|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹੁਣ ਭਾਰਤੀ ਜੋੜੇ ਲਈ ਨਿਊਜ਼ੀਲੈਂਡ ਦਾ ਵੀਜ਼ਾ ਲੈਣਾ ਔਖਾ

ਵੈਲਿੰਗਟਨ (Vikram Sehajpal) : ਨਿਊਜ਼ੀਲੈਂਡ ਵਲੋਂ ਆਪਣੀ ਵੀਜ਼ਾ ਨੀਤੀ ਵਿਚ ਤਬਦੀਲੀ ਕੀਤੀ ਗਈ ਹੈ। ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ਇਸ ਤਬਦੀਲੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸਰਕਾਰ ਦੀ ਨਵੀਂ ਵੀਜ਼ਾ ਪਾਲਿਸੀ ਤੋਂ ਬਾਅਦ ਭਾਰਤੀ ਜੋੜਿਆਂ ਲਈ ਪਾਰਟਨਰਸ਼ਿਪ ਵੀਜ਼ਾ ਲੈਣਾ ਮੁਸ਼ਕਲ ਹੋ ਗਿਆ ਹੈ। ਨਵੇਂ ਨਿਯਮ ਮੁਤਾਬਕ ਕਿਸੇ ਜੋੜੇ ਨੂੰ ਉਦੋਂ ਤੱਕ ਪਾਰਟਨਰਸ਼ਿਪ ਵੀਜ਼ਾ ਨਹੀਂ ਮਿਲੇਗਾ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈਲਿੰਗਟਨ (Vikram Sehajpal) : ਨਿਊਜ਼ੀਲੈਂਡ ਵਲੋਂ ਆਪਣੀ ਵੀਜ਼ਾ ਨੀਤੀ ਵਿਚ ਤਬਦੀਲੀ ਕੀਤੀ ਗਈ ਹੈ। ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ਇਸ ਤਬਦੀਲੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸਰਕਾਰ ਦੀ ਨਵੀਂ ਵੀਜ਼ਾ ਪਾਲਿਸੀ ਤੋਂ ਬਾਅਦ ਭਾਰਤੀ ਜੋੜਿਆਂ ਲਈ ਪਾਰਟਨਰਸ਼ਿਪ ਵੀਜ਼ਾ ਲੈਣਾ ਮੁਸ਼ਕਲ ਹੋ ਗਿਆ ਹੈ। ਨਵੇਂ ਨਿਯਮ ਮੁਤਾਬਕ ਕਿਸੇ ਜੋੜੇ ਨੂੰ ਉਦੋਂ ਤੱਕ ਪਾਰਟਨਰਸ਼ਿਪ ਵੀਜ਼ਾ ਨਹੀਂ ਮਿਲੇਗਾ ਜਦੋਂ ਤੱਕ ਜੋੜਾ ਵਿਆਹ ਤੋਂ ਪਹਿਲਾਂ 12 ਮਹੀਨੇ ਇਕੱਠੇ ਨਾ ਰਿਹਾ ਹੋਵੇ। ਜੇਕਰ ਕੋਈ ਜੋੜਾ 12 ਮਹੀਨੇ ਇਕੱਠੇ ਰਹਿ ਲੈਂਦਾ ਹੈ ਤਾਂ ਵਿਆਹ ਕੀਤੇ ਬਿਨਾਂ ਵੀ ਪਾਰਟਨਰਸ਼ਿਪ ਵੀਜ਼ਾ ਮਿਲ ਜਾਵੇਗਾ। ਸਰਕਾਰ ਦੀ ਨਵੀਂ ਪਾਲਿਸੀ ਦੇ ਵਿਰੋਧ ਵਿਚ ਭਾਰਤੀ ਭਾਈਚਾਰੇ ਸਮੇਤ ਵਿਰੋਧੀਆਂ ਨੇ ਐਤਵਾਰ ਨੂੰ ਆਕਲੈਂਡ ਸ਼ਹਿਰ ਵਿਚ ਪ੍ਰਦਰਸ਼ਨ ਰੈਲੀ ਕੱਢੀ।

ਸੰਬੰਧਿਤ ਖ਼ਬਰਾਂ

'ਦੀ ਗਾਰਡੀਅਨ' ਅਖਬਾਰ ਮੁਤਾਬਕ ਨਵੀਂ ਪਾਲਿਸੀ ਦੇ ਤਹਿਤ ਜਿਹੜੇ ਭਾਰਤੀ (ਪੁਰਸ਼ ਜਾਂ ਮਹਿਲਾ) ਨਿਊਜ਼ੀਲੈਂਡ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਦੀ ਅਰੇਂਜ ਮੈਰਿਜ ਹੋਈ ਹੈ ਉਨ੍ਹਾਂ ਲਈ ਪਤੀ/ਪਤਨੀ ਨੂੰ ਲਿਜਾਣਾ ਮੁਸ਼ਕਲ ਹੋ ਜਾਵੇਗਾ। ਨਿਊਜ਼ੀਲੈਂਡ ਵਿਚ ਪਾਰਟਨਰਸ਼ਿਪ ਵੀਜ਼ਾ ਲਈ ਇਹ ਲਾਜ਼ਮੀ ਨਹੀਂ ਹੈ ਕਿ ਇਕ ਜੋੜਾ ਵਿਆਹੁਤਾ ਹੋਵੇ। ਜੇਕਰ ਇਕ ਜੋੜਾ ਇਕੱਠੇ 12 ਮਹੀਨੇ ਰਹਿ ਲੈਂਦਾ ਹੈ ਤਾਂ ਉਹ ਪਾਰਟਨਰਸ਼ਿਪ ਵੀਜ਼ਾ ਲਈ ਐਪਲੀਕੇਸ਼ਨ ਦੇ ਸਕਦਾ ਹੈ। ਪਹਿਲੇ ਦੇ ਨਿਯਮ ਵਿਚ ਇਸ ਵਿਵਸਥਾ ਤੋਂ ਦੂਜੇ ਸੱਭਿਆਚਾਰ ਵਾਲੇ ਨਾਗਰਿਕਾਂ ਨੂੰ ਛੋਟ ਸੀ। ਹੁਣ ਇਸ ਵਿਵਸਥਾ ਨੂੰ ਸਾਰਿਆਂ ਲਈ ਲਾਗੂ ਕਰ ਦਿਤਾ ਗਿਆ ਹੈ। ਇੱਥੇ ਰਹਿ ਰਹੇ ਭਾਰਤੀਆਂ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਸਰਕਾਰ ਚਾਹੁੰਦੀ ਹੈ ਕਿ ਅਸੀਂ ਆਪਣੀ ਸੱਭਿਅਤਾ ਨੂੰ ਪਿੱਛੇ ਛੱਡ ਦਈਏ ਅਤੇ ਵਿਆਹ ਤੋਂ ਪਹਿਲਾਂ ਇਕੱਠੇ ਅਤੇ ਇਕ ਘਰ ਵਿਚ ਵਿਆਹੁਤਾ ਜ਼ਿੰਦਗੀ ਜੀਏ।

ਭਾਰਤੀ ਪਰੰਪਰਾ ਮੁਤਾਬਕ ਜ਼ਿਆਦਾਤਰ ਲੋਕਾਂ ਦਾ ਵਿਆਹ ਅਰੇਂਜ ਹੁੰਦਾ ਹੈ ਅਤੇ ਜੋੜਾ ਵਿਆਹ ਤੋਂ ਪਹਿਲਾਂ ਇਕੱਠੇ ਨਹੀਂ ਰਹਿੰਦਾ ਹੈ। ਅਜਿਹੇ ਜੋੜੇ ਜੇਕਰ ਨਿਊਜ਼ੀਲੈਂਡ ਜਾਣਾ ਚਾਹੁੰਦੇ ਹਨ ਤਾਂ 12 ਮਹੀਨੇ ਇਕੱਠੇ ਰਹਿਣ ਦੇ ਨਿਯਮ ਕਾਰਨ ਹੁਣ ਉਨ੍ਹਾਂ ਨੂੰ ਵੀਜ਼ਾ ਲੈਣ ਵਿਚ ਮੁਸ਼ਕਲ ਹੋ ਰਹੀ ਹੈ। ਵਿਆਹ ਤੋਂ ਪਹਿਲਾਂ ਇਕੱਠੇ ਨਾ ਰਹਿਣਾ ਭਾਰਤ ਜਿਹੇ ਦੇਸ਼ ਦੀ ਸੱਭਿਅਤਾ ਹੈ। ਨਿਊਜ਼ੀਲੈਂਡ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕ ਇਸ ਨਵੀਂ ਵੀਜ਼ਾ ਪਾਲਿਸੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਵਿਰੁਧ ਭੇਦਭਾਵ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!