|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਿਵਲ ਹਸਪਤਾਲ ਵਿਖੇ ਇੰਜੈਕਸ਼ਨ ਰੂਮ ਦਾ ਉਦਘਾਟਨ

ਕਪੂਰਥਲਾ : ਸਿਵਲ ਸਰਜਨ ਡਾ. ਬਲਵੰਤ ਸਿੰਘ ਵੱਲੋਂ ਅੱਜ ਸਿਵਲ ਹਸਪਤਾਲ ਵਿਖੇ ਇੰਜੈਕਸ਼ਨ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾਂ, ਜਿਲਾ ਟੀਕਾਕਰਨ ਅਫਸਰ ਕਮ ਪ੍ਰੋਗਰਾਮ ਅਫਸਰ ਡਾ.ਆਸ਼ਾ ਮਾਂਗਟ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਸੀਨੀਅਰ ਮੈਡੀਕਲ ਅਫਸਰ ਡਾ. ਰੀਟਾ ਬਾਲਾ, ਡਾ.ਸੰਦੀਪ ਧਵਨ, ਡਾ.ਪ੍ਰੇਮ ਪਾਲ ਤੇ ਡਾ. ਪ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਸਿਵਲ ਸਰਜਨ ਡਾ. ਬਲਵੰਤ ਸਿੰਘ ਵੱਲੋਂ ਅੱਜ ਸਿਵਲ ਹਸਪਤਾਲ ਵਿਖੇ ਇੰਜੈਕਸ਼ਨ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾਂ, ਜਿਲਾ ਟੀਕਾਕਰਨ ਅਫਸਰ ਕਮ ਪ੍ਰੋਗਰਾਮ ਅਫਸਰ ਡਾ.ਆਸ਼ਾ ਮਾਂਗਟ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਸੀਨੀਅਰ ਮੈਡੀਕਲ ਅਫਸਰ ਡਾ. ਰੀਟਾ ਬਾਲਾ, ਡਾ.ਸੰਦੀਪ ਧਵਨ, ਡਾ.ਪ੍ਰੇਮ ਪਾਲ ਤੇ ਡਾ. ਪਾਰੀਤੋਸ਼ ਗਰਗ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਕਿਹਾ ਕਿ ਮਰੀਜ ਨੂੰ ਇੰਜੈਕਸ਼ਨ ਲਗਾਉਂਦੇ ਸਮੇਂ ਸਾਵਧਾਨੀ ਵਰਤਣੀ ਜਰੂਰੀ ਹੈ ਤਾਂ ਕਿ ਇੰਜੈਕਸ਼ਨ ਪ੍ਰੋਵਾਈਡਰ ਤੇ ਮਰੀਜ ਦੋਨੋਂ ਹੀ ਕਿਸੇ ਵੀ ਤਰ੍ਹਾਂ ਦੀ ਇੰਨਫੈਕਸ਼ਨ ਤੋਂ ਬਚੇ ਰਹਿਣ। ਉਨ੍ਹਾਂ ਦੱਸਿਆ ਕਿ ਅਨਸੇਫ ਇੰਜੈਕਸ਼ਨ ਪ੍ਰੈਕਟਿਸਿਜ ਮਰੀਜ ਲਈ ਤੇ ਹੈਲਥ ਕੇਅਰ ਪ੍ਰੋਵਾਈਡਰ ਦੋਹਾਂ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ । ਉਨ੍ਹਾਂ ਕਿਹਾ ਕਿ ਇੰਜੈਕਸ਼ਨ ਸੇਫਟੀ ਪ੍ਰੋਜੈਕਟ ਦਾ ਉਦੇਸ਼ ਹੈਲਥ ਕੇਅਰ ਪ੍ਰੋਵਾਈਡਰ ਤੇ ਮਰੀਜ ਦੋਹਾਂ ਨੂੰ ਹੈਪੇਟਾਈਟਸ ਬੀ, ਸੀ ਤੇ ਐੱਚ.ਆਈ.ਵੀ . ਤੋਂ ਬਚਾਅ ਕਰਨਾ ਹੈ।

ਸੰਬੰਧਿਤ ਖ਼ਬਰਾਂ

ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਦੱਸਿਆ ਕਿ ਇੰਜੈਕਸ਼ਨ ਰੂਮ ਨੂੰ ਯੂਨੀਸੇਫ ਦੀਆਂ ਗਾਈਡਲਾਈਨ ਅਨੁਸਾਰ ਬਣਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇੰਜੈਕਸ਼ਨ ਲਗਾਉਣ ਦੀ ਸਹੀ ਵਿਧੀ ਅਤੇ ਇੰਜੈਕਸ਼ਨ ਲਗਾਉਣ ਤੋਂ ਬਾਅਦ ਡਿਸਪੋਜ ਆਫ ਕਰਨ ਦਾ ਸਹੀ ਤਰੀਕਾ ਬਹੁਤ ਜਰੂਰੀ ਹੈ।ਡਾ. ਆਸ਼ਾ ਮਾਂਗਟ ਨੇ ਇਹ ਵੀ ਦੱਸਿਆ ਕਿ ਇੱਥੇ ਆਰ.ਯੂ.ਪੀ. ਸਿਰਿੰਜਾਂ ਵਰਤੀਆਂ ਜਾਣਗੀਆਂ ਜਿਨ੍ਹਾਂ ਨੂੰ ਦੋਬਾਰਾ ਪ੍ਰਯੋਗ ਵਿੱਚ ਨਹੀਂ ਲਿਆਇਆ ਜਾ ਸਕਦਾ। ਇਸ ਸੰਬੰਧੀ ਪੂਰੇ ਜਿਲੇ ਵਿੱਚ ਇੰਜੈਕਸ਼ਨ ਸੇਫਟੀ ਪ੍ਰੋਜੈਕਟ ਦੇ ਤਹਿਤ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਜਿਸ ਦੇ ਤਹਿਤ ਇੰਜੈਕਸ਼ਨ ਲਗਾਉਣ ਦੀਆਂ ਸਹੀ ਵਿਧੀ, ਸਿੰਰਿਜ ਨੂੰ ਡਿਸਪੋਜ ਆਫ ਕਰਨ ਦੇ ਤਰੀਕੇ, ਹੈਂਡ ਵਾਂਸ਼ਿੰਗ ਦੀ ਤਕਨੀਕਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਇਸ ਮੌਕੇ ਤੇ ਰਵਿੰਦਰ ਜੱਸਲ ਤੇ ਰਜਨੀ ਵੀ ਹਾਜਰ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!