|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ 'ਚ ਨਾਰਕੋਟਿਕ ਕੰਟਰੋਲ ਬੋਰਡ 'ਚ ਚੁਣੀ ਗਈ ਭਾਰਤੀ ਮਹਿਲਾ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਸੰਯੁਕਤ ਰਾਸ਼ਟਰ ਵਿੱਚ ਭਾਰਤ ਨੂੰ ਇੱਕ ਵਾਰ ਫ਼ਿਰ ਵੱਡੀ ਕਾਮਯਾਬੀ ਮਿਲੀ ਹੈ। ਭਾਰਤ ਦੀ ਜਗਜੀਤ ਪਵਾੜੀਆ ਨੂੰ ਕੌਮਾਂਤਰੀ ਨਾਰਕੋਟਿਕਜ਼ ਕੰਟਰੋਲ ਬੋਰਡ ਦਾ ਦੁਬਾਰਾ ਮੈਂਬਰ ਚੁਣਿਆ ਗਿਆ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਚੀਨ ਦੇ ਹਾਓ ਵੇਈ ਨੂੰ ਹਰਾ ਕੇ ਰਿਕਾਰਡ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਰਾਜਦੂਤ ਸਅਇਦ ਅ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਸੰਯੁਕਤ ਰਾਸ਼ਟਰ ਵਿੱਚ ਭਾਰਤ ਨੂੰ ਇੱਕ ਵਾਰ ਫ਼ਿਰ ਵੱਡੀ ਕਾਮਯਾਬੀ ਮਿਲੀ ਹੈ। ਭਾਰਤ ਦੀ ਜਗਜੀਤ ਪਵਾੜੀਆ ਨੂੰ ਕੌਮਾਂਤਰੀ ਨਾਰਕੋਟਿਕਜ਼ ਕੰਟਰੋਲ ਬੋਰਡ ਦਾ ਦੁਬਾਰਾ ਮੈਂਬਰ ਚੁਣਿਆ ਗਿਆ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਚੀਨ ਦੇ ਹਾਓ ਵੇਈ ਨੂੰ ਹਰਾ ਕੇ ਰਿਕਾਰਡ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਰਾਜਦੂਤ ਸਅਇਦ ਅਕਬਰੁਦੀਨ ਨੇ ਸੋਸ਼ਲ ਮੀਡਿਆ 'ਤ ਟਵਿਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ।

ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਮੰਡਲ ਵਿੱਚ ਪਹਿਲੇ ਰਾਉਂਡ ਦੀ ਵੋਟਿੰਗ ਵਿੱਚ ਜਗਜੀਤ ਪਵਾੜਿਆ ਨੂੰ 44 ਵੋਟਾਂ ਪਈਆਂ।

ਸੰਬੰਧਿਤ ਖ਼ਬਰਾਂ

ਹਾਲਾਂਕਿ ਇਸ ਚੋਣ ਵਿੱਚ ਜਿੱਤਣ ਲਈ ਸਿਰਫ਼ 28 ਵੋਟਾਂ ਦੀ ਲੋੜ ਹੁੰਦੀ ਹੈ। ਪਵਾੜਿਆ ਤੋਂ ਬਾਅਦ ਪਹਿਲੇ ਰਾਉਂਡ ਵਿੱਚ ਸਿਰਫ਼ ਮੋਰਾਕੋ ਅਤੇ ਪਰਾਗੁਆ ਦੇ ਉਮੀਦਵਾਰਾਂ ਨੂੰ ਹੀ 28 ਵੋਟਾਂ ਮਿਲੀਆਂ।

ਮੋਰਾਕੋ ਦੇ ਜਲਾਲ ਤੌਫ਼ੀਕ ਨੂੰ 32 ਵੋਟਾਂ ਅਤੇ ਪਰਾਗੁਆ ਦੇ ਕੇਸਰ ਟਾਮਸ ਅਰਸ ਨੂੰ 31 ਵੋਟਾਂ ਪਈਆਂ।ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ 54 ਮੈਂਬਰੀ ਆਰਥਿਕ ਅਤੇ ਸੋਸ਼ਲ ਮੰਡਲ ਦੇ 5 ਮੈਂਬਰਾਂ ਦੀਆਂ ਚੋਣਾਂ ਲਈ ਵੋਟਾਂ ਹੋਈਆਂ। ਇੰਨ੍ਹਾਂ 5 ਮੈਂਬਰਾਂ ਦੀ ਚੋਣ ਲਈ 15 ਉਮੀਦਵਾਰ ਮੈਦਾਨ ਵਿੱਚ ਨਿਤਰੇ ਸਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!