|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਭਾਰਤ ਨੇਪਾਲ 'ਚ ਕਰੇਗਾ 100 ਤੋਂ ਵੱਧ ਢਾਂਚਿਆਂ ਦੇ ਪੁਨਰ ਨਿਰਮਾਣ

ਨੇਪਾਲ (ਦੇਵ ਇੰਦਰਜੀਤ) : ਅਪ੍ਰੈਲ 2015 ’ਚ 7.8 ਤੀਬਰਤਾ ਵਾਲੇ ਭੁਚਾਲ ਨੇ ਨੇਪਾਲ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਦੌਰਾਨ 9000 ਲੋਕ ਮਾਰੇ ਗਏ ਸਨ ਅਤੇ 22000 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ। ਇਸ ਭੂਚਾਲ ਕਾਰਨ 800000 ਤੋਂ ਵੱਧ ਮਕਾਨ ਅਤੇ ਸਕੂਲ ਨੁਕਸਾਨੇ ਗਏ ਸਨ।

NRI Post Desk · 1909 ਦਿਨ ਪਹਿਲਾਂ · ਅੱਪਡੇਟ 1909 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤ ਨੇਪਾਲ 'ਚ ਕਰੇਗਾ 100 ਤੋਂ ਵੱਧ ਢਾਂਚਿਆਂ ਦੇ ਪੁਨਰ ਨਿਰਮਾਣ
📷 NRI Post Desk

ਨੇਪਾਲ (ਦੇਵ ਇੰਦਰਜੀਤ) : ਅਪ੍ਰੈਲ 2015 ’ਚ 7.8 ਤੀਬਰਤਾ ਵਾਲੇ ਭੁਚਾਲ ਨੇ ਨੇਪਾਲ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਦੌਰਾਨ 9000 ਲੋਕ ਮਾਰੇ ਗਏ ਸਨ ਅਤੇ 22000 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ। ਇਸ ਭੂਚਾਲ ਕਾਰਨ 800000 ਤੋਂ ਵੱਧ ਮਕਾਨ ਅਤੇ ਸਕੂਲ ਨੁਕਸਾਨੇ ਗਏ ਸਨ।

ਨੇਪਾਲ ਅਤੇ ਭਾਰਤ ਨੇ ਪਹਾੜੀ ਦੇਸ਼ ਵਿੱਚ 2015 ਦੇ ਵਿਨਾਸ਼ਕਾਰੀ ਭੂਚਾਲ ਕਾਰਨ ਨੁਕਸਾਨੇ ਗਏ ਸਭਿਆਚਾਰਕ ਵਿਰਾਸਤ ਦੇ 14 ਸਿਹਤ ਖੇਤਰਾਂ ਦੇ 103 ਢਾਂਚਿਆਂ ਦੇ ਪੁਨਰ ਨਿਰਮਾਣ ਵਾਲੇ ਸਮਝੌਤੇ 'ਤੇ ਹਸਤਾਖ਼ਰ ਕੀਤੇ ਜੋ ਕਿ ਪਹਾੜੀ ਦੇਸ਼ ਵਿੱਚ 2015 ਦੇ ਵਿਨਾਸ਼ਕਾਰੀ ਭੂਚਾਲ ਨਾਲ ਨੁਕਸਾਨੇ ਗਏ ਸਨ।

ਇੱਥੇ ਭਾਰਤੀ ਦੂਤਘਰ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨੂੰ 420 ਕਰੋੜ ਨੇਪਾਲੀ ਰੁਪਏ 36 ਕਰੋੜ ਡਾਲਰ ਦੀ ਲਾਗਤ ਨਾਲ ਮੁੜ ਬਣਾਇਆ ਜਾਵੇਗਾ। ਇਨ੍ਹਾਂ ਸਮਝੌਤਿਆਂ 'ਤੇ ਭਾਰਤੀ ਮਿਸ਼ਨ ਦੇ ਪਹਿਲੇ ਸਕੱਤਰ ਵਿਕਾਸ ਸਾਝੇਦਾਰੀ ਅਤੇ ਪੁਨਰ ਨਿਰਮਾਣ ਕਰੁਣ ਬਾਂਸਲ ਅਤੇ ਨੇਪਾਲ ਦੇ ਸੀ.ਐੱਲ.ਪੀ.ਆਈ.ਯੂ. ਭਵਨ ਦੇ ਪਰਿਯੋਜਨਾ ਡਾਇਰੈਕਟਰ ਸ਼ਾਮ ਕਿਸ਼ੋਰ ਸਿੰਘ ਨੇ ਦਸਤਖ਼ਤ ਕੀਤੇ।

ਸੰਬੰਧਿਤ ਖ਼ਬਰਾਂ

ਭਾਰਤੀ ਦੂਤਾਵਾਸ ਅਤੇ ਰਾਸ਼ਟਰੀ ਪੁਨਰ ਨਿਰਮਾਣ ਅਥਾਰਟੀ ਦੀ ਕੇਂਦਰੀ ਪੱਧਰੀ ਪ੍ਰੋਜੈਕਟ ਅਮਲੀਕਰਨ ਇਕਾਈ ਨੇ ਲਲਿਤਪੁਰ, ਨੁਵਾਕੋਟ, ਰਸੂਵਾ ਅਤੇ ਢਾਂਡਿੰਗ ਜ਼ਿਲ੍ਹਿਆਂ ਵਿੱਚ ਸੱਭਿਆਚਾਰਕ ਵਿਰਾਸਤ ਦੇ 17 ਢਾਂਚੇ ਅਤੇ ਲਲਿਤਪੁਰ, ਰਸੂਵਾ, ਨੁਵਾਕੋਟ, ਸਿੰਧੂਪਾਲਚੌਕ, ਰਾਮੇਛਾਪ, ਢੋਲਖਾ, ਗੁਲਮੀ, ਗੋਰਖਾ ਅਤੇ ਕਾਵਰੇ ਜ਼ਿਲ੍ਹਿਆਂ ਵਿੱਚ ਸਿਹਤ ਖੇਤਰ ਦੇ 103 ਢਾਚਿਆਂ ਦੇ ਪੁਨਰ ਨਿਰਮਾਣ ਲਈ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ।

ਭਾਰਤੀ ਮਿਸ਼ਨ ਦੇ ਅਨੁਸਾਰ ਭੂਚਾਲ ਤੋਂ ਬਾਅਦ ਪੁਨਰ ਨਿਰਮਾਣ ਪੈਕੇਜ ਦੇ ਤਹਿਤ ਭਾਰਤ ਨੇ ਨੇਪਾਲ ਨੂੰ ਸਿੱਖਿਆ, ਸੱਭਿਆਚਾਰਕ ਵਿਰਾਸਤ ਅਤੇ ਸਿਹਤ ਖੇਤਰ ਦੇ ਲਈ 5-5 ਕਰੋੜ ਰੁਪਏ ਅਤੇ ਰਿਹਾਇਸ਼ੀ ਖੇਤਰ ਲਈ 10 ਕਰੋੜ ਰੁਪਏ ਯਾਨੀ ਕੁੱਲ 25 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ।

10 ਜ਼ਿਲ੍ਹਿਆ ’ਚ ਸਿੱਖਿਆ ਖੇਤਰਾਂ ਦੀ 71, ਸੱਭਿਆਚਾਰਕ ਵਿਰਾਸਤ ਦੀ 28, ਸਿਹਤ ਖੇਤਰ ਦੀ 147, ਗੋਰਖਾ ਅਤੇ ਨੁਵਾਕੋਟ ’ਚ 50000 ਮਕਾਨਾਂ ਦਾ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਭਾਰਤ ਸਰਕਾਰ ਇਨ੍ਹਾਂ ਸਾਰੇ ਖੇਤਰਾਂ ’ਚ ਨੇਪਾਲ ਦੇ ਪੁਨਰ ਨਿਰਮਾਣ ਯਤਨਾਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ।

ਪਤਾ ਲੱਗਾ ਹੈ ਕਿ 2015 ’ਚ ਆਏ ਨੇਪਾਲ ਦੇ ਵਿਨਾਸ਼ਕਾਰੀ ਭੂਚਾਲ ਨੇ 500 ਸਾਲ ਪੁਰਾਣੇ ਕਾਠ ਮੰਡਪ ਮੰਦਰ ਨੂੰ ਵੀ ਤਬਾਹ ਕਰ ਦਿੱਤਾ ਸੀ। ਇਸ ਦੇ ਮਲਬੇ ਦੇ ਹੇਠ ਦੱਬ ਕੇ ਕਈ ਲੋਕ ਮਰ ਗਏ ਸਨ। ਜਦੋਂ ਭੁਚਾਲ ਆਇਆ ਸੀ ਜਦੋਂ ਮੰਦਰ ਪਰਿਸਰ ’ਚ ਖੂਨਦਾਨ ਕੈਂਪ ਲਗਾਇਆ ਹੋਇਆ ਗਿਆ। ਰਾਜਧਾਨੀ ਕਾਠਮੰਡੂ ਦਾ ਨਾਮ ਇਸ ਮੰਦਰ ਦੇ ਨਾਂ ’ਤੇ ਰੱਖਿਆ ਗਿਆ ਸੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!