|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ 'ਚ ਭਾਰਤੀ ਮੁੰਡੇ ਨੇ ਕੀਤਾ ਆਪਣੀ ਮਾਂ ਦਾ ਕੱਤਲ

ਨਿਊਯਾਰਕ (ਦੇਵ ਇੰਦਰਜੀਤ) : ਦੋਸ਼ ਇਹ ਹੈ ਕਿ ਇਕ ਸ਼ਖ਼ਸ ਨੇ ਆਪਣੀ ਮਾਂ ਦਾ ਗਲਾ ਦਬਾ ਦਿੱਤਾ ਅਤੇ ਕਈ ਮੁੱਕੇ ਮਾਰੇ।ਭਾਰਤੀ ਮੂਲ ਦੇ ਇਕ ਵਿਅਕਤੀ 'ਤੇ ਨਿਊਯਾਰਕ ਵਿਖੇ ਘਰ ਵਿਚ ਹੀ ਆਪਣੀ 65 ਸਾਲਾ ਮਾਂ ਦਾ ਜਿਨਸੀ ਸ਼ੋਸ਼ਣ ਅਤੇ ਉਹਨਾਂ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ। ਮੀਡੀਆ ਖ਼ਬਰਾਂ ਮੁਤਾਬਕ ਵਕੀਲਾਂ ਨੇ ਦੱਸਿਆ ਕਿ ਪੁਸ਼ਕਰ ਸ਼ਰਮਾ (28) ਨੇ ਸ਼ਨੀਵਾਰ ਸਵੇਰੇ ਬੇਲੇਰੋਸ ਮਨੋਰ ਦੇ ਜਮੈਕ

NRI Post Desk · 2025 ਦਿਨ ਪਹਿਲਾਂ · ਅੱਪਡੇਟ 2025 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ 'ਚ ਭਾਰਤੀ ਮੁੰਡੇ ਨੇ ਕੀਤਾ ਆਪਣੀ ਮਾਂ ਦਾ ਕੱਤਲ
📷 NRI Post Desk

ਨਿਊਯਾਰਕ (ਦੇਵ ਇੰਦਰਜੀਤ) : ਦੋਸ਼ ਇਹ ਹੈ ਕਿ ਇਕ ਸ਼ਖ਼ਸ ਨੇ ਆਪਣੀ ਮਾਂ ਦਾ ਗਲਾ ਦਬਾ ਦਿੱਤਾ ਅਤੇ ਕਈ ਮੁੱਕੇ ਮਾਰੇ।ਭਾਰਤੀ ਮੂਲ ਦੇ ਇਕ ਵਿਅਕਤੀ 'ਤੇ ਨਿਊਯਾਰਕ ਵਿਖੇ ਘਰ ਵਿਚ ਹੀ ਆਪਣੀ 65 ਸਾਲਾ ਮਾਂ ਦਾ ਜਿਨਸੀ ਸ਼ੋਸ਼ਣ ਅਤੇ ਉਹਨਾਂ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ। ਮੀਡੀਆ ਖ਼ਬਰਾਂ ਮੁਤਾਬਕ ਵਕੀਲਾਂ ਨੇ ਦੱਸਿਆ ਕਿ ਪੁਸ਼ਕਰ ਸ਼ਰਮਾ (28) ਨੇ ਸ਼ਨੀਵਾਰ ਸਵੇਰੇ ਬੇਲੇਰੋਸ ਮਨੋਰ ਦੇ ਜਮੈਕਾ ਵਿਚ ਆਪਣੇ ਘਰ ਵਿਚ ਸਰੋਜ ਸ਼ਰਮਾ 'ਤੇ ਹਮਲਾ ਕੀਤਾ।

ਸੰਬੰਧਿਤ ਖ਼ਬਰਾਂ

ਜਿਕਰਯੋਗ ਹੈ ਕੀ ਮਾਂ ਦਾ ਜਿਨਸੀ ਸ਼ੋਸ਼ਣ ਕਰਨ ਮਗਰੋਂ ਪੁੱਤਰ ਉਹਨਾਂ 'ਤੇ ਲਗਾਤਾਰ ਹਮਲਾ ਕਰਦਾ ਰਿਹਾ। ਇਸ ਨਾਲ ਪੀੜਤਾ ਬੇਹੋਸ਼ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਸ਼ਰਮਾ ਨੇ ਪੁਲਸ ਨੂੰ ਦੱਸਿਆ,''ਉਸ ਨੇ ਉਦੋਂ ਤੱਕ ਮਾਂ ਦਾ ਗਲਾ ਦਬਾਈ ਰੱਖਿਆ ਜਦੋਂ ਤੱਕ ਕਿ ਉਹਨਾਂ ਦੀ ਮੌਤ ਨਹੀਂ ਹੋ ਗਈ।'' ਘਟਨਾ ਦੇ ਬਾਅਦ ਸ਼ਰਮਾ 105 ਪ੍ਰੈਸਿੰਕਟ ਪਹੁੰਚਿਆ ਅਤੇ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਪੁਲਸ ਕਰਮੀਆਂ ਨੇ ਦੱਸਿਆ ਕਿ ਸਰੋਜ ਸ਼ਰਮਾ ਦੀ ਧੀ ਨੇ ਮਾਂ ਨੂੰ ਮ੍ਰਿਤਕ ਹਾਲਤ ਵਿਚ ਦੇਖਿਆ। ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਮਦਰਸ ਡੇਅ 'ਤੇ ਦੋਸ਼ੀ ਨੇ ਖੌਫਨਾਕ, ਬੇਰਹਿਮੀ ਭਰਪੂਰ ਘਟਨਾ ਨੂੰ ਅੰਜਾਮ ਦਿੱਤਾ।'' ਸ਼ਰਮਾ 'ਤੇ ਕਤਲ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ। ਉਸ ਨੂੰ ਜਮਾਨਤ ਨਹੀਂ ਮਿਲੇਗੀ ਅਤੇ ਮਾਮਲੇ ਵਿਚ ਅਦਾਲਤ ਵਿਚ 24 ਮਈ ਨੂੰ ਸੁਣਵਾਈ ਹੋਵੇਗੀ।ਸ਼ਰਮਾ ਦੇ ਗੁਆਂਢੀ ਕੇਲਵਿਨ ਨੇ ਦੱਸਿਆ ਕਿ ਉਸ ਨੂੰ ਪਤਾ ਚੱਲਿਆ ਸੀ ਕਿ ਸ਼ਰਮਾ ਕੁਝ ਮਾਨਸਿਕ ਪਰੇਸ਼ਾਨੀਆਂ ਨਾਲ ਜੂਝ ਰਿਹਾ ਸੀ ਪਰ ਇਸ ਤਰ੍ਹਾਂ ਦੀ ਘਟਨਾ ਬਾਰੇ ਵਿਚ ਜਾਣ ਕੇ ਉਹ ਹੈਰਾਨ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!