|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਕੋਹਲੀ ਡੇਢ ਸਾਲ ਬਾਅਦ ਭਾਰਤ ਵਿੱਚ ਖੇਡਣਗੇ ਟੀ20 ਮੈਚ , ਜਾਣੋ ਮੈਚ ਦਾ ਸਮਾਂ

ਵਿਸ਼ਾਖਾਪਟਨਮ , 24 ਫਰਵਰੀ ( NRI media )

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਿਸ਼ਾਖਾਪਟਨਮ , 24 ਫਰਵਰੀ ( NRI media )

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੀ -20 ਮੈਚ ਵਿਸਾਖਾਪਟਨਮ ਵਿਚ ਖੇਡਿਆ ਜਾਵੇਗਾ ਭਾਰਤ ਦੇ ਆਸਟਰੇਲੀਆ ਦੌਰੇ ਤੋਂ ਬਾਅਦ ਹੁਣ ਆਸਟਰੇਲੀਆ ਟੀਮ ਭਾਰਤ ਆਈ ਹੈ , ਇਸ ਮੈਚ ਦੇ ਨਾਲ ਕੈਪਟਨ ਵਿਰਾਟ ਕੋਹਲੀ ਟੀਮ ਵਿਚ ਵਾਪਸੀ ਕਰਨਗੇ , ਉਹ ਨਿਊਜ਼ੀਲੈਂਡ ਦੇ ਖਿਲਾਫ ਆਖ਼ਰੀ ਦੋ ਵਨ ਡੇ ਅਤੇ ਟੀ ​​-20 ਲੜੀ ਤੋਂ ਬਾਹਰ ਸਨ. 16 ਮਹੀਨੇ ਬਾਅਦ ਕੋਹਲੀ ਘਰੇਲੂ ਮੈਦਾਨ 'ਤੇ ਟੀ ​​-20 ਮੈਚ ਖੇਡਣਗੇ, ਉਨ੍ਹਾਂ ਨੇ ਨਵੰਬਰ 2017 ਵਿਚ ਤਿਰੂਵਨੰਤਪੁਰਮ ਵਿਚ ਟੀ -20 ਨਿਊਜ਼ੀਲੈਂਡ ਵਿਰੁੱਧ ਖੇਡਿਆ ਸੀ , ਉਸ ਮੈਚ ਵਿੱਚ ਭਾਰਤੀ ਟੀਮ ਛੇ ਦੌੜਾਂ ਨਾਲ ਜਿੱਤ ਗਈ ਸੀ ।

ਸੰਬੰਧਿਤ ਖ਼ਬਰਾਂ

ਭਾਰਤ ਨੇ ਕੋਹਲੀ ਤੋਂ ਬਿਨਾਂ ਘਰੇਲੂ ਮੈਦਾਨ 'ਤੇ ਆਖਰੀ 6 ਮੈਚ ਜਿੱਤੇ ਹਨ, ਆਸਟ੍ਰੇਲੀਆ ਟੀਮ ਨੇ ਭਾਰਤੀ ਟੀਮ ਦੇ ਆਸਟ੍ਰੇਲੀਆ ਦੌਰੇ ਦੌਰਾਨ ਵੀ ਟੀ20 ਸੀਰੀਜ਼ ਨੂੰ ਬਰਾਬਰੀ ਤੇ ਖ਼ਤਮ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਸੀ।

ਕੋਹਲੀ ਤੋਂ ਬਿਨਾਂ ਭਾਰਤ ਨੇ ਪਿਛਲੇ 16 ਮਹੀਨਿਆਂ ਵਿਚ ਘਰੇਲੂ ਮੈਦਾਨ 'ਤੇ ਛੇ ਮੈਚ ਖੇਡੇ. ਇਹਨਾਂ ਸਭਨਾਂ ਵਿੱਚ, ਟੀਮ ਨੂੰ ਜਿੱਤ ਮਿਲੀ , ਕੋਹਲੀ ਨੇ ਹੁਣ ਤਕ 65 ਟੀ -20 ਦੇ ਵਿੱਚ ਕੁੱਲ 2167 ਦੌੜਾਂ ਬਣਾਈਆਂ ਹਨ. ਇਸ ਸਮੇਂ ਦੌਰਾਨ ਉਨ੍ਹਾਂ ਦੀ ਔਸਤ 49.25 ਸੀ. ਘਰ ਵਿਚ ਉਸ ਨੇ 22 ਮੈਚਾਂ ਵਿਚ 41.41 ਦੀ ਔਸਤ ਨਾਲ 704 ਦੌੜਾਂ ਬਣਾਈਆਂ ਹਨ ।

ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7ਵਜੇ ਅਤੇ ਕੈਨੇਡੀਅਨ ਸਮੇਂ ਅਨੁਸਾਰ ਸਵੇਰੇ 8.30 ਵਜੇ ਸ਼ੁਰੂ ਹੋਵੇਗਾ ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!