|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਸ ਹਫਤੇ ਸੰਭਵ ਹੋ ਸਕਦੀ ਹੈ ਭਾਰਤ-ਚੀਨ ਵਿਚਾਲੇ ਲੱਦਾਖ ਵਿਵਾਦ ਤੇ ਮੀਟਿੰਗ

ਦਿੱਲੀ (ਦੇਵ ਇੰਦਰਜੀਤ) : ਦੋਵਾਂ ਪੱਖਾਂ ਨੇ ਕਈ ਦੌਰ ਦੀਆਂ ਫੌਜਾਂ ਅਤੇ ਕੂਟਨੀਤਕ ਗੱਲਬਾਤ ਤੋਂ ਬਾਅਦ ਫਰਵਰੀ ’ਚ ਪੈਂਗੋਂਗ ਝੀਲ ’ਤੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਫੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਸੀ। ਫਿਲਹਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਗਤੀਰੋਧ ਦੇ ਬਾਕੀ ਹਿੱਸਿਆਂ ਤੋਂ ਫੌਜੀਆਂ ਦੀ ਵਾਪਸੀ ਨੂੰ ਲੈ ਕੇ ਗੱਲਬਾਤ ਜਾਰੀ ਹੈ।

NRI Post Desk · 1982 ਦਿਨ ਪਹਿਲਾਂ · ਅੱਪਡੇਟ 1982 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਸ ਹਫਤੇ ਸੰਭਵ ਹੋ ਸਕਦੀ ਹੈ ਭਾਰਤ-ਚੀਨ ਵਿਚਾਲੇ ਲੱਦਾਖ ਵਿਵਾਦ ਤੇ ਮੀਟਿੰਗ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਦੋਵਾਂ ਪੱਖਾਂ ਨੇ ਕਈ ਦੌਰ ਦੀਆਂ ਫੌਜਾਂ ਅਤੇ ਕੂਟਨੀਤਕ ਗੱਲਬਾਤ ਤੋਂ ਬਾਅਦ ਫਰਵਰੀ ’ਚ ਪੈਂਗੋਂਗ ਝੀਲ ’ਤੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਫੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਸੀ। ਫਿਲਹਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਗਤੀਰੋਧ ਦੇ ਬਾਕੀ ਹਿੱਸਿਆਂ ਤੋਂ ਫੌਜੀਆਂ ਦੀ ਵਾਪਸੀ ਨੂੰ ਲੈ ਕੇ ਗੱਲਬਾਤ ਜਾਰੀ ਹੈ।

ਭਾਰਤ ਅਤੇ ਚੀਨ ਦੇ ਵਿਚਕਾਰ ਇਸ ਹਫ਼ਤੇ ਪੂਰਬੀ ਲੱਦਾਖ ਨੂੰ ਲੈ ਕੇ ਇਕ ਹੋਰ ਦੌਰ ਦੀ ਕੂਟਨੀਤਕ ਗੱਲਬਾਤ ਹੋਣ ਦੀ ਸੰਭਾਵਨਾ ਹੈ ਜਿਸ ’ਚ ਗਤੀਰੋਧ ਵਾਲੇ ਬਾਕੀ ਬਿੰਦੂਆਂ ਨਾਲ ਫੌਜੀਆਂ ਦੀ ਵਾਪਸੀ ’ਤੇ ਚਰਚਾ ਕੀਤੀ ਜਾਵੇਗੀ।

ਸੰਬੰਧਿਤ ਖ਼ਬਰਾਂ

ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ-ਚੀਨ ਸੀਮਾ ਮਾਮਲਿਆਂ ਨੂੰ ਲੈ ਕੇ ਸਲਾਹ ਅਤੇ ਤਾਲਮੇਲ ਲਈ ਸਥਾਪਿਤ ਕਾਰਜ ਤੰਤਰ (ਡਬਲਿਊ. ਐੱਮ.ਐੱਮ.ਸੀ.ਸੀ.) ਦੇ ਅੰਤਰਗਤ ਹੋਣ ਵਾਲੀ ਗੱਲਬਾਤ ਦੌਰਾਨ ਪੂਰਬੀ ਲੱਦਾਖ ’ਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਵਿਚਕਾਰ ਤਣਾਅ ਘੱਟ ਕਰਨ ਦੇ ਵਿਆਪਕ ਸਿਧਾਂਤਾ ’ਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਉਮੀਦ ਹੈ। ਸੂਤਰਾਂ ਨੇ ਕਿਹਾ ਕਿ ਇਹ ਗੱਲਬਾਤ 24 ਜੂਨ ਨੂੰ ਹੋ ਸਕਦੀ ਹੈ।

ਇਸ ਤੋਂ ਪਹਿਲਾਂ ਡਬਲਿਊ.ਐੱਮ.ਐੱਮ.ਸੀ.ਸੀ. ਦੇ ਤਹਿਤ ਪਿਛਲੇ ਦੌਰ ਦੀ ਗੱਲਬਾਤ 12 ਮਾਰਚ ਨੂੰ ਹੋਈ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੂਟਨੀਤਕ ਚਰਚਾ ਤੋਂ ਬਾਅਦ ਕੋਰ ਕਮਾਂਡਰ ਪੱਧਰ ਦੇ ਅਧਿਕਾਰੀਆਂ ਦੇ ਵਿਚਕਾਰ ਵੀ ਗੱਲਬਾਤ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਦੇ ਵਿਚਕਾਰ ਪਿਛਲੇ ਸਾਲ ਮਈ ਦੀ ਸ਼ੁਰੂਆਤ ਦੀ ਨਾਲ ਪੂਰਬੀ ਲੱਦਾਖ ’ਚ ਸੀਮਾ ’ਤੇ ਫੌਜ ਗਤੀਰੋਧ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!