|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਇਰਫਾਨ ਪਠਾਨ ਸੀਪੀਐਲ ਵਿਚ ਨਾਮ ਦਰਜ ਕਰਵਾਉਣ ਵਾਲੇ ਪਹਿਲੇ ਭਾਰਤੀ

ਜਮਾਇਕਾ (ਵੈਸਟ ਇੰਡੀਜ਼),17 ਮਈ:

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਮਾਇਕਾ (ਵੈਸਟ ਇੰਡੀਜ਼),17 ਮਈ:

ਕ੍ਰਿਕਟਰ ਇਰਫਾਨ ਪਠਾਨ ਆਉਣ ਵਾਲੇ ਕਰੇਬੀਅਨ ਪ੍ਰੀਮਿਅਰ ਲੀਗ ਲਈ ਹੋਣ ਵਾਲੇ ਖਿਡਾਰੀਆਂ ਦੇ ਸਲੈਕਸ਼ਨ ਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਪਹਿਲੀ ਭਾਰਤੀ ਖਿਡਾਰੀ ਬਣ ਗਏ ਹਨ।ਇਹ ਪਹਿਲੀ ਵਾਰੀ ਹੋਵੇਗਾ ਜਦੋਂ ਉਹ ਵਿਦੇਸ਼ੀ ਟੀ 20 ਲੀਗ ਵਿੱਚ ਖੇਡਣਗੇ , ਸੀ ਪੀ ਐਲ ਦੀ ਆਫ਼ੀਸ਼ਲ ਵੈੱਬ ਸਾਇਟ ਨੇ ਖਿਡਾਰੀਆ ਦੀ ਅੰਤਿਮ ਲਿਸਟ ਪਾਈ ਜਿਸ ਵਿਚ ਸਲੇਕਸ਼ਨ ਵਿਚ ਮੌਜੂਦ ਸਾਰੇ ਖਿਡਾਰੀ ਸ਼ਾਮਿਲ ਸਨ।

ਵੈਸਟ ਇੰਡੀਜ਼ ਅਤੇ ਬਾਹਰਲੇ 20 ਦੇਸ਼ਾ ਵਿਚੋਂ ਲਗਭਗ 536 ਖਿਡਾਰੀ ਸੀ ਪੀ ਐਲ ਦੀਆ 6 ਟੀਮਾਂ ਦੁਆਰਾ ਚੁਣੇ ਜਾਣ ਲਈ ਉਪਲੱਬਧ ਹੋਣਗੇ , ਸੀ ਪੀ ਐਲ ਟੂਰਨਾਮੈਂਟ ਦੇ ਡਾਇਰੈਕਟਰ ਮਾਇਕਲ ਹਾਲ ਨੇ ਇਕ ਸਟੇਟਮੈਂਟ ਵਿਚ ਕਿਹਾ ਕਿ ਕੈਰਿੱਬਿਅਨ ਵਿਚ ਕ੍ਰਿਕੇਟ ਖੇਡਣਾਂ ਹਮੇਸ਼ਾ ਹੀ ਕੁਛ ਖਾਸ ਰਿਹਾ ਹੈ ਅਤੇ ਸਾਰੇ ਖਿਡਾਰੀ ਹਮੇਸ਼ਾ ਇਸ ਵੱਲ ਨਿਗਾਹ ਰਖਦੇ ਹਨ ਇਹੀ ਕਾਰਨ ਹੈ ਕਿ ਬਹੁਤ ਸਾਰੇ ਖਿਡਾਰੀਆ ਨੇ ਸਾਡੇ ਇਸ ਡਰਾਫਟ ਲਈ ਰਜਿਸਟਰ ਕੀਤਾ ਹੈ। ਸੀ ਪੀ ਐਲ ਨੇ ਕ੍ਰਿਕਟ ਦੀ ਇਸ ਖੇਡ ਦੀ ਮਿਆਦ ਨੂੰ ਹੋਰ ਵੀ ਉੱਚਾ ਚੁੱਕ ਦਿੱਤਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਸਾਲ ਦਾ ਟੂਰਨਾਮੈਂਟ ਵੀ ਕੁਝ ਅਲਗ ਨਹੀਂ ਹੋਵੇਗਾ।

ਸੰਬੰਧਿਤ ਖ਼ਬਰਾਂ

ਕਰੇਬੀਅਨ ਸਿਤਾਰੇ ਜਿਵੇਂ ਕਿ ਐੈਡਰੇ ਰਸਲ,ਸੁਨੀਲ ਨਾਰੀਨੇ, ਸ਼ਿੰਮ੍ਰੋਂਨ ਹੇਤਮਯਰ ਅਤੇ ਸ਼ਾਈ ਹੋਪ ਦੇ ਨਾਲ ਅਲੈਕਸ ਹੇਲਸ,ਰਸ਼ੀਦ ਖਾਨ, ਸ਼ਕੀਬ ਅਲ ਹਸਨ ਅਤੇ ਜੋਫ਼ਰਾ ਅਰਕੇਰ ਵਰਗੇ ਖਿਡਾਰੀਆ ਨੇ ਵੀ ਸਲੈਕਸ਼ਨ ਲਈ ਆਪਣੇ ਨਾਮ ਅੱਗੇ ਕੀਤੇ ਹਨ , ਹਰੇਕ ਫ੍ਰੇਂਚਾਇਸ ਦੇ ਵਿਚ ਜਿਆਦਾ ਤੋ ਜਿਆਦਾ ਛੇ ਖਿਡਾਰੀ ਬਰਕਰਾਰ ਜਾ ਨਵੇਂ ਖਿਡਾਰੀ ਪ੍ਰਾਪਤ ਕਰਨ ਦੇ ਆਪਸ਼ਨ ਹੈ ਭਾਵੇਂ ਕਿ ਅਜਿਹਾ ਕਰਨ ਦੀ ਕੋਈ ਜਿੰਮੇਦਾਰੀ ਨਹੀਂ ਹੈ।

ਓਹ ਖਿਡਾਰੀ ਜਿਨ੍ਹਾਂ ਨੂੰ ਟੀਮਾਂ ਬਰਕਰਾਰ ਰੱਖ ਸਕਦੀਆਂ ਹਨ - ਟੀਮ ਵਿਚ ਘਟ ਤੋਂ ਘਟ 3 ਅਤੇ ਵਧ ਤੋ ਵਧ 4 ਵੈਸਟ ਇੰਡੀਜ਼ ਖਿਡਾਰੀ ਹੋ ਸਕਦੇ ਹਨ ਅਤੇ ਹਰ ਟੀਮ ਵਿਚ ਇਕ ਵਿਦੇਸ਼ੀ ਖਿਡਾਰੀ ਹੋ ਸਕਦਾ ਹੈ ਪਰ ਜੇਕਰ ਟੀਮ ਵਿਚ ਪਹਿਲਾ ਹੀ 4 ਵੈਸਟ ਇੰਡੀਜ਼ ਖਿਡਾਰੀ ਮੌਜੂਦ ਹਾਂ ਤਾਂ ਕੋਈ ਵੀ ਹੋਰ ਵਿਦੇਸ਼ੀ ਖਿਡਾਰੀ ਨਹੀਂ ਹੋ ਸਕਦਾ।ਹਰ ਟੀਮ ਵਿਚ ਇਕ ਮਾਰਕੀ ਅਤੇ ਇਕ ਅਮਰੀਕੀ ਖਿਡਾਰੀ ਹੋ ਸਕਦਾ ਹੈ।

2018 ਵਿਚ ਤ੍ਰਿਬਗੋ ਨਾਇਟ ਰਾਇਡਰ੍ਸ ਇਹ ਟੂਰਨਾਮੈਂਟ ਜਿੱਤੀ ਸੀ।

ਇਸ ਸਾਲ ਦਾ ਸੀ ਪੀ ਐਲ 4 ਸਿਤੰਬਰ ਤੋਂ ਸ਼ੁਰੂ ਹੋ ਕੇ 12 ਅਕਤੂਬਰ ਤਕ ਚਲੇਗਾ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!