|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਸਟੱਡੀ ਵੀਜ਼ਾ 'ਤੇ ਅਮਰੀਕਾ 'ਚ ਰਹਿ ਰਹੇ ਭਾਰਤੀ ਵਿਦਿਆਰਥੀ ਨੂੰ 10 ਸਾਲਾਂ ਲਈ ਜਾਣਾ ਪੈ ਸਕਦਾ ਜੇਲ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕਾ ਦੇ ਨਿਊਯਾਰਕ ਸੂਬੇ ਦੀ ਰਾਜਧਾਨੀ ਅਲਬਾਮੀ ਸਥਿਤ ਇਕ ਕਾਲਜ 'ਚ ਇਕ ਭਾਰਤੀ ਵਿਦਿਆਰਥੀ ਨੇ 58 ਹਜ਼ਾਰ ਡਾਲਰ ਤੋਂ ਜ਼ਿਆਦਾ ਮੁੱਲ ਦੇ 50 ਤੋਂ ਵੱਧ ਸੁਰੱਖਿਅਤ ਕੰਪਿਊਟਰਾਂ ਨੂੰ 'ਯੂ. ਐੱਸ. ਬੀ. ਕਿਲਰ' ਉਪਕਰਣ ਦਾ ਇਸਤੇਮਾਲ ਕਰ ਜਾਣ ਬੁਝ ਕੇ ਨੁਕਸਾਨ ਪਹੁੰਚਾਉਣ ਦੀ ਗਲਤੀ ਮੰਨ ਲਈ ਹੈ। ਸਟੱਡੀ ਵੀਜ਼ਾ 'ਤੇ ਅਮਰੀਕਾ 'ਚ ਰਹਿ ਰਹੇ 27 ਸਾਲਾ ਵਿਦ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕਾ ਦੇ ਨਿਊਯਾਰਕ ਸੂਬੇ ਦੀ ਰਾਜਧਾਨੀ ਅਲਬਾਮੀ ਸਥਿਤ ਇਕ ਕਾਲਜ 'ਚ ਇਕ ਭਾਰਤੀ ਵਿਦਿਆਰਥੀ ਨੇ 58 ਹਜ਼ਾਰ ਡਾਲਰ ਤੋਂ ਜ਼ਿਆਦਾ ਮੁੱਲ ਦੇ 50 ਤੋਂ ਵੱਧ ਸੁਰੱਖਿਅਤ ਕੰਪਿਊਟਰਾਂ ਨੂੰ 'ਯੂ. ਐੱਸ. ਬੀ. ਕਿਲਰ' ਉਪਕਰਣ ਦਾ ਇਸਤੇਮਾਲ ਕਰ ਜਾਣ ਬੁਝ ਕੇ ਨੁਕਸਾਨ ਪਹੁੰਚਾਉਣ ਦੀ ਗਲਤੀ ਮੰਨ ਲਈ ਹੈ। ਸਟੱਡੀ ਵੀਜ਼ਾ 'ਤੇ ਅਮਰੀਕਾ 'ਚ ਰਹਿ ਰਹੇ 27 ਸਾਲਾ ਵਿਦਿਆਰਥੀ ਵਿਸ਼ਵਨਾਥ ਅਕੁਥੋਟਾ ਨੂੰ ਇਸ ਸਾਲ ਫਰਵਰੀ 'ਚ ਉੱਤਰੀ ਕੈਰੋਲੀਨਾ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਹਿਰਾਸਤ 'ਚ ਹੈ।

ਸੰਬੰਧਿਤ ਖ਼ਬਰਾਂ

ਵਿਸ਼ਵਨਾਥ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ ਢਾਈ ਲੱਖ ਡਾਲਰ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਅਮਰੀਕੀ ਵਕੀਲ ਨੇ ਗ੍ਰਾਂਟ ਜੈਕੀਥ ਨੇ ਕਿਹਾ ਹੈ ਕਿ ਉਸ ਨੇ ਇਸ ਹਫਤੇ ਗਲਤੀ ਸਵੀਕਾਰ ਕਰ ਲਈ ਹੈ ਕਿ ਉਸ ਨੇ 'ਦਿ ਕਾਲਜ ਆਫ ਸੈਂਟਟ ਰੋਜ਼' ਦੇ ਕੰਪਿਊਟਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਅਕੁਥੋਟਾ ਨੂੰ ਇਸ ਸਾਲ ਅਗਸਤ 'ਚ ਸਜ਼ਾ ਸੁਣਾਈ ਜਾਵੇਗੀ। ਉਸ ਨੇ ਸਵੀਕਾਰ ਕੀਤਾ ਕਿ 14 ਫਰਵਰੀ ਨੂੰ ਉਸ ਨੇ ਯੂ. ਐੱਸ. ਬੀ. ਕਿਲਰ ਉਪਕਰਣ 66 ਕੰਪਿਊਟਰਾਂ 'ਚ ਲਾਇਆ ਸੀ। ਉਸ ਨੇ ਇਹ ਵੀ ਸਵੀਕਾਰ ਕੀਤਾ ਕਿ ਉਸ ਦੀ ਇਸ ਕਾਰਵਾਈ ਨਾਲ 58 ਹਜ਼ਾਰ 470 ਡਾਲਰ ਦੀ ਨੁਕਸਾਨ ਹੋਇਆ ਹੈ ਅਤੇ ਉਸ ਦੀ ਭਰਪਾਈ ਲਈ ਮੁਆਵਜ਼ਾ ਕਾਲਜ ਨੂੰ ਦੇਣ ਨੂੰ ਤਿਆਰ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!