|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰੂਸ ਦੀ ਕਾਰਵਾਈ ਨੇ ਮਾਸੂਮ ਵੀ ਕੀਤੇ ਪ੍ਰਭਾਵਿਤ, 20 ਸਰੋਗੇਟ ਬੱਚੇ ਮਾਪਿਆਂ ਨੂੰ ਮਿਲਣ ਲਈ ਤਰਸੇ

ਨਿਊਜ਼ ਡੈਸਕ : ਯੂਕਰੇਨ ਦੀ ਰਾਜਧਾਨੀ ਕੀਵ 'ਚ ਇਕ ਬੰਬ ਵਿਰੋਧੀ ਸ਼ੈਲਟਰ 'ਚ ਘੱਟ ਤੋਂ ਘੱਟ 20 ਸਰੋਗੇਟ ਬੱਚੇ ਆਪਣੇ ਵਿਦੇਸ਼ੀ ਮਾਪਿਆਂ ਦੇ ਆਉਣ ਤੇ ਉਨ੍ਹਾਂ ਨੂੰ ਯੁੱਧ ਪ੍ਰਭਾਵਿਤ ਦੇਸ਼ 'ਚੋਂ ਲਿਜਾਣ ਦੀ ਉਡੀਕ ਕਰ ਰਹੇ ਹਨ। ਕੁਝ ਦਿਨ ਪਹਿਲਾਂ ਪੈਦਾ ਹੋਏ ਇਨ੍ਹਾਂ ਬੱਚਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾ ਰਹੀ ਹੈ। ਸਰੋਗੇਸੀ ਸੈਂਟਰਾਂ ਦੀਆਂ ਬਹੁਤ ਸਾਰੀਆਂ ਨਰਸਾਂ ਵੀ ਸ਼

NRI Post Desk · 1712 ਦਿਨ ਪਹਿਲਾਂ · ਅੱਪਡੇਟ 1712 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰੂਸ ਦੀ ਕਾਰਵਾਈ ਨੇ ਮਾਸੂਮ ਵੀ ਕੀਤੇ ਪ੍ਰਭਾਵਿਤ, 20 ਸਰੋਗੇਟ ਬੱਚੇ ਮਾਪਿਆਂ ਨੂੰ ਮਿਲਣ ਲਈ ਤਰਸੇ
📷 NRI Post Desk

ਨਿਊਜ਼ ਡੈਸਕ : ਯੂਕਰੇਨ ਦੀ ਰਾਜਧਾਨੀ ਕੀਵ 'ਚ ਇਕ ਬੰਬ ਵਿਰੋਧੀ ਸ਼ੈਲਟਰ 'ਚ ਘੱਟ ਤੋਂ ਘੱਟ 20 ਸਰੋਗੇਟ ਬੱਚੇ ਆਪਣੇ ਵਿਦੇਸ਼ੀ ਮਾਪਿਆਂ ਦੇ ਆਉਣ ਤੇ ਉਨ੍ਹਾਂ ਨੂੰ ਯੁੱਧ ਪ੍ਰਭਾਵਿਤ ਦੇਸ਼ 'ਚੋਂ ਲਿਜਾਣ ਦੀ ਉਡੀਕ ਕਰ ਰਹੇ ਹਨ। ਕੁਝ ਦਿਨ ਪਹਿਲਾਂ ਪੈਦਾ ਹੋਏ ਇਨ੍ਹਾਂ ਬੱਚਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾ ਰਹੀ ਹੈ। ਸਰੋਗੇਸੀ ਸੈਂਟਰਾਂ ਦੀਆਂ ਬਹੁਤ ਸਾਰੀਆਂ ਨਰਸਾਂ ਵੀ ਸ਼ੈਲਟਰਾਂ 'ਚ ਰਹਿ ਰਹੀਆਂ ਹਨ ਕਿਉਂਕਿ ਉਨ੍ਹਾਂ ਲਈ ਹਰ ਰੋਜ਼ ਘਰ ਜਾਣਾ ਬਹੁਤ ਖ਼ਤਰਨਾਕ ਹੈ। ਕੀਵ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਰੂਸੀ ਫ਼ੌਜਾਂ ਨੂੰ ਯੂਕ੍ਰੇਨ ਦੀਆਂ ਫ਼ੌਜਾਂ ਸਖ਼ਤ ਟੱਕਰ ਦੇ ਰਹੀਆਂ ਹਨ।

ਸੰਬੰਧਿਤ ਖ਼ਬਰਾਂ

51 ਸਾਲਾ ਨਰਸ ਲਿਊਡਮੀਲੀਆ ਯਾਸ਼ੈਂਕੋ ਨੇ ਕਿਹਾ ਕਿ ਅਸੀਂ ਇੱਥੇ ਆਪਣੀ ਅਤੇ ਬੱਚਿਆਂ ਦੀ ਜਾਨ ਬਚਾਉਣ ਲਈ ਰਹਿ ਰਹੇ ਹਾਂ। ਲਗਾਤਾਰ ਬੰਬਾਰੀ ਤੋਂ ਬਚਣ ਲਈ ਅਸੀਂ ਇੱਥੇ ਆਪਣਾ ਸਿਰ ਛੁਪਾ ਰਹੇ ਹਾਂ। ਯਾਸ਼ੈਂਕੋ ਅਨੁਸਾਰ, ਉਹ ਤਾਜ਼ੀ ਹਵਾ 'ਚ ਸਾਹ ਲੈਣ ਲਈ ਕੁਝ ਸਮੇਂ ਲਈ ਆਸਰਾ ਸਥਲ ਤੋਂ ਜ਼ਰੂਰ ਨਿਕਲਦੀ ਹੈ ਪਰ ਲੰਬੇ ਸਮੇਂ ਤੱਕ ਬਾਹਰ ਰਹਿਣ ਦੀ ਹਿੰਮਤ ਨਹੀਂ ਜੁਟਾ ਸਕਦੀ। ਉਸ ਨੂੰ ਆਪਣੇ ਦੋਵਾਂ ਪੁੱਤਰਾਂ ਦੀ ਸੁਰੱਖਿਆ ਦੀ ਚਿੰਤਾ ਹੈ, ਜੋ ਦੇਸ਼ ਦੀ ਰੱਖਿਆ ਲਈ ਲੜ ਰਹੇ ਹਨ। ਯਸ਼ੈਂਕੋ ਨੇ ਕਿਹਾ ਕਿ ਸਾਨੂੰ ਘੱਟ ਨੀਂਦ ਆ ਰਹੀ ਹੈ। ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!