|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤ : ਰਿਕਵਰੀ ਰੇਟ ਹੋਇਆ ਕਰੀਬ 95 ਫੀਸਦੀ ਕੋਰੋਨਾ ਨੂੰ ਲਗਤਾਰ ਮਾਤ ਦਿੰਦੇ ਨਜ਼ਰ ਆ ਰਹੇ ਲੋਕ..!

ਦਿੱਲੀ (ਦੇਵ ਇੰਦਰਜੀਤ) : ਕੇਂਦਰੀ ਸਿਹਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਹੁਣ ਤਕ 24.61 ਕਰੋੜ ਕੋਵਿਡ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਸਿਹਤ ਕਰਮੀ, ਫਰੰਟ ਲਾਈਨ ਵਰਕਰਜ਼ ਦੀ ਪਹਿਲੀ ਡੋਜ਼ ’ਤੇ ਵਧੀਆ ਕੰਮ ਕੀਤਾ ਗਿਆ, ਹੁਣ ਸਾਡਾ ਟੀਚਾ ਹੋਣਾ ਚਾਹੀਦਾ ਕਿ ਇਨ੍ਹਾਂ ਨੂੰ ਦੂਸਰੀ ਡੋਜ਼ ਸਮੇਂ ’ਤੇ ਲੱਗੇ। ਦੇਸ਼ ’ਚ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਸਿਹਤ ਮੰਤਰਾਲੇ ਨੇ ਕਿਹਾ

NRI Post Desk · 1994 ਦਿਨ ਪਹਿਲਾਂ · ਅੱਪਡੇਟ 1994 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤ : ਰਿਕਵਰੀ ਰੇਟ ਹੋਇਆ ਕਰੀਬ 95 ਫੀਸਦੀ ਕੋਰੋਨਾ ਨੂੰ ਲਗਤਾਰ ਮਾਤ ਦਿੰਦੇ ਨਜ਼ਰ ਆ ਰਹੇ ਲੋਕ..!
📷 NRI Post Desk

ਦਿੱਲੀ (ਦੇਵ ਇੰਦਰਜੀਤ) : ਕੇਂਦਰੀ ਸਿਹਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਹੁਣ ਤਕ 24.61 ਕਰੋੜ ਕੋਵਿਡ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਸਿਹਤ ਕਰਮੀ, ਫਰੰਟ ਲਾਈਨ ਵਰਕਰਜ਼ ਦੀ ਪਹਿਲੀ ਡੋਜ਼ ’ਤੇ ਵਧੀਆ ਕੰਮ ਕੀਤਾ ਗਿਆ, ਹੁਣ ਸਾਡਾ ਟੀਚਾ ਹੋਣਾ ਚਾਹੀਦਾ ਕਿ ਇਨ੍ਹਾਂ ਨੂੰ ਦੂਸਰੀ ਡੋਜ਼ ਸਮੇਂ ’ਤੇ ਲੱਗੇ। ਦੇਸ਼ ’ਚ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਇਹ ਮਹਾਮਾਰੀ ਸਥਿਰ ਹੁੰਦੀ ਦਿਖਾਈ ਦੇ ਰਹੀ ਹੈ, ਪਰ ਲੋਕਾਂ ਨੂੰ ਅਜੇ ਵੀ ਕੋਰੋਨਾ ਪ੍ਰੋਟੋਕਾਲ ਤੇ ਸਰੀਰਕ ਦੂਰੀ ਦੇ ਮਾਪਦੰਡਾਂ ਦਾ ਪਾਲਨ ਕਰਨ ਦੀ ਜ਼ਰੂਰਤ ਹੈ।

ਸੰਬੰਧਿਤ ਖ਼ਬਰਾਂ

ਕੋਰੋਨਾ ਮਹਾਮਾਰੀ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਜਿੱਥੇ 7 ਮਈ ਨੂੰ ਦੇਸ਼ ’ਚ ਪ੍ਰਤੀਦਿਨ ਦੇ ਹਿਸਾਬ ਨਾਲ 4,14,000 ਮਾਮਲੇ ਦਰਜ ਕੀਤੇ ਗਏ ਸੀ। ਪਿਛਲੇ 24 ਘੰਟਿਆਂ ’ਚ 91,702 ਮਾਮਲੇ ਦੇਸ਼ ’ਚ ਦਰਜ ਕੀਤੇ ਗਏ ਹਨ। ਪਿਛਲੇ 4 ਦਿਨਾਂ ਤੋਂ ਦੇਸ਼ ’ਚ 1 ਲੱਖ ਤੋਂ ਘੱਟ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਤਿੰਨ ਮਈ ਨੂੰ ਦੇਸ਼ ’ਚ ਕੋਰੋਨਾ ਦਾ ਰਿਕਵਰੀ ਰੇਟ 81.8 ਫੀਸਦੀ ਸੀ, ਜੋ ਕਿ ਹੁਣ 94.9 ਫੀਸਦੀ ਹੋ ਗਏ ਹਨ। ਪਿਛਲੇ 24 ਘੰਟਿਆਂ ’ਚ 1,34,580 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ। 4 ਮਈ ਨੂੰ ਦੇਸ਼ ’ਚ 531 ਜ਼ਿਲ੍ਹੇ ਸੀ, ਜਿੱਥੇ ਪ੍ਰਤੀਦਿਨ 100 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਰਹੇ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!