|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਬਾਇਡਨ ਪ੍ਰਸ਼ਾਸਨ ਦਾ ਟੀਚਾ ਭਾਰਤ-ਅਮਰੀਕਾ ਫ਼ੌਜੀ ਭਾਈਵਾਲੀ ਹੋਰ ਮਜ਼ਬੂਤ ਕਰਨਾ : ਆਸਟਿਨ

ਨਿਊਯਾਰਕ (ਦੇਵ ਇੰਦਰਜੀਤ): ਅਮਰੀਕਾ ਦੇ ਰੱਖਿਆ ਮੰਤਰੀ ਵਜੋਂ ਨਾਮਜ਼ਦ ਕੀਤੇ ਗਏ ਲਾਇਡ ਆਸਟਿਨ ਨੇ ਕਿਹਾ ਹੈ ਕਿ ਬਾਇਡਨ ਪ੍ਰਸ਼ਾਸਨ ਦਾ ਟੀਚਾ ਭਾਰਤ ਨਾਲ ਅਮਰੀਕਾ ਦੀ ਫ਼ੌਜੀ ਭਾਈਵਾਲੀ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਰੋਧੀ ਅੱਤਵਾਦੀ ਗਰੁੱਪਾਂ (ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ) 'ਤੇ ਪਾਕਿਸਤਾਨ ਵੱਲੋਂ ਕੀਤੀ ਗਈ ਕਾਰਵਾਈ ਅਧੂਰੀ ਹੈ। ਆਸਟਿਨ ਨੇ ਕਿਹਾ ਹੈ ਕਿ

NRI Post Desk · 2133 ਦਿਨ ਪਹਿਲਾਂ · ਅੱਪਡੇਟ 2133 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਾਇਡਨ ਪ੍ਰਸ਼ਾਸਨ ਦਾ ਟੀਚਾ ਭਾਰਤ-ਅਮਰੀਕਾ ਫ਼ੌਜੀ ਭਾਈਵਾਲੀ ਹੋਰ ਮਜ਼ਬੂਤ ਕਰਨਾ : ਆਸਟਿਨ
📷 NRI Post Desk

ਨਿਊਯਾਰਕ (ਦੇਵ ਇੰਦਰਜੀਤ): ਅਮਰੀਕਾ ਦੇ ਰੱਖਿਆ ਮੰਤਰੀ ਵਜੋਂ ਨਾਮਜ਼ਦ ਕੀਤੇ ਗਏ ਲਾਇਡ ਆਸਟਿਨ ਨੇ ਕਿਹਾ ਹੈ ਕਿ ਬਾਇਡਨ ਪ੍ਰਸ਼ਾਸਨ ਦਾ ਟੀਚਾ ਭਾਰਤ ਨਾਲ ਅਮਰੀਕਾ ਦੀ ਫ਼ੌਜੀ ਭਾਈਵਾਲੀ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਰੋਧੀ ਅੱਤਵਾਦੀ ਗਰੁੱਪਾਂ (ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ) 'ਤੇ ਪਾਕਿਸਤਾਨ ਵੱਲੋਂ ਕੀਤੀ ਗਈ ਕਾਰਵਾਈ ਅਧੂਰੀ ਹੈ। ਆਸਟਿਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਜ਼ਮੀਨ 'ਤੇ ਅੱਤਵਾਦੀਆਂ ਨੂੰ ਪਨਾਹ ਨਾ ਮਿਲੇ, ਇਸ ਲਈ ਵੀ ਪਾਕਿਸਤਾਨ 'ਤੇ ਦਬਾਅ ਬਣਾਇਆ ਜਾਵੇਗਾ।

ਸੰਬੰਧਿਤ ਖ਼ਬਰਾਂ

ਸੇਵਾਮੁਕਤ ਜਨਰਲ ਲਾਇਡ ਆਸਟਿਨ ਮੰਗਲਵਾਰ ਨੂੰ ਆਪਣੇ ਨਾਂ 'ਤੇ ਮੋਹਰ ਲਗਵਾਉਣ ਲਈ ਸੈਨੇਟ ਆਰਮਡ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸਨ। ਇਸ ਦੌਰਾਨ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ, 'ਮੈਂ ਅੱਗੇ ਵੀ ਭਾਰਤ ਦੇ ਪ੍ਰਮੁੱਖ ਰੱਖਿਆ ਭਾਈਵਾਲ ਦੇ ਦਰਜੇ ਨੂੰ ਬਰਕਰਾਰ ਰੱਖਾਂਗਾ। ਏਨਾ ਹੀ ਨਹੀਂ ਅਮਰੀਕਾ ਤੇ ਭਾਰਤੀ ਫੌਜ ਦੇ ਆਪਸੀ ਹਿੱਤਾਂ ਲਈ ਸਹਿਯੋਗ ਵੀ ਜਿਉਂ ਦਾ ਤਿਉਂ ਚੱਲਦਾ ਰਹੇਗਾ।' ਆਸਟਿਨ ਨੇ ਕਿਹਾ ਕਿ ਉਹ ਕਵਾਡ ਸਕਿਓਰਿਟੀ ਡਾਇਲਾਗ ਤੇ ਹੋਰ ਖੇਤਰੀ ਬੈਠਕਾਂ ਜ਼ਰੀਏ ਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਸਹਿਯੋਗ ਹੋਰ ਮਜ਼ਬੂਤ ਤੇ ਵਿਆਪਕ ਬਣਾਉਣ ਦੀ ਵੀ ਕੋਸ਼ਿਸ਼ ਕਰਨਗੇ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!