|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਭਾਰਤੀ ਟੀਮ ਦੇ ਦੱਖਣੀ ਅਫਰੀਕਾ ਦੌਰੇ ਦੇ ਨਵੇਂ ਸ਼ਡਿਊਲ ਦਾ ਐਲਾਨ, 26 ਦਸੰਬਰ ਤੋਂ ਪਹਿਲਾ ਟੈਸਟ ਮੈਚ

ਨਿਊਜ਼ ਡੈਸਕ : ਭਾਰਤੀ ਕ੍ਰਿਕਟ ਟੀਮ ਨੇ ਇਸ ਹਫਤੇ ਦੱਖਣੀ ਅਫਰੀਕਾ ਦੇ ਦੌਰੇ ਲਈ ਰਵਾਨਾ ਹੋਣਾ ਸੀ, ਪਰ ਕੋਰੋਨਾ ਦੇ ਨਵੇਂ ਵੇਰੀਐਂਟ ਕਾਰਨ ਇਹ ਦੌਰਾ ਅੱਗੇ ਵਧ ਗਿਆ। ਇੰਨਾ ਹੀ ਨਹੀਂ ਹੁਣ ਮੇਜ਼ਬਾਨ ਕ੍ਰਿਕਟ ਬੋਰਡ ਕ੍ਰਿਕਟ ਦੱਖਣੀ ਅਫਰੀਕਾ ਨੇ ਸੋਮਵਾਰ ਨੂੰ ਭਾਰਤੀ ਟੀਮ ਦੇ ਦੌਰੇ ਦੇ ਨਵੇਂ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। CSA ਦੇ ਨਵੇਂ ਸ਼ਡਿਊਲ ਮੁਤਾਬਕ ਹੁਣ ਭਾਰਤ ਤੇ ਦੱਖਣੀ

NRI Post Desk · 1815 ਦਿਨ ਪਹਿਲਾਂ · ਅੱਪਡੇਟ 1815 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤੀ ਟੀਮ ਦੇ ਦੱਖਣੀ ਅਫਰੀਕਾ ਦੌਰੇ ਦੇ ਨਵੇਂ ਸ਼ਡਿਊਲ ਦਾ ਐਲਾਨ, 26 ਦਸੰਬਰ ਤੋਂ ਪਹਿਲਾ ਟੈਸਟ ਮੈਚ
📷 NRI Post Desk

ਨਿਊਜ਼ ਡੈਸਕ : ਭਾਰਤੀ ਕ੍ਰਿਕਟ ਟੀਮ ਨੇ ਇਸ ਹਫਤੇ ਦੱਖਣੀ ਅਫਰੀਕਾ ਦੇ ਦੌਰੇ ਲਈ ਰਵਾਨਾ ਹੋਣਾ ਸੀ, ਪਰ ਕੋਰੋਨਾ ਦੇ ਨਵੇਂ ਵੇਰੀਐਂਟ ਕਾਰਨ ਇਹ ਦੌਰਾ ਅੱਗੇ ਵਧ ਗਿਆ। ਇੰਨਾ ਹੀ ਨਹੀਂ ਹੁਣ ਮੇਜ਼ਬਾਨ ਕ੍ਰਿਕਟ ਬੋਰਡ ਕ੍ਰਿਕਟ ਦੱਖਣੀ ਅਫਰੀਕਾ ਨੇ ਸੋਮਵਾਰ ਨੂੰ ਭਾਰਤੀ ਟੀਮ ਦੇ ਦੌਰੇ ਦੇ ਨਵੇਂ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। CSA ਦੇ ਨਵੇਂ ਸ਼ਡਿਊਲ ਮੁਤਾਬਕ ਹੁਣ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ 26 ਦਸੰਬਰ ਤੋਂ ਸੈਂਚੁਰੀਅਨ 'ਚ ਖੇਡਿਆ ਜਾਵੇਗਾ, ਜਿਸ ਨੂੰ ਬਾਕਸਿੰਗ ਡੇ ਟੈਸਟ ਮੈਚ ਕਿਹਾ ਜਾਵੇਗਾ।

ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸ਼ਨਿਚਰਵਾਰ ਨੂੰ ਐਲਾਨ ਕੀਤਾ ਕਿ ਦੱਖਣੀ ਅਫਰੀਕਾ 'ਚ ਓਮੀਕਰੋਨ ਵੇਰੀਐਂਟ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਇਹ ਦੌਰਾ ਹੋਵੇਗਾ ਪਰ ਭਾਰਤੀ ਟੀਮ ਦੀ ਰਵਾਨਗੀ ਇਕ ਹਫ਼ਤੇ ਲਈ ਮੁਲਤਵੀ ਕਰ ਦਿੱਤੀ ਗਈ ਸੀ। ਭਾਰਤ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਤਿੰਨੋਂ ਫਾਰਮੈਟ ਵੀ ਖੇਡਣੇ ਸਨ ਪਰ ਟੀ-20 ਅੰਤਰਰਾਸ਼ਟਰੀ ਸੀਰੀਜ਼ ਨੂੰ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਦੌਰਾ ਲਗਪਗ 10 ਦਿਨ ਅੱਗੇ ਵਧਾ ਦਿੱਤਾ ਗਿਆ ਹੈ।

ਇਸ ਤਰ੍ਹਾਂ ਬਣਿਆ ਸ਼ਡਿਊਲ

ਪਹਿਲਾ ਟੈਸਟ: 26-30 ਦਸੰਬਰ - ਸੈਂਚੁਰੀਅਨ

ਸੰਬੰਧਿਤ ਖ਼ਬਰਾਂ

ਦੂਜਾ ਟੈਸਟ: 03-07 ਜਨਵਰੀ - ਜੋਹਾਨਸਬਰਗ

ਤੀਜਾ ਟੈਸਟ: 11-15 ਜਨਵਰੀ - ਕੇਪਟਾਊਨ

ਪਹਿਲਾ ਵਨਡੇ: 19 ਜਨਵਰੀ - ਪਾਰਲ

ਦੂਜਾ ਵਨਡੇ: 21 ਜਨਵਰੀ - ਪਾਰਲ

ਤੀਜਾ ਵਨਡੇ: 23 ਜਨਵਰੀ - ਕੇਪਟਾਊਨ

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!