ਦੁਬਈ , 18 ਅਪ੍ਰੈਲ ( NRI MEDIA )
ਭਾਰਤੀ ਮੂਲ ਦੀ 9 ਸਾਲ ਦੀ ਇਕ ਲੜਕੀ ਨੇ ਦੁਬਈ ਵਿਚ ਦਸ ਲੱਖ ਡਾਲਰ (7 ਕਰੋੜ ਰੁਪਏ) ਦੀ ਮਿਲੀਨਿਅਮ ਮਿਲੀਨੀਅਰ ਲਾਟਰੀ ਜਿੱਤੀ ਹੈ ਸਥਾਨਕ ਮੀਡੀਆ ਦੇ ਅਨੁਸਾਰ, ਲੜਕੀ ਦਾ ਨਾਮ ਏਲੀਜਾ ਐਮ ਹੈ , ਉਸਨੇ ਟਿਕਟ ਨੰਬਰ 0333 ਤੇ ਇਹ ਇਨਾਮ ਜਿੱਤਿਆ ਹੈ , ਖਾਸ ਗੱਲ ਇਹ ਹੈ ਕਿ ਛੇ ਸਾਲ ਪਹਿਲਾਂ ਜਦੋ ਇਹ ਲੜਕੀ 3 ਸਾਲ ਦੀ ਸੀ ਉਸ ਸਮੇਂ ਉਸਨੇ ਇਕ ਮੈਕਲੇਰੈਨ ਕਾਰ ਲਾਟਰੀ ਟਿਕਟ 'ਤੋਂ ਜਿੱਤੀ ਸੀ |
ਸੰਬੰਧਿਤ ਖ਼ਬਰਾਂ
ਖਲੀਜ ਟਾਈਮਜ਼ ਦੀ ਖਬਰ ਦੇ ਅਨੁਸਾਰ ਏਲੀਜਾ ਐਮ ਨਾਂ ਦੀ ਲੜਕੀ ਏ ਗਰੇਡ ਸਕੂਲ ਦੀ ਵਿਦਿਆਰਥੀ ਹੈ ਜਿਸ ਨੇ ਇਹ ਜੈਕਪਾਟ ਜਿੱਤੀ ਹੈ ਉਸ ਦੇ ਪਿਤਾ ਦੀ ਪਛਾਣ ਐਮ ਦੇ ਰੂਪ ਵਿੱਚ ਹੋਈ ਹੈ , ਉਹ ਮੁੰਬਈ ਦੇ ਰਹਿਣ ਵਾਲੇ ਹਨ ਅਤੇ ਹੁਣ ਦੁਬਈ ਵਿਚ ਰਹਿ ਰਹੇ ਹਨ |
ਲੜਕੀ ਦੀ ਲਾਟਰੀ ਜਿੱਤਣ ਦੀ ਘਟਨਾ ਵੀ ਘੱਟ ਹੈਰਾਨ ਕਰਨ ਵਾਲੀ ਨਹੀਂ ਹੈ , ਲੜਕੀ ਦੇ ਪਿਤਾ ਐੱਮ ਨੇ ਦੱਸਿਆ ਕਿ ਉਹ ਪਿਛਲੇ 19 ਸਾਲਾਂ ਤੋਂ ਦੁਬਈ ਵਿਚ ਰਹਿ ਰਹੇ ਹਨ , ਉਹ ਪਿਛਲੇ 15 ਸਾਲਾਂ ਤੋਂ ਮਿਲੀਨਿਅਮ ਲਾਟਰੀ ਵਿਚ ਹਿੱਸਾ ਲੈਂਦੇ ਹਨ ਅਤੇ ਕਦੇ ਵੀ ਟਿਕਟ ਨਹੀਂ ਛੱਡਦੇ , ਲੜਕੀ ਦੇ ਪਿਤਾ ਦੇ ਅਨੁਸਾਰ, 9 ਉਨ੍ਹਾਂ ਦਾ ਲੱਕੀ ਨੰਬਰ ਹੈ ਅਤੇ ਇਸੇ ਕਰਕੇ ਉਨ੍ਹਾਂ ਨੇ ਆਪਣੀ ਬੇਟੀ ਏਲੀਜਾ ਦੇ ਨਾਂ 'ਤੇ 0333 ਦਾ ਟਿਕਟ ਲਾਇਆ ਕਿਉਂਕਿ ਉਸ ਦਾ ਜੋੜ 9 ਆਉਂਦਾ ਹੈ |
ਦੁਬਈ ਡਿਊਟੀ ਫਰੀ ਮਲੇਨਿਅਮ ਮਿਲੀਨੀਅਰ ਲਾਟਰੀ 1999 ਵਿੱਚ ਸ਼ੁਰੂ ਹੋਈ ਸੀ , ਉਦੋਂ ਤੋਂ 140 ਭਾਰਤੀ ਨਾਗਰਿਕ ਜਿੱਤ ਚੁਕੇ ਹਨ , ਇਹ 140ਵੇਂ ਭਾਰਤੀ ਹਨ ਜਿਸਨੇ ਇੱਕ ਮਿਲੀਅਨ ਡਾਲਰ ਜਿੱਤੇ ਹਨ,ਇਸ ਲਾਟਰੀ ਦੇ ਦੋ ਹੋਰ ਜੇਤੂ ਜਿਨ੍ਹਾਂ ਨੂੰ ਲਗਜ਼ਰੀ ਮੋਟਰ ਬਾਈਕ ਦਿੱਤੀ ਗਈ ਹੈ , ਇਨ੍ਹਾਂ ਵਿੱਚ ਇਕ ਹੋਰ ਭਾਰਤੀ ਨਾਗਰਿਕ ਮੁਹੰਮਦ ਹਨੀਫ ਐਡਮ ਨੇ ਇੰਡੀਅਨ ਸਕੌਟ ਬਾਬਰ ਬਾਈਕ ਜਿੱਤੀ ਹੈ |






