|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਈਰਾਨ ਅਮਰੀਕਾ 'ਚ ਪ੍ਰਮਾਣੂ ਸਮਝੌਤੇ ਤੇ ਸਹਿਮਤੀ :ਰਾਸ਼ਟਰਪਤੀ ਹਸਨ ਰੂਹਾਨੀ

ਤੇਹਰਾਨ (ਦੇਵ ਇੰਦਰਜੀਤ) : ਰੂਹਾਨੀ ਦੇ ਸ਼ਾਸਨ ਕਾਲ 'ਚ ਇਹ ਪ੍ਰਮਾਣੂ ਸਮਝੌਤਾ ਹੋਇਆ ਸੀ ਅਤੇ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਦਾਅਵੇ ਨਾਲ ਸੁਧਾਰਵਾਦੀ ਅਤੇ ਉਦਾਰਵਾਦੀ ਉਮੀਦਵਾਰ ਨੂੰ ਲਾਭ ਮਿਲ ਸਕਦਾ ਹੈ ਜੋ ਮੌਜੂਦਾ ਰਾਸ਼ਟਰਪਤੀ ਦੇ ਏਜੰਡੇ ਦਾ ਸਮਰਥਨ ਕਰ ਰਹੇ ਹਨ ਜਦਕਿ ਚੋਣਾਂ ਤੋਂ ਪਹਿਲਾਂ ਹੀ ਮੰਨਿਆ ਜਾ ਰਿਹਾ ਹੈ ਕਿ ਕੱਟੜਪੰਥੀ ਉਮੀਦਵਾਰ ਨੂੰ ਬੜਤ ਹਾਸਲ ਹੈ। ਕਈ ਪੈਟ੍ਰੋਕੇ

NRI Post Desk · 2015 ਦਿਨ ਪਹਿਲਾਂ · ਅੱਪਡੇਟ 2015 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਈਰਾਨ ਅਮਰੀਕਾ 'ਚ ਪ੍ਰਮਾਣੂ ਸਮਝੌਤੇ ਤੇ ਸਹਿਮਤੀ :ਰਾਸ਼ਟਰਪਤੀ ਹਸਨ ਰੂਹਾਨੀ
📷 NRI Post Desk

ਤੇਹਰਾਨ (ਦੇਵ ਇੰਦਰਜੀਤ) : ਰੂਹਾਨੀ ਦੇ ਸ਼ਾਸਨ ਕਾਲ 'ਚ ਇਹ ਪ੍ਰਮਾਣੂ ਸਮਝੌਤਾ ਹੋਇਆ ਸੀ ਅਤੇ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਦਾਅਵੇ ਨਾਲ ਸੁਧਾਰਵਾਦੀ ਅਤੇ ਉਦਾਰਵਾਦੀ ਉਮੀਦਵਾਰ ਨੂੰ ਲਾਭ ਮਿਲ ਸਕਦਾ ਹੈ ਜੋ ਮੌਜੂਦਾ ਰਾਸ਼ਟਰਪਤੀ ਦੇ ਏਜੰਡੇ ਦਾ ਸਮਰਥਨ ਕਰ ਰਹੇ ਹਨ ਜਦਕਿ ਚੋਣਾਂ ਤੋਂ ਪਹਿਲਾਂ ਹੀ ਮੰਨਿਆ ਜਾ ਰਿਹਾ ਹੈ ਕਿ ਕੱਟੜਪੰਥੀ ਉਮੀਦਵਾਰ ਨੂੰ ਬੜਤ ਹਾਸਲ ਹੈ। ਕਈ ਪੈਟ੍ਰੋਕੇਮੀਕਲ ਪ੍ਰੋਜੈਕਟਾਂ ਦੇ ਉਦਘਾਟਨ ਲਈ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਰੂਹਾਨੀ ਨੇ ਜ਼ੋਰ ਦੇ ਕੇ ਕਿਹਾ ਕਿ ਅਹਿਮ ਮੁੱਦੇ ਵਰਗੀਆਂ ਪਾਬੰਦੀਆਂ 'ਤੇ ਡਿਪਲੋਮੈਟਾਂ 'ਚ ਸਹਿਤਮੀ ਬਣ ਚੁੱਕੀ ਹੈ ਜਦਕਿ ਹੋਰ 'ਤੇ ਚਰਚਾ ਜਾਰੀ ਹੈ। ਰੂਹਾਨੀ ਨੇ ਕਿਹਾ ਕਿ ਅਸੀਂ ਪ੍ਰਮੁੱਖ ਅਤੇ ਵੱਡਾ ਕਦਮ ਚੁੱਕਿਆ ਹੈ ਅਤੇ ਮੁੱਖ ਸਮਝੌਤਾ ਹੋ ਚੁੱਕਿਆ ਹੈ।

ਸੰਬੰਧਿਤ ਖ਼ਬਰਾਂ

ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਵੀਰਵਾਰ ਨੂੰ ਵਿਸ਼ਵ ਸ਼ਕਤੀਆਂ ਨਾਲ ਪ੍ਰਮਾਣੂ ਸਮਝੌਤੇ ਨੂੰ ਬਹਾਲ ਕਰਨ ਲਈ ਜਾਰੀ ਗੱਲਬਾਤ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਆਸ਼ਾਵਾਦੀ ਮੁਲਾਂਕਣ ਪੇਸ਼ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਡਿਪਲੋਮੈਟਾਂ 'ਚ 'ਅਹਿਮ' ਸਹਿਮਤੀ ਬਣ ਗਈ ਹੈ ਜਦਕਿ ਇਸ ਗੱਲਬਾਤ 'ਚ ਸ਼ਾਮਲ ਹੋਰ ਦੇਸ਼ਾਂ ਦਾ ਮੰਨਣਾ ਹੈ ਕਿ ਚੁਣੌਤੀ ਅਜੇ ਵੀ ਬਾਕੀ ਹੈ। ਰੂਹਾਨੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦ 18 ਜੂਨ ਨੂੰ ਦੇਸ਼ 'ਚ ਚੋਣਾਂ ਹੋਣੀਆਂ ਹਨ ਅਤੇ ਇਹ ਤੈਅ ਹੋਣਾ ਹੈ ਕਿ ਉਦਾਰਵਾਦੀ ਧਾਰਮਿਕ ਆਗੂ ਅਤੇ ਮੌਜੂਦਾ ਰਾਸ਼ਟਰਪਤੀ ਦਾ ਸਥਾਨ ਕੌਣ ਲਵੇਗਾ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!