|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤੀ ਕੋਰੋਨਾ ਵੈਰੀਐਂਟ ਵਿਸ਼ਵ ਖ਼ਤਰਾ : 'WHO'

ਦਿੱਲੀ (ਦੇਵ ਇੰਦਰਜੀਤ) : ਭਾਰਤ 'ਚ ਦੂਜੀ ਲਹਿਰ ਦੇ ਬਹੁਤ ਤੇਜ਼ੀ ਨਾਲ ਫੈਲਣ ਦਾ ਕਾਰਨ ਇਸੇ ਵੈਰੀਐਂਟ ਨੂੰ ਮੰਨਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਡਬਲਯੂਐੱਚਓ ਨੇ ਕਿਹਾ ਸੀ ਕਿ 17 ਦੇਸ਼ਾਂ 'ਚ ਇਹ ਵੈਰੀਐਂਟ ਦੇਖਿਆ ਜਾ ਚੁੱਕਾ ਹੈ।ਭਾਰਤ ਦੇ ਡਬਲ ਮਿਊਟੈਂਟ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਡਬਲਯੂਐੱਚਓ ਨੇ ਡਬਲ ਮਿਊਟੈਂਟ ਯਾਨੀ ਬੀ

NRI Post Desk · 2025 ਦਿਨ ਪਹਿਲਾਂ · ਅੱਪਡੇਟ 2025 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤੀ ਕੋਰੋਨਾ ਵੈਰੀਐਂਟ ਵਿਸ਼ਵ ਖ਼ਤਰਾ : 'WHO'
📷 NRI Post Desk

ਦਿੱਲੀ (ਦੇਵ ਇੰਦਰਜੀਤ) : ਭਾਰਤ 'ਚ ਦੂਜੀ ਲਹਿਰ ਦੇ ਬਹੁਤ ਤੇਜ਼ੀ ਨਾਲ ਫੈਲਣ ਦਾ ਕਾਰਨ ਇਸੇ ਵੈਰੀਐਂਟ ਨੂੰ ਮੰਨਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਡਬਲਯੂਐੱਚਓ ਨੇ ਕਿਹਾ ਸੀ ਕਿ 17 ਦੇਸ਼ਾਂ 'ਚ ਇਹ ਵੈਰੀਐਂਟ ਦੇਖਿਆ ਜਾ ਚੁੱਕਾ ਹੈ।ਭਾਰਤ ਦੇ ਡਬਲ ਮਿਊਟੈਂਟ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਡਬਲਯੂਐੱਚਓ ਨੇ ਡਬਲ ਮਿਊਟੈਂਟ ਯਾਨੀ ਬੀ.1.617 ਵੈਰੀਐਂਟ ਨੂੰ ਵਿਸ਼ਵ ਚਿੰਤਾ ਦਾ ਕਾਰਨ ਦੱਸਿਆ ਹੈ। ਪਹਿਲੀ ਵਾਰੀ ਇਸ ਵੈਰੀਐਂਟ ਦੀ ਪਛਾਣ ਪਿਛਲੇ ਸਾਲ ਹੋਈ ਸੀ।

ਡਬਲਯੂਐੱਚਓ ਦੀ ਮਾਰੀਆ ਵਾਨ ਕਰਖੋਵੇ ਨੇ ਕਿਹਾ, 'ਅਸੀਂ ਇਸ ਵਾਇਰਸ ਨੂੰ ਵਿਸ਼ਵ ਪੱਧਰ 'ਤੇ ਚਿੰਤਾ ਦੇ ਕਾਰਨ ਦੇ ਰੂਪ 'ਚ ਵਰਗੀਕ੍ਰਿਤ ਕਰ ਰਹੇ ਹਾਂ। ਅਜਿਹੀਆਂ ਜਾਣਕਾਰੀਆਂ ਹਨ ਜਿਸ ਨਾਲ ਇਸ ਦੀ ਇਨਫੈਕਸ਼ਨ ਵਧਣ ਦਾ ਪਤਾ ਲੱਗ ਰਿਹਾ ਹੈ।'

ਸੰਬੰਧਿਤ ਖ਼ਬਰਾਂ

ਡਬਲਯੂਐੱਚਓ ਨੇ ਕਿਹਾ ਕਿ ਬੀ.1.617 ਦਾ ਕਰੀਬੀ ਵੈਰੀਐਂਟ ਭਾਰਤ 'ਚ ਪਿਛਲੇ ਸਾਲ ਦਸੰਬਰ 'ਚ ਦੇਖਿਆ ਗਿਆ ਸੀ। ਉੱਥੇ, ਇਸ ਤੋਂ ਪਹਿਲਾਂ ਦਾ ਇਕ ਵੈਰੀਐਂਟ ਅਕਤੂਬਰ 2020 'ਚ ਦੇਖਿਆ ਗਿਆ ਸੀ। ਇਹ ਵੈਰੀਐਂਟ ਹੁਣ ਤਕ ਕਈ ਦੇਸ਼ਾਂ 'ਚ ਫੈਲ ਚੁੱਕਾ ਹੈ। ਤੇਜ਼ੀ ਨਾਲ ਵਧਦੇ ਇਨਫੈਕਸ਼ਨ ਕਾਰਨ ਕਈ ਦੇਸ਼ਾਂ ਨੇ ਭਾਰਤ ਤੋਂ ਆਵਾਜਾਈ ਸੀਮਤ ਜਾਂ ਬੰਦ ਕਰ ਦਿੱਤੀ ਹੈ।

ਵਾਨ ਨੇ ਕਿਹਾ ਕਿ ਮੰਗਲਵਾਰ ਤਕ ਇਸ ਵੈਰੀਐਂਟ ਤੇ ਇਸੇ ਦੀ ਲੜੀ ਦੇ ਤਿੰਨ ਹੋਰ ਵੈਰੀਐਂਟਸ ਨਾਲ ਜੁੜੀ ਕੁਝ ਹੋਰ ਜਾਣਕਾਰੀ ਉਪਲਬਧ ਹੋ ਜਾਵੇਗੀ।ਇਸ ਵਾਇਰਸ ਦੀ ਇਨਫੈਕਸ਼ਨ ਸਮਰੱਥਾ ਬਹੁਤ ਜ਼ਿਆਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!