|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਬ੍ਰਾਜ਼ੀਲ ਜਾਣ ਲਈ ਭਾਰਤੀਆਂ ਨੂੰ ਹੁਣ ਵੀਜ਼ੇ ਦੀ ਨਹੀਂ ਜ਼ਰੂਰਤ

ਬੀਜਿੰਗ (Vikram Sehajpal) : ਭਾਰਤ ਦੇ ਲੋਕਾਂ ਲਈ ਆਉਣ ਵਾਲੇ ਸਮੇਂ ਵਿੱਚ ਬ੍ਰਾਜ਼ੀਲ ਵਿੱਚ ਦਾਖ਼ਲ ਹੋਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੋਵੇਗੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਐਲਾਨ ਕੀਤਾ ਹੈ ਕਿ ਚੀਨ ਅਤੇ ਭਾਰਤੀ ਸੈਲਾਨੀਆਂ ਨੂੰ ਹੁਣ ਬ੍ਰਾਜ਼ੀਲ ਵਿੱਚ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਹੈ। ਬ੍ਰਾਜ਼ੀਲ ਦੇ ਅਖ਼ਬਾਰ 'ਫੋਲਹਾ ਡੇ' ਐੱਸ ਪਾਓਲੋ ਦੀ ਖ਼ਬਰ ਮੁਤਾ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬੀਜਿੰਗ (Vikram Sehajpal) : ਭਾਰਤ ਦੇ ਲੋਕਾਂ ਲਈ ਆਉਣ ਵਾਲੇ ਸਮੇਂ ਵਿੱਚ ਬ੍ਰਾਜ਼ੀਲ ਵਿੱਚ ਦਾਖ਼ਲ ਹੋਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੋਵੇਗੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਐਲਾਨ ਕੀਤਾ ਹੈ ਕਿ ਚੀਨ ਅਤੇ ਭਾਰਤੀ ਸੈਲਾਨੀਆਂ ਨੂੰ ਹੁਣ ਬ੍ਰਾਜ਼ੀਲ ਵਿੱਚ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਹੈ। ਬ੍ਰਾਜ਼ੀਲ ਦੇ ਅਖ਼ਬਾਰ 'ਫੋਲਹਾ ਡੇ' ਐੱਸ ਪਾਓਲੋ ਦੀ ਖ਼ਬਰ ਮੁਤਾਬਕ ਰਾਸ਼ਟਰਪਤੀ ਨੇ ਕਿਹਾ ਹੈ ਕਿ ਸ਼ੁਰੂਆਤ ਵਿੱਚ ਇਸ ਦੇ ਲਈ ਦੂਜੇ ਪੱਖ ਵੱਲੋਂ ਛੋਟ ਦੀ ਸ਼ਰਤ ਨਹੀਂ ਹੋਵੇਗੀ।

ਸੰਬੰਧਿਤ ਖ਼ਬਰਾਂ

ਬ੍ਰਾਜ਼ੀਲ ਸਰਕਾਰ ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਕੈਨੇਡਾ ਦੇ ਨਾਗਰਿਕਾਂ ਨੂੰ ਘੱਟ ਸਮੇਂ ਦੀ ਸੈਰ ਅਤੇ ਵਪਾਰ ਸਫ਼ਰ ਲਈ ਵੀਜ਼ਾ ਵਿੱਚ ਛੂਟ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਸੂਚੀ ਵਿੱਚ ਅਗਲਾ ਦੇਸ਼ ਭਾਰਤ ਹੋਵੇਗਾ।ਚੀਨ ਦੀ ਆਬਾਦੀ 1.39 ਅਰਬ ਅਤੇ ਭਾਰਤ ਦੀ 1.3 ਅਰਬ ਹੈ। ਭਾਰਤ ਅਤੇ ਚੀਨ ਦੋਵੇਂ ਬ੍ਰਿਕਸ ਦੇ ਮੈਂਬਰ ਹਨ। ਬ੍ਰਿਕਸ ਦੇ ਤਿੰਨ ਹੋਰ ਦੇਸ਼ ਬ੍ਰਾਜ਼ੀਲ, ਰੂਸ ਅਤੇ ਦੱਖਣੀ ਅਫ਼ਰੀਕਾ ਹਨ। ਬੋਲਸੋਨਾਰੋ ਨੇ ਸ਼ੁੱਕਰਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਅਤੇ ਪ੍ਰਧਾਨ ਮੰਤਰੀ ਲੀ ਕਿਵੰਗ ਨਾਲ ਮੁਲਾਕਾਤ ਕੀਤੀ। ਇਹ ਉਨ੍ਹਾਂ ਦੀ ਚੀਨ ਦੀ ਪਹਿਲੀ ਅਧਿਕਾਰਕ ਯਾਤਰਾ ਹੈ।

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!