|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨੌਕਰੀ ਦਾ ਝਾਂਸਾ ਦੇ ਕੇ ਭਾਰਤੀ ਔਰਤ ਨੂੰ ਸਾਉਦੀ ਅਰਬ 'ਚ ਬਣਾਇਆ ਬੰਦੀ

ਇੰਟਰਨੈਸ਼ਨਲ ਡੈਸਕ (ਵਿਕਰਮ ਸਹਿਜਪਾਲ) : ਤਾਲਾਬਕਾਟਾ ਦੀ ਵਾਸੀ ਗੋਸੀਆ ਬੇਗਮ, ਜੋ ਕਿ ਪਿਛਲੇ 2 ਮਹੀਨਿਆਂ ਤੋਂ ਸਾਉਦੀ ਅਰਬ ਵਿੱਚ ਫ਼ਸੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਸੀਆ ਨੂੰ ਸ਼ਹਿਰ ਦੇ ਹੀ ਇੱਕ ਟ੍ਰੈਵਲ ਏਜੰਟ ਕੰਮ ਕਰਨ ਵਾਸਤੇ ਸਾਉਦੀ ਅਰਬ ਭੇਜਿਆ ਸੀ। ਇਸ ਸਬੰਧੀ ਗੋਸੀਆ ਦੀ ਭੈਣ ਰਹਿਮਤ ਬੇਗਮ ਦਾ ਕਹਿਣਾ ਹੈ ਕਿ ਮਾਰਚ ਵਿੱਚ ਇੱਕ ਔਰਤ ਅਤੇ 3 ਹੋਰ ਬੰਦੇ ਏਜੰਟ ਦੇ ਰੂਪ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਇੰਟਰਨੈਸ਼ਨਲ ਡੈਸਕ (ਵਿਕਰਮ ਸਹਿਜਪਾਲ) : ਤਾਲਾਬਕਾਟਾ ਦੀ ਵਾਸੀ ਗੋਸੀਆ ਬੇਗਮ, ਜੋ ਕਿ ਪਿਛਲੇ 2 ਮਹੀਨਿਆਂ ਤੋਂ ਸਾਉਦੀ ਅਰਬ ਵਿੱਚ ਫ਼ਸੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਗੋਸੀਆ ਨੂੰ ਸ਼ਹਿਰ ਦੇ ਹੀ ਇੱਕ ਟ੍ਰੈਵਲ ਏਜੰਟ ਕੰਮ ਕਰਨ ਵਾਸਤੇ ਸਾਉਦੀ ਅਰਬ ਭੇਜਿਆ ਸੀ। ਇਸ ਸਬੰਧੀ ਗੋਸੀਆ ਦੀ ਭੈਣ ਰਹਿਮਤ ਬੇਗਮ ਦਾ ਕਹਿਣਾ ਹੈ ਕਿ ਮਾਰਚ ਵਿੱਚ ਇੱਕ ਔਰਤ ਅਤੇ 3 ਹੋਰ ਬੰਦੇ ਏਜੰਟ ਦੇ ਰੂਪ ਵਿੱਚ ਉਸਦੀ ਭੈਣ ਕੋਲ ਸਾਉਦੀ ਅਰਬ ਵਿੱਚ ਇੱਕ ਨੌਕਰੀ ਦਾ ਆਫ਼ਰ ਲੈ ਕੇ ਆਇਆ ਸੀ।

ਸੰਬੰਧਿਤ ਖ਼ਬਰਾਂ

ਉਸ ਦੀ ਭੈਣ 14 ਮਾਰਚ, 2019 ਨੂੰ ਸਾਉਦੀ ਅਰਬ ਚਲੀ ਗਈ ਪਰ ਉਥੇ ਪਹੁੰਚਣ ਤੋਂ ਬਾਅਦ ਉਸ ਦਾ ਮਾਲਕ ਉਸ ਤੋਂ ਭਾਰੀ ਕੰਮ ਲੈਣ ਲੱਗ ਪਿਆ ਅਤੇ ਉਸ 'ਤੇ ਲਗਾਤਾਰ ਤਸ਼ੱਦਦ ਵੀ ਕਰਨ ਲੱਗ ਪਿਆ। ਇਥੋਂ ਤੱਕ ਕਿ ਉਸ ਨੂੰ ਖਾਣ ਲਈ ਰੋਟੀ ਅਤੇ ਪੀਣ ਲਈ ਪਾਣੀ ਵੀ ਨਹੀਂ ਦਿੱਤਾ ਜਾ ਰਿਹਾ।ਰਹਿਮਤ ਨੇ ਭਾਰਤ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਤੋਂ ਉਸਦੀ ਭੈਣ ਨੂੰ ਵਾਪਸ ਭਾਰਤ ਲਿਆਉਣ ਦੀ ਗੁਹਾਰ ਲਾਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!