|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕੀ 'ਚ ਭਾਰਤੀ ਮੂਲ ਦੇ MP ਬੇਰਾ ਨੂੰ ਮਿਲਿਆ ਅਹਿਮ ਅਹੁਦਾ

ਵਾਸ਼ਿੰਗਟਨ ਡੈਸਕ (Vikram sehajpal) : ਅਮਰੀਕੀ 'ਚ ਭਾਰਤੀ ਮੂਲ ਦੇ ਐਮਪੀ ਐਮੀ ਬੇਰਾ ਨੂੰ ਅਮਰੀਕਾ ਦੀ ਸੰਸਦ ਵਿੱਚ ਅਹਿਮ ਅਹੁਦੇ ਨਾਲ ਨਿਵਾਜਿਆ ਗਿਆ। ਉਨਾਂ ਨੂੰ ਅਮਰੀਕੀ ਸੰਸਦ ਦੀ ਏਸ਼ੀਆ, ਪ੍ਰਸ਼ਾਂਤ ਤੇ ਪ੍ਰਮਾਣੂ ਅਪ੍ਰਸਾਰ ਉਪ-ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਕੈਲੇਫੋਰਨੀਆ ਤੋਂ ਡੈਮੋਕਰੇਟ ਪਾਰਟੀ ਦੇ ਚੌਥੀ ਵਾਰ ਐਮਪੀ ਬਣੇ ਐਮੀ ਬੇਰਾ ਹੁਣ ਬ੍ਰੈਡ ਸ਼ਰਮਨ ਦੀ ਥਾਂ ਅ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (Vikram sehajpal) : ਅਮਰੀਕੀ 'ਚ ਭਾਰਤੀ ਮੂਲ ਦੇ ਐਮਪੀ ਐਮੀ ਬੇਰਾ ਨੂੰ ਅਮਰੀਕਾ ਦੀ ਸੰਸਦ ਵਿੱਚ ਅਹਿਮ ਅਹੁਦੇ ਨਾਲ ਨਿਵਾਜਿਆ ਗਿਆ। ਉਨਾਂ ਨੂੰ ਅਮਰੀਕੀ ਸੰਸਦ ਦੀ ਏਸ਼ੀਆ, ਪ੍ਰਸ਼ਾਂਤ ਤੇ ਪ੍ਰਮਾਣੂ ਅਪ੍ਰਸਾਰ ਉਪ-ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਕੈਲੇਫੋਰਨੀਆ ਤੋਂ ਡੈਮੋਕਰੇਟ ਪਾਰਟੀ ਦੇ ਚੌਥੀ ਵਾਰ ਐਮਪੀ ਬਣੇ ਐਮੀ ਬੇਰਾ ਹੁਣ ਬ੍ਰੈਡ ਸ਼ਰਮਨ ਦੀ ਥਾਂ ਅਹੁਦਾ ਸੰਭਾਲਣਗੇ। ਐਮੀ ਬੇਰਾ ਨੇ ਕਿਹਾ ਕਿ 'ਏਸ਼ੀਆ, ਪ੍ਰਸ਼ਾਂਤ ਤੇ ਪ੍ਰਮਾਣੂ ਅਪ੍ਰਸਾਰ' ਉਪ-ਕਮੇਟੀ ਦਾ ਪ੍ਰਧਾਨ ਬਣ ਕੇ ਉਨਾਂ ਨੂੰ ਕਾਫ਼ੀ ਮਾਣ ਮਹਿਸੂਸ ਹੋ ਰਿਹਾ ਹੈ।

ਸੰਬੰਧਿਤ ਖ਼ਬਰਾਂ

ਏਸ਼ੀਆ ਵਿਸ਼ਵ ਦੇ ਸਭ ਤੋਂ ਮਹੱਤਵਪੂਰਨ ਤੇ ਅਹਿਮ ਖੇਤਰਾਂ ਵਿੱਚੋਂ ਇੱਕ ਹੈ ਅਤੇ ਅਮਰੀਕਾ ਨਾਲ ਇਸ ਦੇ ਮਜ਼ਬੂਤ ਅਤੇ ਸਥਾਈ ਸਬੰਧ ਹਨ। ਉਨਾਂ ਕਿਹਾ ਕਿ ਪ੍ਰਧਾਨ ਦੇ ਤੌਰ 'ਤੇ ਉਹ ਇਹ ਯਕੀਨੀ ਬਣਾਉਣਗੇ ਕਿ ਅਮਰੀਕਾ ਆਪਣੇ ਸਾਰੇ ਸਿਆਸੀ, ਫੌਜੀ, ਸੱਭਿਆਚਾਰਕ ਅਤੇ ਆਰਥਿਕ ਉਪਕਰਨਾਂ ਦੀ ਵਰਤੋਂ ਅਮਰੀਕੀ ਹਿੱਤਾਂ ਨੂੰ ਪੂਰਾ ਕਰਨ ਅਤੇ ਏਸ਼ੀਆ ਤੇ ਪ੍ਰਸ਼ਾਂਤ ਖੇਤਰਾਂ ਵਿੱਚ ਅਮਰੀਕੀ ਪ੍ਰਤੀਬੱਧਤਾਵਾਂ ਨੂੰ ਬਣਾਏ ਰੱਖਣ ਤੇ ਵਧਾਉਣ ਲਈ ਕਰੇ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!