ਜਲੰਧਰ (ਇੰਦਰਜੀਤ ਸਿੰਘ) : ਬੀਤੇ ਦਿਨ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਨੇੜੇ ਢਾਬੇ 'ਤੇ ਐੱਸਟੀਐੱਫ ਜਲੰਧਰ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਦੌਰਾਨ ਤਸਕਰਾਂ ਵੱਲੋਂ ਗੋਲ਼ੀਆਂ ਚਲਾਉਣ ਕਾਰਨ ਮਾਰੇ ਗਏ ਸਿਪਾਹੀ ਗੁਰਦੀਪ ਸਿੰਘ ਦਾ ਅੱਜ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।ਪੁਲਿਸ ਜਵਾਨਾਂ ਦੀ ਟੁਕੜੀ ਨੇ ਆਪਣੇ ਜ਼ਾਂਬਾਜ਼ ਸਿਪਾਹੀ ਗੁਰਦੀਪ ਸਿੰਘ ਨੂੰ ਹਥਿਆਰ ਝੁਕਾਅ ਕੇ ਸ਼ਰਧਾਂਜਲੀ ਦਿੰਦਿਆਂ ਅੰਤਿਮ ਵਿਦਾਈ ਦਿੱਤੀ।
ਸੰਬੰਧਿਤ ਖ਼ਬਰਾਂ
ਇਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ 'ਚ ਹਲਕਾ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐੱਸਟੀਐੱਫ ਜਲੰਧਰ ਦੇ ਏਆਈਜੀ ਰਛਪਾਲ ਸਿੰਘ, ਟਰੇਨੀ ਆਈਏਐੱਸ ਵਰਜੀਤ ਸਿੰਘ ਵਾਲੀਆ ਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।






