|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

IPL T20 : ਬੈਂਗਲੋਰ ਨੇ ਜਿੱਤ ਨਾਲ ਕੀਤਾ ਅੰਤ, ਹੈਦਰਾਬਾਦ ਨੂੰ 4 ਵਿਕਟਾਂ ਨਾਲ ਹਰਾਇਆ

ਬੈਂਗਲੋਰ (ਵਿਕਰਮ ਸਹਿਜਪਾਲ) : ਇੰਡੀਅਨ ਪ੍ਰੀਮਿਅਰ ਲੀਗ ਦੇ 12ਵੇਂ ਸੀਜ਼ਨ ਦਾ ਆਗਾਜ਼ ਹਾਰ ਨਾਲ ਕਰਨ ਵਾਲੀ ਟੀਮ ਰਾਇਲ ਚੈਲੇਂਜਰਜ਼ ਬੈਂਗਲੋਰ ਨੇ ਲੀਗ ਦਾ ਅੰਤ ਜਿੱਤ ਨਾਲ ਕੀਤਾ ਹੈ। ਚੇਨੱਈ ਦੇ ਐੱਮ ਚਿੰਨਾਸਵਾਮੀ ਮੈਦਾਨ 'ਤੇ ਖੇਡੇ ਗਏ ਆਪਣੇ ਆਖ਼ਰੀ ਮੈਚ ਵਿੱਚ ਸਨਰਾਇਜ਼ਰਜ਼ ਨੂੰ ਬੈਂਗਲੋਰ ਨੇ 4 ਵਿਕਟਾਂ ਨਾਲ ਹਰਾਇਆ। ਇਸ ਹਾਰ ਤੋਂ ਬਾਅਦ ਹੈਦਰਾਬਾਦ ਦੀਆਂ ਪਲੇਆਫ਼ ਵਿੱਚ ਜਾਣ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬੈਂਗਲੋਰ (ਵਿਕਰਮ ਸਹਿਜਪਾਲ) : ਇੰਡੀਅਨ ਪ੍ਰੀਮਿਅਰ ਲੀਗ ਦੇ 12ਵੇਂ ਸੀਜ਼ਨ ਦਾ ਆਗਾਜ਼ ਹਾਰ ਨਾਲ ਕਰਨ ਵਾਲੀ ਟੀਮ ਰਾਇਲ ਚੈਲੇਂਜਰਜ਼ ਬੈਂਗਲੋਰ ਨੇ ਲੀਗ ਦਾ ਅੰਤ ਜਿੱਤ ਨਾਲ ਕੀਤਾ ਹੈ। ਚੇਨੱਈ ਦੇ ਐੱਮ ਚਿੰਨਾਸਵਾਮੀ ਮੈਦਾਨ 'ਤੇ ਖੇਡੇ ਗਏ ਆਪਣੇ ਆਖ਼ਰੀ ਮੈਚ ਵਿੱਚ ਸਨਰਾਇਜ਼ਰਜ਼ ਨੂੰ ਬੈਂਗਲੋਰ ਨੇ 4 ਵਿਕਟਾਂ ਨਾਲ ਹਰਾਇਆ। ਇਸ ਹਾਰ ਤੋਂ ਬਾਅਦ ਹੈਦਰਾਬਾਦ ਦੀਆਂ ਪਲੇਆਫ਼ ਵਿੱਚ ਜਾਣ ਦੀਆਂ ਸਥਿਤੀਆਂ ਨੂੰ ਹੋਰ ਮੁਸ਼ਕਲ ਕਰ ਦਿੱਤਾ ਹੈ।

ਸੰਬੰਧਿਤ ਖ਼ਬਰਾਂ

ਹੈਦਰਾਬਾਦ ਨੇ ਆਪਣੇ ਕਪਤਾਨ ਕੇਨ ਵਿਲੀਅਮਸਨਜ਼ ਦੀ ਨਾਬਾਦ 70 ਦੌੜਾਂ ਦੀ ਪਾਰੀ ਦੇ ਦਮ ਨਾਲ ਬੈਂਗਲੋਰ ਦੇ ਸਾਹਮਣੇ 176 ਦੌੜਾਂ ਦਾ ਮਜ਼ਬੂਦ ਟੀਚਾ ਰੱਖਿਆ, ਜਿਸ ਨੂੰ ਮੇਜ਼ਬਾਨ ਟੀਮ ਨੇ ਆਖ਼ਰੀ ਦੀਆਂ 4 ਗੇਂਦਾਂ ਤੋਂ ਪਹਿਲਾਂ ਹੀ ਹਾਸਲ ਕਰ ਲਿਆ।ਇਹ ਹੈਦਰਾਬਾਦ ਦਾ ਵੀ ਲੀਗ ਦਾ ਆਖ਼ਰੀ ਮੈਚ ਸੀ। ਉਸ ਦੇ 14 ਮੈਚਾਂ ਵਿੱਚੋਂ 6 ਜਿੱਤੇ ਹਨ ਅਤੇ 8 ਹਾਰੇ ਹਨ, ਜਿਸ ਨਾਲ ਉਸ ਦੇ 12 ਅੰਕ ਹਨ।ਹੈਦਰਾਬਾਦ ਦੀ ਪਲੇਆਫ਼ ਵਿੱਚ ਐਂਟਰੀ ਕੋਲਕਾਤਾ ਦੀ ਹਾਰ ਨਾਲ ਹੀ ਹੋ ਸਕਦੀ ਹੈ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!