|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਭਾਰਤ ਵਲੋਂ ਭੂਟਾਨ ਨੂੰ ਵਿਕਾਸ ਕਾਰਜ ਲਈ 4500 ਕਰੋੜ ਦਾ ਪੈਕੇਜ

ਦਿੱਲੀ (ਦੇਵ ਇੰਦਰਜੀਤ) : ਭਾਰਤ ਸਰਕਾਰ ਨੇ ਭੂਟਾਨ ਦੀ 12ਵੀਂ ਯੋਜਨਾ (2018-2023) ਦੌਰਾਨ ਵਿਕਾਸ ਪ੍ਰਾਜੈਕਟਾਂ ਲਈ 4,500 ਕਰੋੜ ਰੁਪਏ ਅਤੇ ਟ੍ਰਾਂਜਿਸ਼ਨਲ ਟ੍ਰੇਡ ਸਹੂਲਤ ਲਈ 400 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਭੂਟਾਨ ਦੇ ਵਿਦੇਸ਼ ਸਕੱਤਰ ਨੇ ਦੇਸ਼ ਦੇ ਸਮਾਜਿਕ, ਆਰਥਿਕ ਪ੍ਰਾਜੈਕਟ ’ਚ ਭਾਰਤ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਭੂਟਾਨ ’ਚ ਨਿਯੁਕਤ ਭਾਰਤ ਦੇ ਰਾਜਦੂਤ ਅਤੇ

NRI Post Desk · 1976 ਦਿਨ ਪਹਿਲਾਂ · ਅੱਪਡੇਟ 1524 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤ ਵਲੋਂ ਭੂਟਾਨ ਨੂੰ ਵਿਕਾਸ ਕਾਰਜ ਲਈ 4500 ਕਰੋੜ ਦਾ ਪੈਕੇਜ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਭਾਰਤ ਸਰਕਾਰ ਨੇ ਭੂਟਾਨ ਦੀ 12ਵੀਂ ਯੋਜਨਾ (2018-2023) ਦੌਰਾਨ ਵਿਕਾਸ ਪ੍ਰਾਜੈਕਟਾਂ ਲਈ 4,500 ਕਰੋੜ ਰੁਪਏ ਅਤੇ ਟ੍ਰਾਂਜਿਸ਼ਨਲ ਟ੍ਰੇਡ ਸਹੂਲਤ ਲਈ 400 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਭੂਟਾਨ ਦੇ ਵਿਦੇਸ਼ ਸਕੱਤਰ ਨੇ ਦੇਸ਼ ਦੇ ਸਮਾਜਿਕ, ਆਰਥਿਕ ਪ੍ਰਾਜੈਕਟ ’ਚ ਭਾਰਤ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਭੂਟਾਨ ’ਚ ਨਿਯੁਕਤ ਭਾਰਤ ਦੇ ਰਾਜਦੂਤ ਅਤੇ ਕਾਮਬੋਜ ਵੀ ਵਾਰਤਾ ’ਚ ਸ਼ਾਮਲ ਹੋਏ।

ਭਾਰਤ ਗੁਆਂਢੀ ਦੇਸ਼ਾਂ ਨਾਲ ਆਪਣੇ ਰਿਸ਼ਤਿਆਂ ਨੂੰ ਹੋਰ ਮਜਬੂਤ ਬਣਾਉਣ ਲਈ ਲਗਾਤਾਰ ਕਦਮ ਚੁੱਕਦਾ ਦਿਸ ਰਿਹਾ ਹੈ। ਇਸ ਕੜੀ ’ਚ ਭੂਟਾਨ ਨਾਲ ਆਪਣੇ ਆਪਸੀ ਸੰਬੰਧਾਂ ਨੂੰ ਹੋਰ ਮਜਬੂਤ ਬਣਾਉਣ ਲਈ ਭਾਰਤ ਨੇ ਉਸ ਨਾਲ ਕੀਤੀ ਜਾ ਰਹੀ ਵਿਕਾਸ ਸਾਂਝੇਦਾਰੀ ’ਤੇ ਸਮੀਖਿਆ ਕੀਤੀ ਹੈ।

ਸੰਬੰਧਿਤ ਖ਼ਬਰਾਂ

ਭਾਰਤ ਅਤੇ ਭੂਟਾਨ ਨੇ ਆਪਣੀ ਵਿਕਾਸ ਸਾਂਝੇਦਾਰੀ ’ਚ ਸ਼ਾਮਲ ਸਾਰੇ ਖੇਤਰਾਂ ਦੀ ਸੋਮਵਾਰ ਨੂੰ ਸਮੀਖਿਆ ਕੀਤੀ। ਨਾਲ ਹੀ ਦੋਵੇਂ ਦੇਸ਼ ਭੂਟਾਨ ’ਚ ਸੜਕ ਢਾਂਚਾ, ਜਲ ਪ੍ਰਬੰਧਨ ਅਤੇ ਕੋਵਿਡ-19 ਪ੍ਰਬੰਧਨ ਵਰਗੇ ਖੇਤਰਾਂ ’ਚ ਨਵੇਂ ਪ੍ਰਾਜੈਕਟ ਤਿਆਰ ਕਰਨ ਲਈ ਸਹਿਮਤ ਹੋਏ।

ਵਿਦੇਸ਼ ਮੰਤਰਾਲਾ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਤੀਜੀ ਭਾਰਤ-ਭੂਟਾਨ ਵਿਕਾਸ ਸਹਿਯੋਗ ਵਾਰਤਾ ਡਿਜੀਟਲ ਤਰੀਕੇ ਨਾਲ ਹੋਈ। ਇਸ ਵਿਚ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਰਾਹੁਲ ਛਾਬੜਾ, ਸਕੱਤਰ ਆਰਥਿਕ ਸੰਬੰਧ, ਵਿਦੇਸ਼ ਮੰਤਰਾਲਾ ਨੇ ਕੀਤਾ, ਜਦਕਿ ਭੂਟਾਨ ਦੇ ਪ੍ਰਤੀਨਿਧੀ ਮੰਡਲ ਦੀ ਅਗਵਾਈ ਵਿਦੇਸ਼ ਸਕੱਤਰ ਕਿੰਗਾ ਸਿੰਗਯੇ ਨੇ ਕੀਤੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!