|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

H-1B ਉੱਤੇ ਰੋਕ ਲਾਉਣ ਦੀ ਘੋਸ਼ਣਾ ਖ਼ਿਲਾਫ਼ ਭਾਰਤੀਆਂ ਨੇ ਦਾਇਰ ਕੀਤਾ ਮੁਕੱਦਮਾ

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਐਚ-1ਬੀ ਬਾਰੇ ਹਾਲ ਹੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਜਾਰੀ ਕੀਤੇ ਇੱਕ ਆਦੇਸ਼ ਖ਼ਿਲਾਫ਼ 7 ਨਾਬਾਲਗਾਂ ਸਮੇਤ 174 ਭਾਰਤੀ ਨਾਗਰੀਕਾਂ ਦੇ ਸਮੂਹ ਨੇ ਮੁੱਕਦਮਾ ਦਰਜ ਕਰਵਾਇਆ ਹੈ। ਇਸ ਆਦੇਸ਼ ਵਿੱਚ 1 ਸਾਲ ਲਈ ਵਰਕ ਵੀਜ਼ਾ ਦੇਣਾ ਬੰਦ ਕੀਤਾ ਜਾ ਸਕਦਾ ਹੈ ਜਾਂ ਉਨ੍ਹਾਂ ਦੇ ਅਮਰੀਕਾ ਵਿੱਚ ਦਾਖ਼ਲ ਹੋਣ ਉੱਤੇ ਰੋਕ ਲੱਗ ਸਕਦੀ ਹੈ। ਬੀਤੀ 22

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਐਚ-1ਬੀ ਬਾਰੇ ਹਾਲ ਹੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਜਾਰੀ ਕੀਤੇ ਇੱਕ ਆਦੇਸ਼ ਖ਼ਿਲਾਫ਼ 7 ਨਾਬਾਲਗਾਂ ਸਮੇਤ 174 ਭਾਰਤੀ ਨਾਗਰੀਕਾਂ ਦੇ ਸਮੂਹ ਨੇ ਮੁੱਕਦਮਾ ਦਰਜ ਕਰਵਾਇਆ ਹੈ। ਇਸ ਆਦੇਸ਼ ਵਿੱਚ 1 ਸਾਲ ਲਈ ਵਰਕ ਵੀਜ਼ਾ ਦੇਣਾ ਬੰਦ ਕੀਤਾ ਜਾ ਸਕਦਾ ਹੈ ਜਾਂ ਉਨ੍ਹਾਂ ਦੇ ਅਮਰੀਕਾ ਵਿੱਚ ਦਾਖ਼ਲ ਹੋਣ ਉੱਤੇ ਰੋਕ ਲੱਗ ਸਕਦੀ ਹੈ। ਬੀਤੀ 22 ਜੂਨ ਨੂੰ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰੀ ਪੱਧਰ ਉੱਤੇ ਐਲਾਨ ਕਰਦਿਆਂ ਇਸ ਸਾਲ ਦੇ ਅੰਤ ਤੱਕ ਐਚ1-ਬੀ ਵੀਜ਼ੇ ਨੂੰ ਅਸਥਾਈ ਰੂਪ ਵਿੱਚ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਸੀ।

ਸੰਬੰਧਿਤ ਖ਼ਬਰਾਂ

ਐਚ-1ਬੀ ਵੀਜ਼ਾ ਇੱਕ ਗ਼ੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਆਪਣੇ ਕਿੱਤਿਆਂ ਵਿੱਚ ਲਗਾਉਣ ਦੀ ਆਗਿਆ ਦਿੰਦਾ ਹੈ ਜਿਸ ਲਈ ਸਿਧਾਂਤਕ ਜਾਂ ਤਕਨੀਤੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਨਾਲ ਸਬੰਧਿਤ ਕੰਪਨੀਆਂ ਇਸ ਉੱਤੇ ਨਿਰਭਰ ਕਰਦੀਆਂ ਹਨ ਕਿ ਹਰ ਸਾਲ ਹਾਜ਼ਾਰਾਂ ਕਰਮਚਾਰੀ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਲਿਆੳਂਦੇ ਹਨ।ਮੰਗਲਵਾਰ ਨੁੰ ਕੋਲੰਬੀਆ ਦੀ ਜ਼ਿਲ੍ਹਾ ਅਦਾਲਤ ਵਿੱਚ ਭਾਰਤੀਆਂ ਦੁਆਰਾ ਮੁਕੱਦਮਾ ਦਾਇਰ ਕਰ ਦਿੱਤਾ ਗਿਆ ਸੀ। ਜਿਸ ਉੱਤੇ ਜ਼ਿਲ੍ਹਾ ਕੋਲੰਬੀਆ ਦੇ ਜੱਜ ਕੇਤਨਜੀ ਬ੍ਰਾਉਨ ਜੈਕਸਨ ਨੇ ਬੁੱਧਵਾਰ ਨੂੰ ਵਿਦੇਸ਼ ਮੰਤਰੀ ਮਾਇਕ ਪੋਮਪਿਓ ਤੇ ਹੋਮਲੈਂਡ ਸਿਕਿਉਰਿਟੀ ਦੇ ਕਾਰਜਾਰੀ ਸੈਕਟਰੀ ਚੈਡ ਐਫ ਵੁਲਫ਼ ਨੂੰ ਬੁੱਧਵਾਰ ਨੂੰ ਸੰਮਨ ਜਾਰੀ ਕੀਤਾ।

ਵਕੀਲ ਵਾਸਡੇਨ ਬੈਨਿਯਾਸ ਨੇ 174 ਭਾਰਤੀ ਨਾਗਰਿਕਾਂ ਵੱਲੋਂ ਦਾਇਰ ਕੀਤੇ ਮੁਕੱਦਮੇ ਵਿੱਚ ਕਿਹਾ ਹੈ ਕਿ ਘੋਸ਼ਣਾ 10052 ਦੇ ਐਚ-1ਬੀ ਵੀਜ਼ਾ ਤੇ ਐਚ-6 ਵੀਜ਼ਾ ਉੱਤੇ ਰੋਕ ਦਾ ਆਦੇਸ਼ ਅਮਰੀਕਾ ਦੀ ਅਰਧਵਿਵਸਥਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਪਰਿਵਾਰਾਂ ਨੂੰ ਅਲੱਗ ਕਰਦਾ ਹੈ ਤੇ ਕਾਂਗਰਸ ਨੂੰ ਖ਼ਾਰਜ ਕਰਦਾ ਹੈ।ਜਦ ਕਿ ਦੋਵੇਂ ਪੁਰਾਣੇ ਨੁਕਤੇ ਇਸ ਨੂੰ ਗੈਰਕਾਨੂੰਨੀ ਦੱਸਦੇ ਹਨ।ਮੁਕੱਦਮਾ ਨਵੇਂ ਐਚ-1ਬੀ ਜਾਂ ਐਚ-4 ਵੀਜ਼ਾ ਜਾਰੀ ਕਰਨ ਜਾਂ ਐਚ-1ਬੀ ਜਾਂ ਐਚ-4 ਵੀਜ਼ਾ ਧਾਰਕਾਂ ਨੂੰ ਗ਼ੈਰਕਾਨੂੰਨੀ ਮੰਨਣ ਸਬੰਧੀ ਰਾਸ਼ਟਪਰਤੀ ਦੀ ਘੋਸ਼ਣਾ ਉੱਤੇ ਪਾਬੰਦੀ ਲਾਉਣ ਦੇ ਆਦੇਸ਼ ਦੀ ਮੰਗ ਕਰਦਾ ਹੈ ਤੇ ਐਚ-4 ਵੀਜ਼ਾ ਯੂਐਸ ਸਿਟੀਜ਼ਨਸ਼ਿਪ(ਯੂਐਸਸੀਆਈਐਸ) ਦੁਆਰਾ ਐਚ-1ਬੀ ਵੀਜ਼ਾ ਧਾਰਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਰੀ ਕੀਤਾ ਗਿਆ ਵੀਜ਼ਾ ਹੈ। ਮੁਕੱਦਮੇ ਵਿੱਚ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਵਿਭਾਗ ਨੂੰ ਐਚ-1ਬੀ ਤੇ ਐਚ-4 ਵੀਜ਼ੇ ਲਈ ਕੀਤੀ ਗਈਆਂ ਬੇਨਤੀਆਂ ਉਪਰ ਫ਼ੈਸਲਾ ਜਾਰੀ ਕਰਨ ਲਈ ਮਜਬੂਰ ਕਰੇ।

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!