|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਭਾਰਤੀ ਨੌਜਵਾਨ ਨੇ ਅਮਰੀਕਾ 'ਚ ਚਮਕਾਇਆ ਨਾਂ , ਸਟੈੱਮ ਸੈੱਲ ਦੀ ਕੀਤੀ ਖੋਜ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਦੇ ਪਿੰਡ ਜਾਜਾ ਦੇ ਹੋਣਹਾਰ ਵਿਦਿਆਰਥੀ ਗੌਰਵ ਸੈਣੀ ਨੂੰ ਸਟੈੱਮ ਸੈੱਲ ਉੱਤੇ ਕੀਤੀ ਖੋਜ ਕਾਰਨ ਕੈਲੀਫੋਰਨੀਆ ਇੰਸਟੀਚਿਊਟ ਆਫ਼ ਰੀਜਨਰੇਟਿਵ ਮੈਡੀਸਨ ਨੇ 45,000 ਅਮਰੀਕੀ ਡਾਲਰ ਦੇ ਇਨਾਮ ਨਾਲ ਨਿਵਾਜਿਆ ਹੈ। ਇਸ ਖੋਜ ਤਹਿਤ ਸਟੈਮ ਸੈੱਲਾਂ ਨਾਲ ਇਲਾਜ ਦੀ ਤਕਨੀਕ ਦੀ ਖੋਜ ਕੀਤੀ ਜਾਵੇਗੀ, ਜੋ ਕੈਂਸਰ ਅਤੇ ਹੋਰ ਖ਼ਤਰਨਾਕ ਬੀਮਾਰੀਆਂ ਦੇ ਇਲਾਜ '

NRI Post Desk · 1713 ਦਿਨ ਪਹਿਲਾਂ · ਅੱਪਡੇਟ 1713 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤੀ ਨੌਜਵਾਨ ਨੇ ਅਮਰੀਕਾ 'ਚ ਚਮਕਾਇਆ ਨਾਂ , ਸਟੈੱਮ ਸੈੱਲ ਦੀ ਕੀਤੀ ਖੋਜ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਦੇ ਪਿੰਡ ਜਾਜਾ ਦੇ ਹੋਣਹਾਰ ਵਿਦਿਆਰਥੀ ਗੌਰਵ ਸੈਣੀ ਨੂੰ ਸਟੈੱਮ ਸੈੱਲ ਉੱਤੇ ਕੀਤੀ ਖੋਜ ਕਾਰਨ ਕੈਲੀਫੋਰਨੀਆ ਇੰਸਟੀਚਿਊਟ ਆਫ਼ ਰੀਜਨਰੇਟਿਵ ਮੈਡੀਸਨ ਨੇ 45,000 ਅਮਰੀਕੀ ਡਾਲਰ ਦੇ ਇਨਾਮ ਨਾਲ ਨਿਵਾਜਿਆ ਹੈ। ਇਸ ਖੋਜ ਤਹਿਤ ਸਟੈਮ ਸੈੱਲਾਂ ਨਾਲ ਇਲਾਜ ਦੀ ਤਕਨੀਕ ਦੀ ਖੋਜ ਕੀਤੀ ਜਾਵੇਗੀ, ਜੋ ਕੈਂਸਰ ਅਤੇ ਹੋਰ ਖ਼ਤਰਨਾਕ ਬੀਮਾਰੀਆਂ ਦੇ ਇਲਾਜ 'ਚ ਲਾਹੇਵੰਦ ਹੋਵੇਗੀ।

ਸੰਬੰਧਿਤ ਖ਼ਬਰਾਂ

ਅਮੀਰਕਾ ਵਿੱਚ ਇਹ ਵੱਡਾ ਮੁਕਾਮ ਹਾਸਲ ਕਰਨ ਵਾਲੇ ਗੌਰਵ ਦੇ ਪਿਤਾ ਸੀਨੀਅਰ ਫਾਰਮੇਸੀ ਅਫ਼ਸਰ ਸਰਕਾਰੀ ਹਸਪਤਾਲ ਟਾਂਡਾ ਬਲਰਾਜ ਸਿੰਘ ਅਤੇ ਮਾਤਾ ਫਾਰਮੇਸੀ ਅਫ਼ਸਰ ਨਵਜੋਤ ਕੌਰ ਨੇ ਆਪਣੇ ਬੇਟੇ ’ਤੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਗੌਰਵ ਹੁਣ ਮਾਸਟਰਜ਼ ਆਫ਼ ਸਟੈਮ ਸੈੱਲ ਟੈਕਨਾਲੋਜੀ ਕੈਲੀਫ਼ੋਰਨੀਆ ਸਟੇਟ ਯੂਨੀਵਰਸਿਟੀ ਚੈਨਲ ਆਈਲੈਂਡਜ਼ ਕੈਮਰਿਲਿਓ ਅਮਰੀਕਾ ਵਿਚ ਪੜ੍ਹਾਈ ਕਰ ਰਿਹਾ ਹੈ ਅਤੇ ਐਵਾਰਡ ਪ੍ਰਾਪਤ ਕਰਨ ਤੋਂ ਬਾਅਦ, ਉਹ ਦੁਨੀਆ ਦੀ ਨੰਬਰ ਤਿੰਨ ਅਤੇ ਅਮਰੀਕਾ ਦੀ ਨੰਬਰ ਇਕ ਯੂਨੀਵਰਸਿਟੀ ਸਟੈਨਫੋਰਡ ਯੂਨੀਵਰਸਿਟੀ ਵਿਚ ਸਟੈਮ ਸੈੱਲਾਂ 'ਤੇ ਹੋਰ ਖੋਜ ਕਰੇਗਾ।

ਉਨ੍ਹਾਂ ਦੱਸਿਆ ਕਿ ਗੌਰਵ ਦੀ ਭੈਣ ਜਸਲੀਨ ਸੈਣੀ ਵੀ 2017 ਤੋਂ ਅਮਰੀਕਾ ਦੀ ਯੂਨੀਵਰਸਿਟੀ ਵਿਚ ਸੈੱਲ ਅਤੇ ਕੈਂਸਰ ਬਾਇਓਲੋਜੀ 'ਤੇ ਖੋਜ ਕਰ ਰਹੀ ਹੈ ਅਤੇ ਉਸ ਨੂੰ 260000 ਡਾਲਰ ਦੀ ਸਕਾਲਰਸ਼ਿਪ ਵੀ ਮਿਲੀ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!