|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇੰਡੋਨੇਸ਼ੀਆ ਬਣਿਆ ਕੋਰੋਨਾ ਦਾ ਨਵਾਂ ਹੋਟਸਪੋਟ

ਬਾਲੀ (ਦੇਵ ਇੰਦਰਜੀਤ) : ਇੰਡੋਨੇਸ਼ੀਆ ’ਚ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਹੈ ਤੇ ਬੁੱਧਵਾਰ ਨੂੰ ਪਹਿਲੀ ਵਾਰ ਕੋਰੋਨਾ ਵਾਇਰਸ ਦੇ 54,000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਇੰਨੀ ਵੱਡੀ ਗਿਣਤੀ ਦੇ ਨਾਲ ਹੀ ਇੰਡੋਨੇਸ਼ੀਆ ਕੋਰੋਨਾ ਵਾਇਰਸ ਦੇ ਮਾਮਲੇ ’ਚ ਏਸ਼ੀਆ ਦਾ ਨਵਾਂ ਹੌਟ ਸਪੌਟ ਬਣਦਾ ਜਾ ਰਿਹਾ ਹੈ। ਅਧਿਕਾਰੀਆਂ ਨੂੰ ਡਰ ਹੈ ਕਿ ਤੇਜ਼ੀ ਨਾਲ ਆਪਣੀ ਲਪੇਟ ’ਚ ਲੈਣ ਵਾਲਾ ਵ

NRI Post Desk · 1961 ਦਿਨ ਪਹਿਲਾਂ · ਅੱਪਡੇਟ 1961 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇੰਡੋਨੇਸ਼ੀਆ ਬਣਿਆ ਕੋਰੋਨਾ ਦਾ ਨਵਾਂ ਹੋਟਸਪੋਟ
📷 NRI Post Desk

ਬਾਲੀ (ਦੇਵ ਇੰਦਰਜੀਤ) : ਇੰਡੋਨੇਸ਼ੀਆ ’ਚ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਹੈ ਤੇ ਬੁੱਧਵਾਰ ਨੂੰ ਪਹਿਲੀ ਵਾਰ ਕੋਰੋਨਾ ਵਾਇਰਸ ਦੇ 54,000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਇੰਨੀ ਵੱਡੀ ਗਿਣਤੀ ਦੇ ਨਾਲ ਹੀ ਇੰਡੋਨੇਸ਼ੀਆ ਕੋਰੋਨਾ ਵਾਇਰਸ ਦੇ ਮਾਮਲੇ ’ਚ ਏਸ਼ੀਆ ਦਾ ਨਵਾਂ ਹੌਟ ਸਪੌਟ ਬਣਦਾ ਜਾ ਰਿਹਾ ਹੈ। ਅਧਿਕਾਰੀਆਂ ਨੂੰ ਡਰ ਹੈ ਕਿ ਤੇਜ਼ੀ ਨਾਲ ਆਪਣੀ ਲਪੇਟ ’ਚ ਲੈਣ ਵਾਲਾ ਵਾਇਰਸ ਦਾ ਡੈਲਟਾ ਰੂਪ ਹੁਣ ਜਾਵਾ ਤੇ ਬਾਲੀ ਟਾਪੂਆਂ ’ਚ ਵੀ ਫੈਲ ਰਿਹਾ ਹੈ, ਜਿਥੇ ਮਹਾਮਾਰੀ ਕਾਰਨ ਅੰਸ਼ਿਕ ਤੌਰ ’ਤੇ ਤਾਲਾਬੰਦੀ ਲਾਗੂ ਹੈ ਤੇ ਧਾਰਮਿਕ ਅਸਥਾਨਾਂ, ਮਾਲਜ਼, ਪਾਰਕ ਤੇ ਰੈਸਟੋਰੈਂਟ ਬੰਦ ਹਨ।

ਸੰਬੰਧਿਤ ਖ਼ਬਰਾਂ

ਯੂਨੀਵਰਸਿਟੀ ਆਫ ਇੰਡੋਨੇਸ਼ੀਆ ਦੇ ਮਹਾਮਾਰੀ ਮਾਹਿਰ ਪੰਡੂ ਰਿਓਨੋ ਨੇ ਬੁੱਧਵਾਰ ਕਿਹਾ ਕਿ ਮੇਰਾ ਅੰਦਾਜ਼ਾ ਹੈ ਕਿ ਜੁਲਾਈ ’ਚ ਮਹਾਮਾਰੀ ਤੇਜ਼ੀ ਨਾਲ ਫੈਲੇਗੀ ਕਿਉਂਕਿ ਅਸੀਂ ਵਾਇਰਸ ਨੂੰ ਫੈਲਣ ਤੋਂ ਰੋਕਣ ’ਚ ਅਜੇ ਵੀ ਕਾਮਯਾਬ ਨਹੀਂ ਹੋਏ ਹਾਂ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸਮਾਜਿਕ ਪਾਬੰਦੀਆਂ ਅਜੇ ਵੀ ਢੁੱਕਵੀਆਂ ਨਹੀਂ ਹਨ। ਉਨ੍ਹਾਂ ਨੂੰ ਇਸ ਦੇ ਮੁਕਾਬਲੇ ਦੁੱਗਣਾ ਸਖਤ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਡੈਲਟਾ ਰੂਪ ਦੀ ਚੁਣੌਤੀ ਝੱਲ ਰਹੇ ਹਾਂ, ਜੋ ਦੋ ਗੁਣਾ ਖਤਰਨਾਕ ਹੈ। ਸਿਹਤ ਮੰਤਰਾਲਾ ਦੇ ਅਨੁਸਾਰ ਦੇਸ਼ ’ਚ ਹੁਣ ਤਕ 26 ਲੱਖ ਤੋਂ ਜ਼ਿਆਦਾ ਲੋਕਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਤੇ ਵਾਇਰਸ ਨਾਲ 69,000 ਤੋਂ ਜ਼ਿਆਦਾ ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ। ਇੰਡੋਨੇਸ਼ੀਆ ’ਚ ਇਕ ਮਹੀਨੇ ਤਕ ਰੋਜ਼ਾਨਾ ਤਕਰੀਬਨ 8000 ਨਵੇਂ ਮਾਮਲੇ ਆ ਰਹੇ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!