|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਤੋਂ ਰੱਦੀ ਦੇ ਨਾਂ 'ਤੇ ਭੇਜਿਆ ਗਿਆ 100 ਟਨ ਦਾ ਕੂੜਾ ਇੰਡੋਨੇਸ਼ੀਆ ਨੇ ਭੇਜਿਆ ਵਾਪਸ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਇੰਡੋਨੇਸ਼ੀਆ ਨੇ ਕੈਨੇਡਾ ਤੋਂ ਰੱਦੀ ਦੇ ਨਾਂ 'ਤੇ ਭੇਜਿਆ ਗਿਆ 100 ਟਨ ਦਾ ਕੂੜਾ ਵਾਪਸ ਭੇਜ ਦਿੱਤਾ ਹੈ। ਵਾਤਾਵਰਣ ਮੰਤਰਾਲੇ ਮੁਤਾਬਕ, ਅਮਰੀਕਾ ਦੇ ਰਾਸਤੇ ਭੇਜੇ ਗਏ ਕੂੜੇ 'ਚ ਭਾਰੀ ਮਾਤਰਾ 'ਚ ਪਲਾਸਟਿਕ, ਰਬੜ ਜਿਹੇ ਹਾਨੀਕਾਰਕ ਪਦਾਰਥ ਸਨ। ਮੰਤਰਾਲੇ ਨੇ ਆਖਿਆ ਕਿ ਕੈਨੇਡਾ ਤੋਂ ਰੱਦੀ ਆਉਣੀ ਸੀ ਪਰ ਉਸ ਦੀ ਥਾਂ ਪਲਾਸਟਿਕ ਦੀਆਂ ਬੋਤਲਾਂ ਅਤ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਇੰਡੋਨੇਸ਼ੀਆ ਨੇ ਕੈਨੇਡਾ ਤੋਂ ਰੱਦੀ ਦੇ ਨਾਂ 'ਤੇ ਭੇਜਿਆ ਗਿਆ 100 ਟਨ ਦਾ ਕੂੜਾ ਵਾਪਸ ਭੇਜ ਦਿੱਤਾ ਹੈ। ਵਾਤਾਵਰਣ ਮੰਤਰਾਲੇ ਮੁਤਾਬਕ, ਅਮਰੀਕਾ ਦੇ ਰਾਸਤੇ ਭੇਜੇ ਗਏ ਕੂੜੇ 'ਚ ਭਾਰੀ ਮਾਤਰਾ 'ਚ ਪਲਾਸਟਿਕ, ਰਬੜ ਜਿਹੇ ਹਾਨੀਕਾਰਕ ਪਦਾਰਥ ਸਨ। ਮੰਤਰਾਲੇ ਨੇ ਆਖਿਆ ਕਿ ਕੈਨੇਡਾ ਤੋਂ ਰੱਦੀ ਆਉਣੀ ਸੀ ਪਰ ਉਸ ਦੀ ਥਾਂ ਪਲਾਸਟਿਕ ਦੀਆਂ ਬੋਤਲਾਂ ਅਤੇ ਹਾਨੀਕਾਰਕ ਪਦਾਰਥ ਆਏ। ਇਸ ਲਈ ਉਸ ਨੂੰ ਵਾਪਸ ਕੈਨੇਡਾ ਭੇਜ ਦਿੱਤਾ ਗਿਆ ਹੈ।

ਸੰਬੰਧਿਤ ਖ਼ਬਰਾਂ

ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇੰਡੋਨੇਸੀਆ ਕੂੜੇ ਦਾ ਆਯਾਤ ਨਹੀਂ ਕਰਦਾ। ਇੰਡੋਨੇਸ਼ੀਆ ਕਿਸੇ ਦੇਸ਼ ਤੋਂ ਆਇਆ ਕੂੜਾ ਵਾਪਸ ਭੇਜਣ ਵਾਲਾ ਪਹਿਲਾ ਦੱਖਣੀ-ਏਸ਼ੀਆਈ ਦੇਸ਼ ਨਹੀਂ ਹੈ।

ਇਸ ਤੋਂ ਪਹਿਲਾਂ ਮਲੇਸ਼ੀਆ ਨੇ ਅਮੀਰ ਦੇਸ਼ਾਂ ਤੋਂ ਆਇਆ ਕਰੀਬ 3 ਹਜ਼ਾਰ ਟਨ ਪਲਾਸਟਿਕ ਕੂੜਾ ਵਾਪਸ ਭੇਜਣ ਦਾ ਐਲਾਨ ਕੀਤਾ ਸੀ। ਫਿਲੀਪੀਂਸ ਦੇ ਰਾਸ਼ਟਰਪਤੀ ਰੋਡ੍ਰੀਗੋ ਦੁਤੇਤ੍ਰੇ ਨੇ ਵੀ ਆਪਣੀ ਸਰਕਾਰ ਨੂੰ 69 ਕੰਟੇਨਰ ਕੂੜਾ ਵਾਪਸ ਕੈਨੇਡਾ ਭੇਜਣ ਦਾ ਆਦੇਸ਼ ਦਿੱਤਾ ਹੈ। ਦਰਅਸਲ, ਚੀਨ ਨੇ ਪਲਾਸਟਿਕ ਕੂੜੇ ਦੇ ਆਯਾਤ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਪਾਬੰਦੀ ਦੇ ਚੱਲਦੇ ਸਾਲਾਨਾ ਕਈ ਲੱਖ ਟਨ ਕੂੜੇ ਨੂੰ ਲੈ ਕੇ ਸਮੱਸਿਆ ਖੜੀ ਹੋ ਗਈ ਹੈ। ਇਸ ਕਾਰਨ ਕਈ ਦੇਸ਼ ਆਪਣਾ ਕੂੜਾ ਟਿਕਾਣੇ ਲਗਾਉਣ ਲਈ ਥਾਂ ਦੀ ਭਾਲ ਕਰ ਰਹੇ ਹਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!