|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਾਜਸਥਾਨ : ਬੀਕਾਨੇਰ 'ਚ ਭਾਰਤੀ ਏਅਰ ਫੋਰਸ ਦਾ ਮਿਗ-21 ਲੜਾਕੂ ਜਹਾਜ਼ ਕਰੈਸ਼, ਪਾਇਲਟ ਸੁਰੱਖਿਅਤ

8 ਮਾਰਚ, ਸਿਮਰਨ ਕੌਰ- (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

8 ਮਾਰਚ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਰਾਜਸਥਾਨ ਦੇ ਬੀਕਾਨੇਰ 'ਚ ਭਾਰਤੀ ਏਅਰ ਫੋਰਸ ਦਾ ਲੜਾਕੂ ਜਹਾਜ਼ ਮਿਗ 21 ਦੇ ਕਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ | ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਇਹ ਲੜਾਕੂ ਜਹਾਜ਼ ਅੱਜ ਦੁਪਹਿਰ ਦੇ ਸਮੇ ਬੀਕਾਨੇਰ ਦੇ ਇਕ ਖੇਤਰ 'ਚ ਕਰੈਸ਼ ਹੋ ਗਿਆ | ਇਸ ਲੜਾਕੂ ਜਹਾਜ਼ ਦੇ ਪਾਇਲਟ ਨੇ ਮੌਕੇ 'ਤੇ ਆਪਣੀ ਜਾਣ ਬਚਾ ਲਈ | ਸੂਚਨਾ ਮਿਲਣ 'ਤੇ ਮੌਕੇ 'ਤੇ ਏਅਰ ਫੋਰਸ ਦੇ ਅਧਿਕਾਰੀ ਘਟਨਾ ਸਥਲ ਤੇ ਪਹੁੰਚ ਗਏ |

ਸੰਬੰਧਿਤ ਖ਼ਬਰਾਂ

ਕਿਵੇਂ ਹੋਇਆ ਸੀ ਹਾਦਸਾ :

ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਭਾਰਤੀ ਏਅਰ ਫੋਰਸ ਦਾ ਮਿਗ 21 ਲੜਾਕੂ ਜਹਾਜ਼ ਰਾਜਸਥਾਨ ਬੀਕਾਨੇਰ ਦੇ ਨਲ ਤੋਂ ਰੋਜ਼ਾਨਾ ਦੀ ਤਰ੍ਹਾਂ ਗੁਜ਼ਰ ਰਿਹਾ ਸੀ | ਦੱਸ ਦਈਏ ਕਿ ਉਡਾਣ ਭਰਦੇ ਸਮੇ ਜਹਾਜ਼ ਦੇ ਅੱਗੇ ਪੰਛੀ ਆ ਗਿਆ ਸੀ ਜਿਸ ਕਾਰਨ ਜਹਾਜ਼ ਦੁਰਘਟਨਾਗ੍ਰਸਥ ਹੋ ਗਿਆ | ਮੌਕੇ 'ਤੇ ਪਾਇਲਟ ਨੇ ਜਹਾਜ਼ 'ਚ ਖਰਾਬੀ ਮਹਿਸੂਸ ਕਰਦੇ ਸਮੇ ਪੈਰਾਸ਼ੂਟ ਦੀ ਮਦਦ ਨਲ ਜਹਾਜ਼ ਵਿੱਚੋਂ ਛਲਾਂਗ ਲੱਗਾ ਦਿੱਤੀ |

ਤੁਹਾਨੂੰ ਦੱਸ ਦਈਏ ਕਿ ਮੌਕੇ 'ਤੇ ਏਅਰ ਫੋਰਸ ਦੇ ਅਧਿਕਾਰੀਆਂ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਹਾਜ਼ ਦਾ ਪਾਇਲਟ ਵੀ ਸੁਰੱਖਿਅਤ ਹੈ | ਗੋਰਤਾਲੱਭ ਹੈ ਕਿ ਲੱਗਭਗ ਪਿਛਲੇ ਕੁਛ ਦਿਨਾਂ ਤੋਂ ਲਗਾਤਾਰ ਭਾਰਤ ਦੇ 6 ਲੜਾਕੂ ਜਹਾਜ਼ ਕਰੈਸ਼ ਹੋ ਚੁੱਕੇ ਹਨ | ਹਾਲ ਹੀ 'ਚ ਬੰਗਲੌਰ ਦੇ ਐਰੋ ਸ਼ੋਅ ਦੇ ਦੌਰਾਨ ਦੋ ਸੂਰਜ ਕਿਰਣੀ ਵਿਮਾਨਾ ਦੀ ਆਪਸ 'ਚ ਟੱਕਰ ਹੋ ਗਈ ਸੀ ਜਿਸ 'ਚ ਇਕ ਪਾਇਲਟ ਮੌਤ ਦਾ ਸ਼ਿਕਾਰੀ ਹੋ ਗਿਆ ਸੀ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!