|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਯੂਰਪੀਅਨ ਸੰਸਦ ਵਿੱਚ ਭਾਰਤ ਦੀ ਕੂਟਨੀਤਿਕ ਜਿੱਤ, CAA ਨੂੰ ਲੈ ਕੇ ਹੁਣ ਮਾਰਚ ਵਿੱਚ ਹੋਵੇਗੀ ਵੋਟਿੰਗ

ਵੈੱਬ ਡੈਸਕ (Nri Media) : ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਯੂਰਪੀਅਨ ਸੰਸਦ ਦੇ ਪ੍ਰਸਤਾਵ ਉੱਤੇ ਵੀਰਵਾਰ ਨੂੰ ਵੋਟਿੰਗ ਨਹੀਂ ਹੋਵੇਗੀ। ਸੂਤਰਾਂ ਮੁਤਾਬਕ ਹੁਣ ਇਹ ਵੋਟਿੰਗ ਮਾਰਚ ਮਹੀਨੇ ਹੋਵੇਗੀ ਜਿਸ ਨਾਲ ਇਸ ਉੱਤੇ ਭਾਰਤ ਨੇ ਕੂਟਨੀਤਿਕ ਸਫਲਤਾ ਹਾਸਲ ਕੀਤੀ ਹੈ।ਦਰਅਸਲ ਯੂਰਪੀਅਨ ਸੰਸਦ ਬੁੱਧਵਾਰ ਨੂੰ ਨਾਗਰਿਕਤਾ ਸੋਧ ਬਿੱਲ (ਸੀਏਏ) ਉੱਤੇ ਬਹਿਸ ਹੋਈ। ਇਸ ਤੋਂ ਬਾਅਦ ਇਹ ਕਿ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (Nri Media) : ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਯੂਰਪੀਅਨ ਸੰਸਦ ਦੇ ਪ੍ਰਸਤਾਵ ਉੱਤੇ ਵੀਰਵਾਰ ਨੂੰ ਵੋਟਿੰਗ ਨਹੀਂ ਹੋਵੇਗੀ। ਸੂਤਰਾਂ ਮੁਤਾਬਕ ਹੁਣ ਇਹ ਵੋਟਿੰਗ ਮਾਰਚ ਮਹੀਨੇ ਹੋਵੇਗੀ ਜਿਸ ਨਾਲ ਇਸ ਉੱਤੇ ਭਾਰਤ ਨੇ ਕੂਟਨੀਤਿਕ ਸਫਲਤਾ ਹਾਸਲ ਕੀਤੀ ਹੈ।ਦਰਅਸਲ ਯੂਰਪੀਅਨ ਸੰਸਦ ਬੁੱਧਵਾਰ ਨੂੰ ਨਾਗਰਿਕਤਾ ਸੋਧ ਬਿੱਲ (ਸੀਏਏ) ਉੱਤੇ ਬਹਿਸ ਹੋਈ। ਇਸ ਤੋਂ ਬਾਅਦ ਇਹ ਕਿਆਸਆਰਈਆਂ ਸਨ ਕਿ ਵੀਰਵਾਰ ਨੂੰ ਇਸ ਉੱਤੇ ਵੋਟਿੰਗ ਹੋ ਸਕਦੀ ਹੈ। ਭਾਰਤ ਨੇ ਇਸ ਉੱਤੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ ਸੀ।

ਸੰਬੰਧਿਤ ਖ਼ਬਰਾਂ

ਸੂਤਰਾਂ ਮੁਤਾਬਕ ਪਾਕਿਸਤਾਨ ਨੇ ਆਪਣੇ ਕੁਝ ਯੂਰਪੀਅਨ ਸਹਿਯੋਗੀਆਂ ਦੀ ਮਦਦ ਨਾਲ ਇਸ ਪ੍ਰਸਤਾਵ ਉੱਤੇ ਵੋਟਾਂ ਪਾਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਫਲ ਨਹੀਂ ਹੋ ਸਕਿਆ। ਯੂਰਪੀਅਨ ਸੰਸਦ ਵਿੱਚ ਭਾਰਤ ਦੇ ਮਿੱਤਰ ਪਾਕਿਸਤਾਨ ਦੇ ਮਿੱਤਰਾਂ ਉੱਤੇ ਭਾਰੀ ਪੈ ਗਏ।ਦੱਸ ਦਈਏ ਕਿ ਭਾਰਤ ਨੇ ਇਸ ਉੱਤੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ ਸੀ। ਭਾਰਤ ਨੇ ਯੂਰਪੀਅਨ ਸੰਘ ਨੂੰ ਕਿਹਾ ਸੀ, "ਇਹ ਸਾਡਾ ਅੰਦਰੂਨੀ ਮਾਮਲਾ ਹੈ। ਇਸ ਕਾਨੂੰਨ ਨੂੰ ਸੰਸਦ ਵਿੱਚ ਜਨਤਕ ਬਹਿਸ ਤੋਂ ਬਾਅਦ ਨਿਰਧਾਰਤ ਪ੍ਰਕਿਰਿਆ ਅਤੇ ਲੋਕਤੰਤਰੀ ਸਾਧਨਾਂ ਦੁਆਰਾ ਅਪਣਾਇਆ ਗਿਆ ਹੈ।"

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!