|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਭਾਰਤ ਕਰਨ ਜਾ ਰਿਹੈ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਮੇਜ਼ਬਾਨੀ, ਨੀਤਾ ਅੰਬਾਨੀ ਵੱਲੋਂ ਜ਼ੋਰਦਾਰ ਪੈਰਵੀ

ਨਿਊਜ਼ ਡੈਸਕ (ਜਸਕਮਲ) : ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਅਗਲੀ ਬੈਠਕ ਮੁੰਬਈ ਦੇ 'ਜੀਓ ਵਰਲਡ ਕਨਵੈਨਸ਼ਨ ਸੈਂਟਰ' 'ਚ ਹੋਵੇਗੀ। 2023 'ਚ ਹੋਣ ਵਾਲੀ ਇਸ ਸਾਲਾਨਾ ਬੈਠਕ ਦੀ ਮੇਜ਼ਬਾਨੀ ਨੂੰ ਲੈ ਕੇ ਹੋਈ ਵੋਟਿੰਗ 'ਚ ਭਾਰਤ ਨੂੰ ਜ਼ਾਇਜ਼ 76 'ਚੋਂ 75 ਵੋਟਾਂ ਮਿਲੀਆਂ ਹਨ। ਭਾਰਤੀ ਬਹੁਮਤ ਨਾਲ ਮੇਜ਼ਬਾਨੀ ਦਾ ਅਧਿਕਾਰ ਜਿੱਤਣ ਤੋਂ ਬਾਅਦ ਆਈਓਸੀ ਦੀ ਮੈਂਬਰ ਤੇ ਰਿਲਾਇੰਸ ਫਾਊਂਡੇਸ਼

NRI Post Desk · 1741 ਦਿਨ ਪਹਿਲਾਂ · ਅੱਪਡੇਟ 1741 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤ ਕਰਨ ਜਾ ਰਿਹੈ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਮੇਜ਼ਬਾਨੀ, ਨੀਤਾ ਅੰਬਾਨੀ ਵੱਲੋਂ ਜ਼ੋਰਦਾਰ ਪੈਰਵੀ
📷 NRI Post Desk

ਨਿਊਜ਼ ਡੈਸਕ (ਜਸਕਮਲ) : ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਅਗਲੀ ਬੈਠਕ ਮੁੰਬਈ ਦੇ 'ਜੀਓ ਵਰਲਡ ਕਨਵੈਨਸ਼ਨ ਸੈਂਟਰ' 'ਚ ਹੋਵੇਗੀ। 2023 'ਚ ਹੋਣ ਵਾਲੀ ਇਸ ਸਾਲਾਨਾ ਬੈਠਕ ਦੀ ਮੇਜ਼ਬਾਨੀ ਨੂੰ ਲੈ ਕੇ ਹੋਈ ਵੋਟਿੰਗ 'ਚ ਭਾਰਤ ਨੂੰ ਜ਼ਾਇਜ਼ 76 'ਚੋਂ 75 ਵੋਟਾਂ ਮਿਲੀਆਂ ਹਨ। ਭਾਰਤੀ ਬਹੁਮਤ ਨਾਲ ਮੇਜ਼ਬਾਨੀ ਦਾ ਅਧਿਕਾਰ ਜਿੱਤਣ ਤੋਂ ਬਾਅਦ ਆਈਓਸੀ ਦੀ ਮੈਂਬਰ ਤੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ਇਸ ਨੂੰ ਭਾਰਤ ਲਈ ਮਾਣ ਵਾਲੀ ਗੱਲ ਦੱਸਿਆ।

ਸੰਬੰਧਿਤ ਖ਼ਬਰਾਂ

ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਦੇ ਹੋਏ ਨੀਤਾ ਅੰਬਾਨੀ ਨੇ ਆਈਓਸੀ ਦੀ ਆਗਾਮੀ ਬੈਠਕ ਭਾਰਤ 'ਚ ਕਰਨ ਦੀ ਦਮਦਾਰ ਪੈਰਵੀ ਕੀਤੀ। ਉਨ੍ਹਾਂ ਨੇ ਆਈਓਸੀ ਮੈਂਬਰਾਂ ਨੂੰ ਦੱਸਿਆ, 'ਭਵਿੱਖ 'ਚ ਯੁਵਾ ਓਲੰਪਿਕ ਤੇ ਓਲੰਪਿਕ ਖੇਡਾਂ ਨੂੰ ਭਾਰਤ 'ਚ ਲਿਆਉਣਾ ਸਾਡਾ ਸੁਫ਼ਨਾ ਹੈ। ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਸਭ ਤੋਂ ਯੁਵਾ ਦੇਸ਼ ਭਾਰਤ ਦੇ ਨੌਜਵਾਨ ਓਲੰਪਿਕ ਦੇ ਵੱਡੇ ਪੱਧਰ ਨੂੰ ਮਹਿਸੂਸ ਕਰਨ। ਅਸੀਂ ਇਸ 'ਤੇ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!