|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਪਰਮਾਣੂ ਸਮਝੌਤੇ ਦੀ ਤੈਅ ਹੱਦ ਤੋੜਣ ਦਾ ਈਰਾਨ ਨੇ ਕੀਤਾ ਐਲਾਨ

ਤੇਹਰਾਨ (ਵਿਕਰਮ ਸਹਿਜਪਾਲ) : ਈਰਾਨ ਨੇ ਐਤਵਾਰ ਨੂੰ 2015 'ਚ ਪਰਮਾਣੁ ਸਮਝੌਤੇ ਦੇ ਤਹਿਤ ਯੂਰੇਨਿਅਮ ਉਤਪਾਦਨ ਦੀ ਤੈਅ ਸੀਮਾ ਨੂੰ ਤੋੜਨ ਦਾ ਐਲਾਨ ਕੀਤਾ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਈਰਾਨ ਹੁਣ ਵੀ ਚਾਹੁੰਦਾ ਹੈ ਕਿ ਪਰਮਾਣੁ ਸਮਝੌਤਾ ਬਣਿਆ ਰਹੇ ਪਰ ਯੂਰਪ ਦੇ ਦੇਸ਼ ਆਪਣੀ ਪ੍ਰਤਿਬਧਤਾ ਤੋਂ ਪਿੱਛੇ ਹੱਟ ਰਹੇ ਹਨ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਤੇਹਰਾਨ (ਵਿਕਰਮ ਸਹਿਜਪਾਲ) : ਈਰਾਨ ਨੇ ਐਤਵਾਰ ਨੂੰ 2015 'ਚ ਪਰਮਾਣੁ ਸਮਝੌਤੇ ਦੇ ਤਹਿਤ ਯੂਰੇਨਿਅਮ ਉਤਪਾਦਨ ਦੀ ਤੈਅ ਸੀਮਾ ਨੂੰ ਤੋੜਨ ਦਾ ਐਲਾਨ ਕੀਤਾ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਈਰਾਨ ਹੁਣ ਵੀ ਚਾਹੁੰਦਾ ਹੈ ਕਿ ਪਰਮਾਣੁ ਸਮਝੌਤਾ ਬਣਿਆ ਰਹੇ ਪਰ ਯੂਰਪ ਦੇ ਦੇਸ਼ ਆਪਣੀ ਪ੍ਰਤਿਬਧਤਾ ਤੋਂ ਪਿੱਛੇ ਹੱਟ ਰਹੇ ਹਨ।

ਸੰਬੰਧਿਤ ਖ਼ਬਰਾਂ

ਅਮਰੀਕਾ 2018 'ਚ ਇਕਤਰਫਾ ਇਸ ਸਮਝੌਤੇ ਤੋਂ ਵੱਖ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਈਰਾਨ ਉੱਤੇ ਸਖਤ ਰੋਕ ਲਗਾ ਦਿੱਤੀ। ਈਰਾਨ ਦੇ ਇਸ ਐਲਾਨ ਨਾਲ ਸਮਝੌਤੇ ਦਾ ਉਲੰਘਣ ਹੋਵੇਗਾ। ਈਰਾਨ ਨੇ ਮਈ 'ਚ ਯੂਰੇਨਿਅਮ ਉਤਪਾਦਨ ਸ਼ੁਰੂ ਕਰਨ ਦੇ ਵੱਲ ਕਦਮ ਵਧਾਇਆ ਸੀ, ਜਿਸ ਦੀ ਵਰਤੋ ਰਿਏਕਟਰਾਂ ਲਈ ਬਾਲਣ ਅਤੇ ਪਰਮਾਣੂ ਹਥਿਆਰਾਂ ਨੂੰ ਬਣਾਉਣ ਲਈ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਪਹਿਲਾਂ ਤੋਂ ਜ਼ਿਆਦਾ ਮਾਤਰਾ 'ਚ ਯੂਰੇਨਿਅਮ ਦਾ ਭੰਡਾਰ ਕਰ ਲਿਆ ਹੈ। ਈਰਾਨ ਨੇ ਇਹ ਐਲਾਨ ਅਜਿਹੇ ਸਮੇਂ 'ਚ ਕੀਤਾ ਗਿਆ ਹੈ ਜਦੋਂ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਤੇ ਈਰਾਨੀ ਰਾਸ਼ਟਰਪਤੀ ਹਸਨ ਰੁਹਾਨੀ ਵਿਚਾਲੇ ਇਸ ਮਸਲੇ 'ਤੇ ਫੋਨ 'ਤੇ ਗੱਲਬਾਤ ਹੋਈ ਹੈ ਤੇ ਮੈਕਰੋਨ ਨੇ 2015 ਦੇ ਸਮਝੌਤੇ ਦੇ ਖ਼ਤਮ ਹੋਣ ਦੇ ਨਤੀਜੀਆਂ 'ਤੇ ਗੰਭੀਰ ਚਿੰਤਾ ਵਿਅਕਤ ਕੀਤੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!