|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਇਜ਼ਰਾਇਲ ਚੋਣਾਂ 'ਚ ਬੈਨਰਾਂ ਉੱਤੇ ਚਮਕੇ ਭਾਰਤੀ ਪ੍ਰਧਾਨ ਮੰਤਰੀ ਮੋਦੀ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਇੱਕ ਚੋਣ ਵਿਗਿਆਪਨ ਬੈਨਰ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਇਲ ਦੇ ਹਮ-ਰੁਤਬਾ ਬੇਂਜਾਮਿਨ ਨੇਤਾਨਿਆਹੂ ਦੀ ਤਸਵੀਰ ਲਗੀ ਹੋਈ ਸੀ। ਇਹ ਬੈਨਰ ਇਜ਼ਰਾਇਲ ਵਿੱਚ ਹੀ ਲੱਗਿਆ ਮਿਲਿਆ। ਦੋਵੇਂ ਬੈਨਰਾਂ ਉੱਤੇ ਲੱਗੀ ਤਸਵੀਰ ਵਿੱਚ ਖੜੇ ਨਜ਼ਰ ਆ ਰਹੇ ਹਨ। ਇਜ਼ਰਾਇਲੀ ਪੱਤਰਕਾਰ ਅਮੀਚਾਈ ਸਟੀਨ ਨੇ ਐਤਵਾਰ ਨੂੰ ਇਮਾਰਤ ਦੇ ਬਾਹਰੀ ਹਿੱਸੇ ਉ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਇੱਕ ਚੋਣ ਵਿਗਿਆਪਨ ਬੈਨਰ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਇਲ ਦੇ ਹਮ-ਰੁਤਬਾ ਬੇਂਜਾਮਿਨ ਨੇਤਾਨਿਆਹੂ ਦੀ ਤਸਵੀਰ ਲਗੀ ਹੋਈ ਸੀ। ਇਹ ਬੈਨਰ ਇਜ਼ਰਾਇਲ ਵਿੱਚ ਹੀ ਲੱਗਿਆ ਮਿਲਿਆ। ਦੋਵੇਂ ਬੈਨਰਾਂ ਉੱਤੇ ਲੱਗੀ ਤਸਵੀਰ ਵਿੱਚ ਖੜੇ ਨਜ਼ਰ ਆ ਰਹੇ ਹਨ। ਇਜ਼ਰਾਇਲੀ ਪੱਤਰਕਾਰ ਅਮੀਚਾਈ ਸਟੀਨ ਨੇ ਐਤਵਾਰ ਨੂੰ ਇਮਾਰਤ ਦੇ ਬਾਹਰੀ ਹਿੱਸੇ ਉੱਤੇ ਲੱਗੇ ਬੈਨਰ ਦੀ ਤਸਵੀਰ ਟਵਿਟਰ ਉੱਤੇ ਸਾਂਝੀ ਕੀਤੀ। ਉਸੇ ਇਮਾਰਤ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਬੈਨਰ ਵੀ ਲੱਗੇ ਹੋਏ ਸਨ।

ਸੰਬੰਧਿਤ ਖ਼ਬਰਾਂ

ਇਜ਼ਾਰਾਇਲ ਵਿੱਚ 17 ਸਤੰਬਰ ਨੂੰ ਸਨੈਪ ਚੋਣਾਂ ਹੋਣ ਵਾਲੀਆਂ ਹਨ। ਇੰਨ੍ਹਾਂ ਬੈਨਰਾਂ ਉੱਤੇ ਦੁਨੀਆਂ ਦੇ ਵੱਡੇ ਨੇਤਾਵਾਂ ਦੇ ਨਾਲ ਨੇਤਾਨਿਆਹੁ ਦੀ ਫ਼ੋਟੋ ਲਾਈ ਗਈ ਹੈ। ਇੰਨ੍ਹਾਂ ਬੈਨਰਾਂ ਨੂੰ ਲਾਉਣ ਦਾ ਮਕਸਦ ਨੇਤਾਨਿਆਹੁ ਦੁਆਰਾ ਬਣਾਏ ਗਏ ਮਜ਼ਬੂਤ ਦੋ-ਪੱਖੀ ਸਬੰਧਾਂ ਨੂੰ ਦਿਖਾਉਣਾ ਹੈ।

ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਨੇਤਾਨਿਆਹੁ, ਜੋ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਆਪਣੀਆਂ ਸੇਵਾਵਾਂ ਦੇਣ ਵਾਲੇ ਇਜ਼ਾਰਇਲੀ ਪ੍ਰਧਾਨ ਮੰਤਰੀ ਹਨ, ਉਨ੍ਹਾਂ ਨੂੰ ਇਸ ਵਾਰ ਚੋਣਾਂ ਵਿੱਚ ਚੁਣੋਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਰਤ ਅਤੇ ਇਜ਼ਾਰਇਲ ਇੱਕ ਵਿਆਪਕ, ਆਰਥਿਕ, ਫ਼ੌਜ ਅਤੇ ਰਣਨੀਤਿਕ ਸਬੰਧ ਸਾਂਝਾ ਕਰਦੇ ਹਨ, ਜੋ ਪਿਛਲੇ ਸਾਲਾਂ ਵਿੱਚ ਹੋਰ ਵੀ ਮਜ਼ਬੂਤ ਹੋਏ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!