|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਭਾਰਤ ਨੇ ਕੀਤਾ 'ਸਿਖਸ ਫਾਰ ਜਸਟਿਸ' ਸੰਸਥਾ ਨੂੰ ਬੈਨ , ਕੈਪਟਨ ਨੇ ਜਤਾਈ ਖੁਸ਼ੀ

ਨਵੀਂ ਦਿੱਲੀ , 10 ਜੁਲਾਈ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ , 10 ਜੁਲਾਈ ( NRI MEDIA )

ਭਾਰਤ ਨੇ 'ਸਿਖਸ ਫਾਰ ਜਸਟਿਸ' ਸੰਸਥਾ ਨੂੰ ਬੈਨ ਕਰ ਦਿੱਤਾ ਹੈ, ਇਹ ਇਕ ਅਜਿਹੀ ਸੰਸਥਾ ਹੈ ਜੋ ਕਿ ਸਿੱਖ ਰੈਫਰੈਂਡਮ 2020 ਦਾ ਵਖਵਾਦੀ ਏਜੇਂਡਾ ਦੇ ਤਹਿਤ ਸਮਰਥਨ ਕਰਦੀ ਹੈ , ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਨਵੀ ਦਿੱਲੀ ਵਿਚ ਲਿਆ ਗਿਆ ਹੈ ਕਿਉਕਿ ਇਸ ਸੰਸਥਾ ਵੱਖਵਾਦ ਖਾਲਿਸਤਾਨ ਏਜੰਡੇ ਤੇ ਕੰਮ ਕਰਦੀ ਹੈ |

ਸੰਬੰਧਿਤ ਖ਼ਬਰਾਂ

ਪੰਜਾਬ ਪੁਲਿਸ ਨੇ ਐਸ. ਐਫ. ਜੇ. ਦੇ ਕਾਰਕੁਨਾਂ ਦੀਆਂ ਅੱਤਵਾਦੀ ਗਤੀਵਿਧੀਆਂ ਦੇ ਖਿਲਾਫ ਅੱਧੇ ਦਰਜਨ ਤੋਂ ਜਿਆਦਾ ਕੇਸ ਦਰਜ ਕੀਤੇ ਹੋਏ ਹਨ , ਉਥੇ ਹੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਵੀ ਇਸ ਸੰਸਥਾ ਦੇ ਖਿਲਾਫ ਕੇਸ ਦਰਜ ਹੋਏ ਪਏ ਹਨ, ਪਾਕਿਸਤਾਨ ਨੇ ਵੀ ਐਸ. ਐਫ. ਜੇ. ਸੰਸਥਾ ਨੂੰ ਇਸ ਸਾਲ ਅਪ੍ਰੈਲ ਮਹੀਨੇ ਵਿਚ ਬੈਨ ਕਰ ਦਿੱਤਾ ਸੀ।

ਐਸ. ਐਫ. ਜੇ. ਦੇ ਲੀਗਲ ਹੈਡ ਅਤੇ ਬੁਲਾਰੇ ਗੁਰਪਤਵੰਤ ਪਨੂੰ ਨੇ ਹਾਲ ਹੀ ਦੇ ਵਿਚ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਆਪਣੇ ਟਵਿੱਟਰ ਉੱਤੇ ਵੀਡੀਓ ਰਾਹੀਂ ਧਮਕੀ ਦਿੱਤੀ , ਉਸਤੋਂ ਬਾਅਦ ਟਵਿੱਟਰ ਨੇ ਪਨੂੰ ਦੇ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ , ਹੁਣ 'ਸਿਖਸ ਫਾਰ ਜਸਟਿਸ' ਦਾ ਬੈਨ ਹੋਣਾ ਭਾਰਤੀ ਏਜੰਸੀਆਂ ਦੀ ਸਖਤ ਨੀਤੀ ਦਾ ਪ੍ਰਦਰਸ਼ਨ ਹੈ |

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!