|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਭਾਰਤੀ ਰੇਲਵੇ ਦਾ ਵੱਡਾ ਐਲਾਨ; ਲੱਖਾਂ ਮੁਲਾਜ਼ਮਾਂ ਨੂੰ ਦੇਣ ਜਾ ਰਿਹੈ ਇਹ ਤੋਹਫਾ

ਨਿਊਜ਼ ਡੈਸਕ (ਜਸਕਮਲ) : ਰੇਲਵੇ ਨੇ ਆਪਣੇ ਲੱਖਾਂ ਮੁਲਾਜ਼ਮਾਂ ਲਈ ਵੱਡਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਸਾਰੇ ਮੁਲਾਜ਼ਮਾਂ ਨੂੰ ਨਾਈਟ ਡਿਊਟੀ ਅਲਾਊਂਸ ਮਿਲੇਗਾ। ਇਸ ਨਾਲ ਉਨ੍ਹਾਂ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ, ਜੋ ਰਾਤ ਨੂੰ ਆਪਣੀ ਸਰਵਿਸ ਦਿੰਦੇ ਹਨ। ਰੇਲਵੇ ਡਰਾਈਵਰ, ਰੇਲ ਸੰਚਾਲਨ ਸਟਾਫ ਤੇ ਮੈਂਟੇਨੈਂਸ ਸਟਾਫ ਨੂੰ ਖਾਸ ਤੌਰ 'ਤੇ ਨਾਈਟ ਅਲਾਊਂਸ ਦਾ ਫਾਇਦਾ ਹੋਵੇਗਾ। ਦੱ

NRI Post Desk · 1744 ਦਿਨ ਪਹਿਲਾਂ · ਅੱਪਡੇਟ 1744 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤੀ ਰੇਲਵੇ ਦਾ ਵੱਡਾ ਐਲਾਨ; ਲੱਖਾਂ ਮੁਲਾਜ਼ਮਾਂ ਨੂੰ ਦੇਣ ਜਾ ਰਿਹੈ ਇਹ ਤੋਹਫਾ
📷 NRI Post Desk

ਨਿਊਜ਼ ਡੈਸਕ (ਜਸਕਮਲ) : ਰੇਲਵੇ ਨੇ ਆਪਣੇ ਲੱਖਾਂ ਮੁਲਾਜ਼ਮਾਂ ਲਈ ਵੱਡਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਸਾਰੇ ਮੁਲਾਜ਼ਮਾਂ ਨੂੰ ਨਾਈਟ ਡਿਊਟੀ ਅਲਾਊਂਸ ਮਿਲੇਗਾ। ਇਸ ਨਾਲ ਉਨ੍ਹਾਂ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ, ਜੋ ਰਾਤ ਨੂੰ ਆਪਣੀ ਸਰਵਿਸ ਦਿੰਦੇ ਹਨ। ਰੇਲਵੇ ਡਰਾਈਵਰ, ਰੇਲ ਸੰਚਾਲਨ ਸਟਾਫ ਤੇ ਮੈਂਟੇਨੈਂਸ ਸਟਾਫ ਨੂੰ ਖਾਸ ਤੌਰ 'ਤੇ ਨਾਈਟ ਅਲਾਊਂਸ ਦਾ ਫਾਇਦਾ ਹੋਵੇਗਾ। ਦੱਸ ਦੇਈਏ ਕਿ ਫਿਲਹਾਲ 43600 ਰੁਪਏ ਤੋਂ ਵੱਧ ਤਨਖਾਹ ਲੈਣ ਵਾਲੇ ਰੇਲਵੇ ਮੁਲਾਜ਼ਮਾਂ ਨੂੰ ਇਹ ਭੱਤਾ ਨਹੀਂ ਮਿਲ ਰਿਹਾ ਸੀ, ਜੋ ਹੁਣ ਮਿਲਣਾ ਸ਼ੁਰੂ ਹੋ ਜਾਵੇਗਾ।

ਸੰਬੰਧਿਤ ਖ਼ਬਰਾਂ

ਪਹਿਲਾਂ ਨਾਈਟ ਡਿਊਟੀ ਅਲਾਊਂਟ ਸਾਰੇ ਰੇਲਵੇ ਮੁਲਾਜ਼ਮਾਂ ਨੂੰ ਮਿਲਦਾ ਸੀ, ਪਰ ਹਾਲ ਹੀ 'ਚ ਰੇਲਵੇ ਮੰਤਰਾਲੇ ਨੇ ਇਸ ਭੱਤੇ ਦੀ ਇਕ ਹੱਦ ਤੈਅ ਕੀਤੀ ਸੀ ਤੇ ਇਸ ਤਹਿਤ 43600 ਰੁਪਏ ਤੋਂ ਵੱਧ ਕਮਾਉਣ ਵਾਲੇ ਮੁਲਾਜ਼ਮਾਂ ਨੂੰ ਨਾਈਟ ਅਲਾਊਂਸ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ।

ਸੂਤਰਾਂ ਮੁਤਾਬਕ ਇਸ 'ਤੇ ਜਲਦ ਹੀ ਫੈਸਲਾ ਆਉਣ ਦੀ ਉਮੀਦ ਹੈ। ਜੇਕਰ ਵਿੱਤ ਮੰਤਰਾਲਾ ਇਸ ਪ੍ਰਸਤਾਵ ਨੂੰ ਪਾਸ ਕਰ ਦਿੰਦਾ ਹੈ ਤਾਂ ਸਾਰੇ ਰੇਲਵੇ ਮੁਲਾਜ਼ਮਾਂ ਨੂੰ ਜਲਦ ਹੀ ਰਾਤ ਦਾ ਭੱਤਾ ਮਿਲ ਜਾਵੇਗਾ। ਦਰਅਸਲ, ਨਾਈਟ ਡਿਊਟੀ ਅਲਾਊਂਸ ਸਿਰਫ਼ ਜ਼ਰੂਰੀ ਟਰੇਨ ਡਰਾਈਵਰਾਂ, ਰੇਲ ਸੰਚਾਲਨ ਤੇ ਮੈਂਟੇਨੇਂਸ ਦੀ ਡਿਊਟੀ 'ਤੇ ਲੱਗੇ ਮੁਲਾਜ਼ਮਾਂ ਆਦਿ ਨੂੰ ਦਿੱਤਾ ਜਾਂਦਾ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਭਾਰਤੀ ਰੇਲਵੇ ਦਾ ਵੱਡਾ ਐਲਾਨ; ਲੱਖਾਂ ਮੁਲਾਜ਼ਮਾਂ ਨੂੰ ਦੇਣ ਜਾ ਰਿਹੈ ਇਹ ਤੋਹਫਾ — NRI Post