|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤ ਦੀ ਪਾਕਿਸਤਾਨ ਉੱਤੇ ਵੱਡੀ ਕਾਰਵਾਈ - ਸੁੱਟੇ 1000 ਕਿਲੋ ਬੰਬ

ਇਸਲਾਮਾਬਾਦ /ਬਾਲਕੋਟ , 25 ਫਰਵਰੀ ( NRI MEDIA )

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਇਸਲਾਮਾਬਾਦ /ਬਾਲਕੋਟ , 25 ਫਰਵਰੀ ( NRI MEDIA )

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਹੀ ਭਾਰਤ ਅਤੇ ਪਾਕਿਸਤਾਨ ਆਹਮੇ ਸਾਹਮਣੇ ਹਨ , ਪਾਕਿਸਤਾਨ ਲਗਾਤਾਰ ਸੀਜਫਾਇਰ ਦਾ ਉਲੰਘਣ ਕਰ ਰਿਹਾ ਹੈ, ਤਾਂ ਭਾਰਤ ਵੀ ਉਸ ਦਾ ਜਵਾਬ ਦੇ ਰਿਹਾ ਹੈ , ਮੰਗਲਵਾਰ ਨੂੰ ਸਵੇਰੇ ਪਾਕਿਸਤਾਨ ਨੇ ਦੋਸ਼ ਲਾਇਆ ਹੈ ਕਿ ਭਾਰਤੀ ਹਵਾਈ ਸੈਨਾ ਦੇ ਕੁਝ ਹਵਾਈ ਜਹਾਜ਼ ਲਾਈਨ ਆਫ ਕੰਟ੍ਰੋਲ ਪਾਰ ਕਰ ਕੇ ਪਾਕਿਸਤਾਨ ਦੇ ਕਬਜੇ ਵਾਲੇ ਖੇਤਰ ਵਿੱਚ ਦਾਖਲ ਹੋਏ ਅਤੇ ਪਾਕਿਸਤਾਨ ਤੇ 1000 ਕਿਲੋ ਤੋਂ ਜਿਆਦਾ ਬੰਬ ਸੁੱਟੇ ਹਾਲਾਂਕਿ, ਭਾਰਤ ਵਲੋਂ ਇਸ ਉੱਤੇ ਕੋਈ ਅਧਿਕਾਰਕ ਟਿੱਪਣੀ ਨਹੀਂ ਆਈ ਹੈ. ਪਰ ਸੂਤਰਾਂ ਦੀ ਮੰਨੀਏ ਤਾਂ 1971 ਤੋਂ ਬਾਅਦ ਭਾਰਤ ਦੀ ਇਹ ਵੱਡੀ ਕਾਰਵਾਈ ਹੈ |

ਸੰਬੰਧਿਤ ਖ਼ਬਰਾਂ

ਭਾਰਤ ਦੀ ਕਾਰਵਾਈ 'ਤੇ ਪਾਕਿਸਤਾਨੀ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਇਕ ਟਵੀਟ ਕੀਤਾ ਕਿ ਭਾਰਤੀ ਵਫਦ ਨੇ ਮੁਜਫਰਾਬਾਦ ਤੋਂ ਪਾਕਿਸਤਾਨ ਦੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਹੈ , ਭਾਰਤੀ ਰੱਖਿਆ ਸੂਤਰਾਂ ਵਲੋਂ ਇਹ ਵੱਡੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ |

ਮੰਗਲਵਾਰ ਨੂੰ ਅੱਜ ਤੜਕੇ 3.30 ਵਜੇ ਮਿਰਜ਼ -2000 ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਦਾਖਲ ਹੋ ਕੇ 1000 ਕਿਲੋ ਬੰਬ ਬਰਸਾਏ , ਇਸ ਵਿਚ ਕਈ ਅੱਤਵਾਦੀ ਕੈਂਪ ਤਬਾਹ੍ਹ ਹੋ ਗਏ ਹਨ , ਹਵਾਈ ਫੌਜ ਦੇ ਸੂਤਰਾਂ ਨੇ ਇਸ ਦਾ ਦਾਅਵਾ ਕੀਤਾ ਹੈ , 14 ਫਰਵਰੀ ਨੂੰ ਹੋਏ ਪੁਲਵਾਮਾ ਫਿਦਾਈਨ ਹਮਲੇ ਵਿੱਚ ਸੀ ਆਰ ਪੀ ਐਫ ਦੇ 40 ਜਵਾਨ ਸ਼ਹੀਦ ਹੋਏ ਸਨ , ਜਿਸਦੀ ਜੈਸ਼-ਏ-ਮੁਹੰਮਦ ਨੇ ਜ਼ਿੰਮੇਵਾਰੀ ਲਈ ਸੀ |

ਭਾਰਤੀ ਹਵਾਈ ਸੈਨਾ ਅਤੇ ਭਾਰਤੀ ਫੌਜ ਜਲਦੀ ਹੀ ਪ੍ਰੈਸ ਕਾਨਫਰੰਸ ਕਰ ਸਕਦੀ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!