|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

Ind vs Ban: ਚਾਰ ਸਾਲਾਂ 'ਚ ਖੇਡੇ ਗਏ ਸਿਰਫ਼ 11 Day-Night ਟੈਸਟ ਮੈਚ, ਭਾਰਤ ਬਣੇਗਾ ਅਜਿਹਾ ਕਰਨ ਵਾਲਾ 7ਵਾਂ ਦੇਸ਼

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਡੇਅ-ਨਾਈਟ ਟੈਸਟ ਦੇ ਭਾਰਤ 'ਚ 'ਚ ਕਰਵਾਉਣ ਦੇ ਫ਼ੈਸਲੇ ਨੇ ਨਵਾਂ ਇਤਿਹਾਸ ਰਚਿਆ ਹੈ। ਇਸ ਫ਼ੈਸਲੇ ਤੋਂ ਬਾਅਦ ਹੁਣ ਭਾਰਤ ਵੀ ਉਨ੍ਹਾਂ ਟੀਮਾਂ ਦੀ ਸੂਚੀ 'ਚ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਨੇ ਟੈਸਟ ਕ੍ਰਿਕਟ ਦੇ ਇਸ ਨਵੇਂ ਰੋਮਾਂਚ 'ਚ ਸ਼ਿਰਕਤ ਕੀਤੀ ਹੈ।

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਡੇਅ-ਨਾਈਟ ਟੈਸਟ ਦੇ ਭਾਰਤ 'ਚ 'ਚ ਕਰਵਾਉਣ ਦੇ ਫ਼ੈਸਲੇ ਨੇ ਨਵਾਂ ਇਤਿਹਾਸ ਰਚਿਆ ਹੈ। ਇਸ ਫ਼ੈਸਲੇ ਤੋਂ ਬਾਅਦ ਹੁਣ ਭਾਰਤ ਵੀ ਉਨ੍ਹਾਂ ਟੀਮਾਂ ਦੀ ਸੂਚੀ 'ਚ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਨੇ ਟੈਸਟ ਕ੍ਰਿਕਟ ਦੇ ਇਸ ਨਵੇਂ ਰੋਮਾਂਚ 'ਚ ਸ਼ਿਰਕਤ ਕੀਤੀ ਹੈ।

ਸੰਨ 2015 'ਚ ਨਵੰਬਰ 'ਚ ਪਹਿਲੀ ਵਾਰ ਇੰਟਰਨੈਸ਼ਨਲ ਡੇਅ-ਨਾਈਟ ਟੈਸਟ ਮੈਚ ਖੇਡਿਆ ਗਿਆ ਸੀ ਪਰ ਉਦੋਂ ਤੋਂ ਹੁਣ ਤਕ ਸਿਰਫ਼ 11 ਮੈਚ ਹੀ ਖੇਡੇ ਜਾ ਸਕੇ ਹਨ।

ਭਾਰਤ ਅਤੇ ਬੰਗਲਾਦੇਸ਼ ਦਰਮਿਆਨ 22 ਤੋਂ 26 ਨਵੰਬਰ ਦਰਮਿਆਨ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ 'ਤੇ ਡੇਅ-ਨਾਈਟ ਟੈਸਟ ਮੈਚ ਖੇਡਿਆ ਜਾਵੇਗਾ।

ਇਸ ਮੈਚ ਦਾ ਮਹੱਤਵ ਇਸ ਲਈ ਵੀ ਹੈ ਕਿ ਟੀਮ ਇੰਡੀਆ ਪਹਿਲੀ ਵਾਰ ਕੋਈ ਡੇਅ-ਨਾਈਟ ਮੈਚ ਖੇਡੇਗੀ ਅਤੇ ਇਸ ਦਾ ਪ੍ਰਬੰਧ ਭਾਰਤ 'ਚ ਕੀਤਾ ਜਾਣਾ ਹੈ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਹੋਣ ਵਾਲਾ ਇਹ ਮੁਕਾਬਲਾ 12ਵਾਂ ਡੇਅ-ਨਾਈਟ ਟੈਸਟ ਹੋਵੇਗਾ। ਇਸ ਤੋਂ ਪਹਿਲਾਂ ਕੁੱਲ 11 ਅਜਿਹੇ ਟੈਸਟ ਮੈਚ ਖੇਡੇ ਜਾ ਚੁੱਕੇ ਹਨ। ਚਲੋ ਤੁਹਾਨੂੰ ਦੱਸਦੇ ਹਾਂ ਕਿਹੜੀਆਂ-ਕਿਹੜੀਆਂ ਟੀਮਾਂ ਵਿਚਕਾਰ ਖੇਡਿਆ ਜਾ ਚੁੱਕਿਆ ਹੈ ਡੇਅ-ਨਾਈਟ ਮੈਚ

ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਕੀਤਾ ਸੀ ਆਗਾਜ਼

ਪਹਿਲੇ ਡੇਅ-ਨਾਈਟ ਟੈਸਟ ਮੈਚ ਨੂੰ ਸਾਲ 2015 'ਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਟੀਮ ਵਿਚਕਾਰ ਖੇਡਿਆ ਗਿਆ ਸੀ। ਇਹ ਮੈਚ ਆਸਟ੍ਰੇਲੀਆ ਦੇ ਏਡੀਲੇਡ 'ਚ 27 ਨਵੰਬਰ ਤੋਂ ਇਕ ਦਸੰਬਰ ਦੌਰਾਨ ਖੇਡਿਆ ਗਿਆ ਸੀ। ਮੇਜ਼ਬਾਨ ਆਸਟ੍ਰੇਲੀਆ ਨੇ ਇਹ ਮੈਚ ਤਿੰਨ ਵਿਕਟਾਂ ਨਾਲ ਜਿੱਤਿਆ ਸੀ।

ਭਾਰਤ ਡੇਅ-ਨਾਈਟ ਟੈਸਟ ਦੀ ਮੇਜ਼ਬਾਨੀ ਕਰਨ ਵਾਲੀ ਸੱਤਵੀਂ ਟੀਮ

ਹੁਣ ਤਕ ਆਸਟ੍ਰੇਲੀਆ, ਪਾਕਿਸਤਾਨ, ਇੰਗਲੈਂਡ, ਦੱਖਣੀ ਅਫਰੀਕਾ, ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਡੇਅ-ਨਾਈਟ ਟੈਸਟ ਦੀ ਮੇਜ਼ਬਾਨੀ ਕਰ ਚੁੱਕੀ ਹੈ। ਕੋਲਕਾਤਾ ਟੈਸਟ ਮੈਚ ਤੋਂ ਬਾਅਦ ਭਾਰਤ ਅਜਿਹਾ ਕਰਨ ਵਾਲਾ ਸੱਤਵਾਂ ਦੇਸ਼ ਬਣ ਜਾਵੇਗਾ। ਹੁਣ ਤਕ ਸਭ ਤੋਂ ਵੱਧ ਆਸਟ੍ਰੇਲੀਆ ਨੇ ਡੇਅ-ਨਾਈਟ ਟੈਸਟ ਮੈਚ ਦੀ ਮੇਜ਼ਬਾਨੀ ਕੀਤੀ ਹੈ। ਉੱਥੇ ਪਾਕਿਸਤਾਨ ਇਸ ਸੂਚੀ 'ਚ ਦੂਜੇ ਨੰਬਰ 'ਤੇ ਹੈ।

ਹੁਣ ਤਕ ਖੇਡੇ ਗਏ 11 ਡੇਅ-ਨਾਈਟ ਟੈਸਟ ਮੈਚ

ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ 27 ਨਵੰਬਰ ਤੋਂ 1 ਦਸੰਬਰ 2015

ਸੰਬੰਧਿਤ ਖ਼ਬਰਾਂ

ਪਾਕਿਸਤਾਨ ਬਨਾਮ ਵੈਸਟਇੰਡੀਜ਼ 13 ਤੋਂ 17 ਅਕਤੂਬਰ 2016

ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ 24 ਤੋਂ 28 ਨਵੰਬਰ 2016

ਆਸਟ੍ਰੇਲੀਆ ਬਨਾਮ ਪਾਕਿਸਤਾਨ 15 ਤੋਂ 19 ਦਸੰਬਰ 2016

ਇੰਗਲੈਂਡ ਬਨਾਮ ਵੈਸਟਇੰਡੀਜ਼ 17 ਤੋਂ 21ਅਗਸਤ 2017

ਪਾਕਿਸਤਾਨ ਬਨਾਮ ਸ੍ਰੀਲੰਕਾ 6 ਤੋਂ 10 ਅਕਤੂਬਰ 2017

ਆਸਟ੍ਰੇਲੀਆ ਬਨਾਮ ਇੰਗਲੈਂਡ 2 ਤੋਂ 6 ਦਸੰਬਰ 2017

ਦੱਖਣੀ ਅਫਰੀਕਾ ਬਨਾਮ ਜਿੰਬਾਬਵੇ 26 ਤੋਂ 29 ਦਸੰਬਰ 2017

ਨਿਊਜ਼ੀਲੈਂਡ ਬਨਾਮ ਇੰਗਲੈਂਡ 22 ਤੋਂ 26 ਮਾਰਚ 2018

ਵੈਸਟਇੰਡੀਜ਼ ਬਨਾਮ ਸ੍ਰੀਲੰਕਾ 23 ਤੋਂ 27 ਜੂਨ 2018

ਆਸਟ੍ਰੇਲੀਆ ਬਨਾਮ ਸ੍ਰੀਲੰਕਾ 24 ਤੋਂ 28 ਜਨਵਰੀ 2019

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!