|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ; ਸਾਬਕਾ ਆਈਪੀਐੱਸ ਅਧਿਕਾਰੀ ਦੇ ਘਰੋਂ 5.77 ਕਰੋੜ ਰੁਪਏ ਬਰਾਮਦ

ਨਿਊਜ਼ ਡੈਸਕ (ਜਸਮਕਲ) : ਇਨਕਮ ਟੈਕਸ ਵਿਭਾਗ ਨੇ ਨੋਇਡਾ 'ਚ ਇਕ ਸੇਵਾਮੁਕਤ ਆਈਪੀਐੱਸ ਅਧਿਕਾਰੀ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਕੇ ਲਗਪਗ 5.77 ਕਰੋੜ ਰੁਪਏ ਬਰਾਮਦ ਕੀਤੇ ਹਨ। ਆਈਟੀ ਅਧਿਕਾਰੀਆਂ ਨੇ ਸੈਕਟਰ 50 ਸਥਿਤ ਸਾਬਕਾ ਆਈਪੀਐੱਸ ਅਧਿਕਾਰੀ ਦੀ ਰਿਹਾਇਸ਼ 'ਤੇ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਨਕਦ ਰਾਸ਼ੀ ਬਰਾਮਦ ਕੀਤੀ ਹੈ।

NRI Post Desk · 1758 ਦਿਨ ਪਹਿਲਾਂ · ਅੱਪਡੇਟ 1758 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ; ਸਾਬਕਾ ਆਈਪੀਐੱਸ ਅਧਿਕਾਰੀ ਦੇ ਘਰੋਂ 5.77 ਕਰੋੜ ਰੁਪਏ ਬਰਾਮਦ
📷 NRI Post Desk

ਨਿਊਜ਼ ਡੈਸਕ (ਜਸਮਕਲ) : ਇਨਕਮ ਟੈਕਸ ਵਿਭਾਗ ਨੇ ਨੋਇਡਾ 'ਚ ਇਕ ਸੇਵਾਮੁਕਤ ਆਈਪੀਐੱਸ ਅਧਿਕਾਰੀ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਕੇ ਲਗਪਗ 5.77 ਕਰੋੜ ਰੁਪਏ ਬਰਾਮਦ ਕੀਤੇ ਹਨ। ਆਈਟੀ ਅਧਿਕਾਰੀਆਂ ਨੇ ਸੈਕਟਰ 50 ਸਥਿਤ ਸਾਬਕਾ ਆਈਪੀਐੱਸ ਅਧਿਕਾਰੀ ਦੀ ਰਿਹਾਇਸ਼ 'ਤੇ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਨਕਦ ਰਾਸ਼ੀ ਬਰਾਮਦ ਕੀਤੀ ਹੈ।

ਸੰਬੰਧਿਤ ਖ਼ਬਰਾਂ

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਨਕਦੀ ਬਰਾਮਦ ਕੀਤੀ ਗਈ ਸੀ, ਜਿਸ ਨੂੰ ਸ਼ੁਰੂ 'ਚ ਇਕ ਸਰਵੇਖਣ ਮੁਹਿੰਮ ਕਿਹਾ ਜਾਂਦਾ ਸੀ, ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ 2,000 ਰੁਪਏ, 500 ਰੁਪਏ ਤੇ 200 ਰੁਪਏ ਦੀਆਂ ਨਗਦੀ ਮੁਦਰਾਵਾਂ ਨੂੰ ਅਹਾਤੇ 'ਚ ਬਣਾਏ ਗਏ ਨਿੱਜੀ ਲਾਕਰਾਂ 'ਚ ਪਾਇਆ ਗਿਆ ਹੈ। ਕਾਰਵਾਈ ਯੋਗ ਖੁਫੀਆ ਜਾਣਕਾਰੀ" ਇਕੱਠੀ ਕਰਨ ਤੋਂ ਬਾਅਦ 30 ਜਨਵਰੀ ਨੂੰ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਤੇ ਕਾਰਵਾਈ ਜਾਰੀ ਹੈ।

ਸੇਵਾਮੁਕਤ ਭਾਰਤੀ ਪੁਲਿਸ ਸੇਵਾ (ਆਈਪੀਐੱਸ) ਅਧਿਕਾਰੀ, ਜੋ ਕਿ ਉੱਤਰ ਪ੍ਰਦੇਸ਼ ਕੇਡਰ ਤੋਂ ਹੈ, ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਕੁਝ ਵੀ ਗਲਤ ਕੀਤਾ ਗਿਆ ਸੀ। ਸਾਬਕਾ ਆਈਪੀਐੱਸ ਅਧਿਕਾਰੀ ਦੀ ਰਿਹਾਇਸ਼ ਦੇ ਬੇਸਮੈਂਟ 'ਚੋਂ ਇਕ ਫਰਮ ਚਲਾਈ ਜਾ ਰਹੀ ਸੀ। ਆ ਰਹੀਆਂ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਆਈਟੀ ਵਿਭਾਗ ਨੇ ਅਜੇ ਕੇਸ ਦਰਜ ਕਰਨਾ ਹੈ। ਇਹ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਕੀ ਲਾਕਰਾਂ ਦਾ 'ਬੇਨਾਮੀ ਜਾਇਦਾਦ' ਨਾਲ ਕੋਈ ਸਬੰਧ ਹੈ ਜਾਂ ਨਹੀਂ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!