|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਵਰਲਡ ਕਬੱਡੀ ਕੱਪ 2019 - ਕੈਨੇਡਾ ਦੀ ਟੀਮ ਨੂੰ ਹਰਾ ਭਾਰਤ ਬਣਿਆ ਚੈਂਪੀਅਨ

ਡੇਰਾ ਬਾਬਾ ਨਾਨਕ , 10 ਦਸੰਬਰ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਡੇਰਾ ਬਾਬਾ ਨਾਨਕ , 10 ਦਸੰਬਰ ( NRI MEDIA )

ਪੰਜਾਬ ਸਰਕਾਰ ਦੇ ਵੱਲੋਂ ਵਰਲਡ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਅੱਜ ਭਾਰਤ ਅਤੇ ਕੈਨੇਡਾ ਦੀਆਂ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ ਹੋਇਆ , ਇਸ ਮੁਕਾਬਲੇ ਵਿੱਚ ਭਾਰਤ ਦੀ ਟੀਮ ਬੇਹੱਦ ਹੀ ਸੁਚੱਜੇ ਢੰਗ ਨਾਲ ਖੇਡੀ ਅਤੇ ਵੱਡੇ ਫ਼ਰਕ ਦੇ ਨਾਲ ਉਨ੍ਹਾਂ ਨੇ ਕੈਨੇਡਾ ਦੀ ਟੀਮ ਨੂੰ ਹਰਾ ਦਿੱਤਾ , ਇਸ ਤੋਂ ਪਹਿਲਾਂ ਅਮਰੀਕਾ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ ਵੀ ਫਸਵਾਂ ਮੁਕਾਬਲਾ ਵੇਖਣ ਨੂੰ ਮਿਲਿਆ ਇੱਥੇ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਰਹੇ |

ਸੰਬੰਧਿਤ ਖ਼ਬਰਾਂ

ਭਾਰਤ ਦੀ ਟੀਮ ਨੇ ਕੈਨੇਡਾ ਦੀ ਟੀਮ ਨੂੰ 64 ਦੇ ਮੁਕਾਬਲੇ 19 ਅੰਕ ਨਾਲ ਹਰਾ ਕੇ ਭਾਰਤ ਨੇ ਇਹ ਜਿੱਤ ਪ੍ਰਾਪਤ ਕੀਤੀ ਹੈ , ਇਸ ਮੌਕੇ ਤੇ ਭਾਰਤ ਦੇ ਜਾਫੀਆਂ ਅਤੇ ਰੇਡਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ , ਕੈਨੇਡਾ ਦੀ ਟੀਮ ਸ਼ੁਰੂ ਤੋਂ ਹੀ ਇਸ ਮੈਚ ਵਿੱਚ ਬੇਕਫੁੱਟ ਤੇ ਨਜ਼ਰ ਆਈ , ਜਿਸ ਦਾ ਖਾਮਿਆਜਾ ਉਸਨੂੰ ਹਾਰ ਦੇ ਰੂਪ ਵਿੱਚ ਭੁਗਤਣਾ ਪਿਆ |

ਇਸ ਮੌਕੇ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਵੱਡਾ ਸਮਾਗਮ ਕਰਵਾਇਆ ਗਿਆ ਜਿਥੇ ਗੁਰਲੇਜ਼ ਅਖਤਰ ,ਜੱਸੀ ਅਤੇ ਸਤਿੰਦਰ ਸੱਤੀ ਨੇ ਆਪਣੀ ਗਾਇਕੀ ਦੇ ਜੌਹਰ ਦਿਖਾਏ , ਇਸ ਮੌਕੇ ਤੇ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸੋਢੀ ਅਤੇ ਸੁਖਜਿੰਦਰ ਰੰਧਾਵਾ ਵਿਸ਼ੇਸ਼ ਰੂਪ ਨਾਲ ਪੁੱਜੇ , ਉਨ੍ਹਾਂ ਵਲੋਂ ਹੀ ਇਨਾਮ ਦੀ ਵੰਡ ਕੀਤੀ ਗਈ |

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!