|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ 'ਚ ਸੜਕ ਹਾਦਸੇ ਵਿਚ ਭਾਰਤੀ ਮੂਲ ਦੀ ਵਿਦਿਆਰਥਣ ਦੀ ਮੌਤ

ਨਿਊਜ਼ ਡੈਸਕ (ਜਸਕਮਲ) : ਬੀਤੇ ਦਿਨੀਂ ਕੈਨੇਡਾ ਦੇ ਸੂਬੇ ਓਂਟਾਰੀਓ ਦੇ ਸ਼ਹਿਰ ਸਡਬਰੀ ਵਿਖੇ ਵਾਪਰੇ ‘ਹਿੱਟ ਐਂਡ ਰਨ’ ਦੇ ਮਾਮਲੇ 'ਚ ਇਕ 36 ਸਾਲਾ ਮਹਿਲਾ ਅੰਡਲ ਗੋਵਿਨੀ ਰਾਜੇਂਦਰ ਪ੍ਰਸਾਦ ਦੀ ਮੌਤ ਹੋ ਗਈ ਹੈ।ਦੱਸ ਦਈਏ ਕਿ ਉਕਤ ਵਿਦਿਆਰਥਣ ਲੌਰੇਨਟੀਅਨ ਯੂਨੀਵਰਸਿਟੀ 'ਚ ਕੰਪਿਊਟੇਸ਼ਨਲ ਸਾਇੰਸ ਦੀ ਪੜ੍ਹਾਈ ਕਰ ਰਹੀ ਸੀ। ਇਹ ਘਟਨਾ ਗ੍ਰੇਟਰ ਸਡਬਰੀ 'ਚ ਮੰਗਲਵਾਰ ਨੂੰ ਵਾਪਰੀ, ਜਿਸ

NRI Post Desk · 1741 ਦਿਨ ਪਹਿਲਾਂ · ਅੱਪਡੇਟ 1741 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ 'ਚ ਸੜਕ ਹਾਦਸੇ ਵਿਚ ਭਾਰਤੀ ਮੂਲ ਦੀ ਵਿਦਿਆਰਥਣ ਦੀ ਮੌਤ
📷 NRI Post Desk

ਨਿਊਜ਼ ਡੈਸਕ (ਜਸਕਮਲ) : ਬੀਤੇ ਦਿਨੀਂ ਕੈਨੇਡਾ ਦੇ ਸੂਬੇ ਓਂਟਾਰੀਓ ਦੇ ਸ਼ਹਿਰ ਸਡਬਰੀ ਵਿਖੇ ਵਾਪਰੇ ‘ਹਿੱਟ ਐਂਡ ਰਨ’ ਦੇ ਮਾਮਲੇ 'ਚ ਇਕ 36 ਸਾਲਾ ਮਹਿਲਾ ਅੰਡਲ ਗੋਵਿਨੀ ਰਾਜੇਂਦਰ ਪ੍ਰਸਾਦ ਦੀ ਮੌਤ ਹੋ ਗਈ ਹੈ।ਦੱਸ ਦਈਏ ਕਿ ਉਕਤ ਵਿਦਿਆਰਥਣ ਲੌਰੇਨਟੀਅਨ ਯੂਨੀਵਰਸਿਟੀ 'ਚ ਕੰਪਿਊਟੇਸ਼ਨਲ ਸਾਇੰਸ ਦੀ ਪੜ੍ਹਾਈ ਕਰ ਰਹੀ ਸੀ। ਇਹ ਘਟਨਾ ਗ੍ਰੇਟਰ ਸਡਬਰੀ 'ਚ ਮੰਗਲਵਾਰ ਨੂੰ ਵਾਪਰੀ, ਜਿਸ ਨੂੰ ਹਿੱਟ ਐਂਡ ਰਨ ਦੇ ਵਜੋਂ ਦੇਖਿਆ ਗਿਆ ਹੈ।

ਸੰਬੰਧਿਤ ਖ਼ਬਰਾਂ

ਗ੍ਰੇਟਰ ਸਡਬਰੀ ਪੁਲਸ ਨੇ ਦੱਸਿਆ ਕਿ ਵਾਲਫੋਰਡ ਰੋਡ 'ਤੇ ਬੀਤੇ ਦਿਨੀਂ ਮੰਗਲਵਾਰ ਦੀ ਸ਼ਾਮ ਨੂੰ ਇਕ ਮਹਿਲਾ ਪੈਦਲ ਯਾਤਰੀ ਨੂੰ ਇਕ ਪਿਕ-ਅੱਪ ਟਰੱਕ ਨੇ ਟੱਕਰ ਮਾਰ ਦਿੱਤੀ। ਡਰਾਈਵਰ ਬਿਨਾਂ ਰੁਕੇ ਮੌਕੇ ਤੋਂ ਹੀ ਫਰਾਰ ਹੋ ਗਿਆ। ਹਸਪਤਾਲ 'ਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਅੰਦਾਲ ਦੀ ਉੱਥੇ ਮੌਤ ਹੋ ਗਈ। ਸਡਬਰੀ ਪੁਲਸ ਡੌਜ ਰਾਮ ਪਿਕਅੱਪ ਟਰੱਕ ਦੀ ਹਿੱਟ ਐਂਡ ਰਨ ਦੀ ਮੌਤ ਤੋਂ ਬਾਅਦ ਭਾਲ ਕਰ ਰਹੀ ਹੈ। ਪੁਲਸ ਨੇ ਅਪੀਲੀ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਫ਼ੋਨ ਨੰਬਰ 705-675-9171 'ਤੇ ਸੰਪਰਕ ਕਰ ਸਕਦਾ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!