|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਵਿੱਚ ਭਾਰਤੀ ਨੌਜਵਾਨ ਦੀ ਮੌਤ

ਐਡਮਿੰਟਨ (ਪਾਇਲ): ਤੁਹਾਨੂੰ ਦੱਸ ਦਇਏ ਕਿ ਕੈਨੇਡਾ ਦੀ ਸਿਹਤ ਪ੍ਰਣਾਲੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਹੈ। 44 ਸਾਲਾ ਭਾਰਤੀ ਮੂਲ ਦੇ ਪ੍ਰਸ਼ਾਂਤ ਸ਼੍ਰੀਕੁਮਾਰ ਦੀ ਛਾਤੀ ਵਿੱਚ ਤੇਜ਼ ਦਰਦ ਦੇ ਬਾਵਜੂਦ ਐਮਰਜੈਂਸੀ ਵਾਰਡ ਵਿੱਚ ਅੱਠ ਘੰਟੇ ਤੋਂ ਵੱਧ ਉਡੀਕ ਕਰਨ ਤੋਂ ਬਾਅਦ ਐਡਮਿੰਟਨ ਦੇ ਗ੍ਰੇ ਨਨਸ ਕਮਿਊਨਿਟੀ ਹਸਪਤਾਲ ਵਿੱਚ ਮੌਤ ਹੋ ਗਈ।

NRI Post Desk · 338 ਦਿਨ ਪਹਿਲਾਂ · ਅੱਪਡੇਟ 339 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ ਵਿੱਚ ਭਾਰਤੀ ਨੌਜਵਾਨ ਦੀ ਮੌਤ
📷 NRI Post Desk

ਐਡਮਿੰਟਨ (ਪਾਇਲ): ਤੁਹਾਨੂੰ ਦੱਸ ਦਇਏ ਕਿ ਕੈਨੇਡਾ ਦੀ ਸਿਹਤ ਪ੍ਰਣਾਲੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਹੈ। 44 ਸਾਲਾ ਭਾਰਤੀ ਮੂਲ ਦੇ ਪ੍ਰਸ਼ਾਂਤ ਸ਼੍ਰੀਕੁਮਾਰ ਦੀ ਛਾਤੀ ਵਿੱਚ ਤੇਜ਼ ਦਰਦ ਦੇ ਬਾਵਜੂਦ ਐਮਰਜੈਂਸੀ ਵਾਰਡ ਵਿੱਚ ਅੱਠ ਘੰਟੇ ਤੋਂ ਵੱਧ ਉਡੀਕ ਕਰਨ ਤੋਂ ਬਾਅਦ ਐਡਮਿੰਟਨ ਦੇ ਗ੍ਰੇ ਨਨਸ ਕਮਿਊਨਿਟੀ ਹਸਪਤਾਲ ਵਿੱਚ ਮੌਤ ਹੋ ਗਈ।

ਪਰਿਵਾਰ ਮੁਤਾਬਕ, ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਪ੍ਰਸ਼ਾਂਤ ਸ਼੍ਰੀਕੁਮਾਰ ਦੀ 22 ਦਸੰਬਰ ਨੂੰ ਕੰਮ ਦੌਰਾਨ ਅਚਾਨਕ ਛਾਤੀ 'ਚ ਦਰਦ ਹੋਈ। ਜਿੱਥੇ ਕਿ ਇੱਕ ਗਾਹਕ ਉਸ ਨੂੰ ਹਸਪਤਾਲ ਲੈ ਗਿਆ।

ਹਸਪਤਾਲ ਵਿੱਚ ਉਸ ਦੀ ਈਸੀਜੀ ਕੀਤੀ ਗਈ, ਪਰ ਕੋਈ ਗੰਭੀਰ ਸਮੱਸਿਆ ਨਾ ਹੋਣ ਦੀ ਗੱਲ ਕਹਿਣ ਤੋਂ ਬਾਅਦ ਉਸ ਨੂੰ ਸਿਰਫ਼ ਟਾਈਲੇਨੌਲ ਦਿੱਤਾ ਗਿਆ ਅਤੇ ਉਡੀਕ ਕਰਨ ਲਈ ਕਿਹਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਇਸ ਦੌਰਾਨ ਉਸ ਦਾ ਬਲੱਡ ਪ੍ਰੈਸ਼ਰ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਅਤੇ ਉਸ ਨੇ ਵਾਰ-ਵਾਰ ਤੇਜ਼ ਦਰਦ ਦੀ ਸ਼ਿਕਾਇਤ ਕੀਤੀ, ਪਰ ਕੋਈ ਤੁਰੰਤ ਡਾਕਟਰੀ ਦਖਲ ਨਹੀਂ ਮਿਲਿਆ। ਜਦੋਂ ਅੱਠ ਘੰਟੇ ਬਾਅਦ ਉਸ ਨੂੰ ਇਲਾਜ ਦੇ ਖੇਤਰ ਵਿੱਚ ਬੁਲਾਇਆ ਗਿਆ ਤਾਂ ਉਹ ਅਚਾਨਕ ਢਹਿ ਗਿਆ।

ਸੰਬੰਧਿਤ ਖ਼ਬਰਾਂ

ਦੱਸ ਦੇਈਏ ਕਿ ਮੈਡੀਕਲ ਸਟਾਫ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਪ੍ਰਸ਼ਾਂਤ ਆਪਣੇ ਪਿੱਛੇ ਪਤਨੀ ਅਤੇ ਤਿੰਨ ਛੋਟੇ ਬੱਚੇ (ਉਮਰ 3, 10 ਅਤੇ 14) ਛੱਡ ਗਿਆ ਹੈ। ਪਰਿਵਾਰ ਦੇ ਦੋਸਤ ਅਤੇ ਭਾਰਤੀ ਭਾਈਚਾਰੇ ਦੇ ਮੈਂਬਰ ਵਰਿੰਦਰ ਸਿੰਘ ਭੁੱਲਰ ਨੇ ਇਸਨੂੰ "ਇੱਕ ਵੱਡੀ ਅਤੇ ਪੂਰੀ ਤਰ੍ਹਾਂ ਟਾਲਣਯੋਗ ਤ੍ਰਾਸਦੀ" ਕਿਹਾ।

ਹਸਪਤਾਲ ਦੇ ਸੰਚਾਲਕ ਕੋਵੇਨੈਂਟ ਹੈਲਥ ਨੇ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਾਮਲਾ ਚੀਫ ਮੈਡੀਕਲ ਐਗਜ਼ਾਮੀਨਰ ਦੇ ਦਫਤਰ ਦੁਆਰਾ ਸਮੀਖਿਆ ਅਧੀਨ ਹੈ। ਹਾਲਾਂਕਿ, ਵਿਸਤ੍ਰਿਤ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ ਗਈ ਹੈ।

ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਕੈਨੇਡਾ ਖਾਸ ਕਰਕੇ ਅਲਬਰਟਾ ਸੂਬੇ ਵਿੱਚ ਐਮਰਜੈਂਸੀ ਵਾਰਡਾਂ ਵਿੱਚ ਲੰਬਾ ਇੰਤਜ਼ਾਰ, ਸਟਾਫ਼ ਦੀ ਕਮੀ ਅਤੇ ਮਰੀਜ਼ਾਂ ਦੇ ਵਧਦੇ ਦਬਾਅ ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਕੈਨੇਡਾ ਵਿੱਚ ਭਾਰਤੀ ਨੌਜਵਾਨ ਦੀ ਮੌਤ — NRI Post