|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਕਰਤਾਰਪੁਰ ਲਾਂਘੇ ਤੇ ਅਗਲੀ ਬੈਠਕ ਨੂੰ ਲੈਕੇ ਭਾਰਤ ਦਾ ਫੈਂਸਲਾ ਸਮਜ ਤੋਂ ਪਰੇ : ਪਾਕਿਸਤਾਨ

ਇਸਲਾਮਾਬਾਦ (ਵਿਕਰਮ ਸਹਿਜਪਾਲ) : ਪਾਕਿਸਤਾਨ ਨੇ ਕਰਤਾਰਪੁਰ ਨੂੰ ਲੈਕੇ ਅਗਲੀ ਬੈਠਕ ਫਿਰ ਤੋਂ ਤੈਅ ਕਰਨ ਦੇ ਭਾਰਤ ਦੇ ਫੈਂਸਲੇ ਨੂੰ ਸਮਜ ਤੋਂ ਪਰੇ ਦਸਿਆ ਹੈ| ਭਾਰਤ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਕਰਤਾਰਪੁਰ ਕੋਰੀਡੋਰ ਵਿਖੇ ਪਾਕਿਸਤਾਨ ਦੁਆਰਾ ਸਥਾਪਤ ਕੀਤੀ ਗਈ ਕਮੇਟੀ ਵਿੱਚ ਕੁਝ ਖਾਲਿਸਤਾਨੀ ਵੱਖਵਾਦੀਆਂ ਦੀ ਮੌਜੂਦਗੀ 'ਤੇ ਚਿੰ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਇਸਲਾਮਾਬਾਦ (ਵਿਕਰਮ ਸਹਿਜਪਾਲ) : ਪਾਕਿਸਤਾਨ ਨੇ ਕਰਤਾਰਪੁਰ ਨੂੰ ਲੈਕੇ ਅਗਲੀ ਬੈਠਕ ਫਿਰ ਤੋਂ ਤੈਅ ਕਰਨ ਦੇ ਭਾਰਤ ਦੇ ਫੈਂਸਲੇ ਨੂੰ ਸਮਜ ਤੋਂ ਪਰੇ ਦਸਿਆ ਹੈ| ਭਾਰਤ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਕਰਤਾਰਪੁਰ ਕੋਰੀਡੋਰ ਵਿਖੇ ਪਾਕਿਸਤਾਨ ਦੁਆਰਾ ਸਥਾਪਤ ਕੀਤੀ ਗਈ ਕਮੇਟੀ ਵਿੱਚ ਕੁਝ ਖਾਲਿਸਤਾਨੀ ਵੱਖਵਾਦੀਆਂ ਦੀ ਮੌਜੂਦਗੀ 'ਤੇ ਚਿੰਤਾ ਪ੍ਰਗਟ ਕੀਤੀ| ਸਰਕਾਰੀ 'ਰੇਡੀਓ ਪਾਕਿਸਤਾਨ' ਦੇ ਅਨੁਸਾਰ ਪਾਕਿਸਤਾਨੀ ਕੈਬਨਿਟ ਵੱਲੋਂ ਕਰਤਾਰਪੁਰ ਕਾਰੀਡੋਰ ਖੋਲ੍ਹਣ ਤੋਂ ਬਾਅਦ ਸਿੱਖ ਸੰਗਤਾਂ ਦੀ ਸਹੂਲਤ ਲਈ 10 ਪਾਕਿਸਤਾਨੀ ਸਿੱਖਾਂ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਪੀ.ਸੀ) ਦੀ ਸਥਾਪਨਾ ਕੀਤੀ ਗਈ ਹੈ| ਹਾਲਾਂਕਿ, ਪਾਕਿਸਤਾਨ ਨੇ ਕਮੇਟੀ ਦੇ ਮੈਂਬਰਾਂ ਦਾ ਨਾਂ ਨਹੀਂ ਦੱਸਿਆ|

ਸੰਬੰਧਿਤ ਖ਼ਬਰਾਂ

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ 'ਤੇ ਤਕਨੀਕੀ ਮਾਹਿਰਾਂ ਦੀ ਅਗਲੀ ਬੈਠਕ 2 ਅਪਰੈਲ ਨੂੰ ਸਰਹੱਦ ਦੇ ਪਾਕਿਸਤਾਨੀ ਹਿੱਸੇ' ਚ ਵਾਹਗਾ 'ਚ ਹੋਵੇਗੀ ਅਤੇ ਦੋਹਾਂ ਪਾਸਿਆਂ ਤੋਂ 14 ਮਾਰਚ ਨੂੰ ਸਹਿਮਤੀ ਦਿੱਤੀ ਗਈ ਸੀ| ਸ਼ੁਕਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਤੋਂ ਬਾਦ ਪਾਕਿ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਲੰਬਿਤ ਮੁੱਦਿਆਂ 'ਤੇ ਚਰਚਾ ਤੇ ਸਹਿਮਤੀ ਲਈ ਬੈਠਕ ਹੋਣ ਵਾਲੀ ਸੀ। ਫੈਸਲ ਨੇ ਟਵੀਟ ਕੀਤਾ ਕਿ ਪਾਕਿਸਤਾਨ ਦੀ ਰਾਇ ਜਾਣੇ ਬਗੈਰ, ਵਿਸ਼ੇਸ਼ ਤੌਰ 'ਤੇ ਮਾਰਚ 19 ਦੀ ਅਰਥਪੂਰਨ ਤਕਨੀਕੀ ਮੀਟਿੰਗ ਤੋਂ ਬਾਅਦ, ਆਖਰੀ ਸਮੇਂ ਤੇ ਬੈਠਕ ਨੂੰ ਟਾਲਣਾ ਸਮਝਣ ਤੋਂ ਪਰੇ ਹੈ|

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!