|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਕਿ ਸੱਚ ਮੁੱਚ ਔਰਤਾਂ ਨਾਲੋਂ ਜ਼ਿਆਦਾ ਹਿੰਸਕ ਹੁੰਦੇ ਹਨ ਮਰਦ..?

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਜਦੋਂ ਵੀ ਤੁਸੀਂ ਖਬਰ ਪੜ੍ਹਦੇ ਹੋ ਕਿ ਕੋਈ ਹੱਤਿਆ ਕਰ ਕੇ ਭੱਜਿਆ ਤਾਂ ਤੁਹਾਡੇ ਦਿਮਾਗ 'ਚ ਹੱਤਿਆਰੇ ਲਈ ਮਰਦ ਦਾ ਹੀ ਅਕਸ ਆਉਂਦਾ ਹੈ। ਅਜਿਹਾ ਜ਼ਿਆਦਾਤਰ ਲੋਕਾਂ ਨਾਲ ਹੁੰਦਾ ਹੈ। ਮਲੇਸ਼ੀਆ ਦੀ ਨਾਟਿੰਘਮ ਯੂਨੀਵਰਸਿਟੀ ਦੇ ਪ੍ਰੋਫੈਸਰ ਸਟੀਵ ਸਟੀਵਰਟ ਵਿਲੀਅਮਸ ਕਹਿੰਦੇ ਹਨ ਕਿ ਜ਼ਿਆਦਾਤਰ ਮਰਦ ਖਾਸ ਤੌਰ 'ਤੇ ਵਾਇਲੈਂਟ ਨਹੀਂ ਹੁੰਦੇ ਪਰ ਜ਼ਿਆਦਾਤਰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਜਦੋਂ ਵੀ ਤੁਸੀਂ ਖਬਰ ਪੜ੍ਹਦੇ ਹੋ ਕਿ ਕੋਈ ਹੱਤਿਆ ਕਰ ਕੇ ਭੱਜਿਆ ਤਾਂ ਤੁਹਾਡੇ ਦਿਮਾਗ 'ਚ ਹੱਤਿਆਰੇ ਲਈ ਮਰਦ ਦਾ ਹੀ ਅਕਸ ਆਉਂਦਾ ਹੈ। ਅਜਿਹਾ ਜ਼ਿਆਦਾਤਰ ਲੋਕਾਂ ਨਾਲ ਹੁੰਦਾ ਹੈ। ਮਲੇਸ਼ੀਆ ਦੀ ਨਾਟਿੰਘਮ ਯੂਨੀਵਰਸਿਟੀ ਦੇ ਪ੍ਰੋਫੈਸਰ ਸਟੀਵ ਸਟੀਵਰਟ ਵਿਲੀਅਮਸ ਕਹਿੰਦੇ ਹਨ ਕਿ ਜ਼ਿਆਦਾਤਰ ਮਰਦ ਖਾਸ ਤੌਰ 'ਤੇ ਵਾਇਲੈਂਟ ਨਹੀਂ ਹੁੰਦੇ ਪਰ ਜ਼ਿਆਦਾਤਰ ਵਾਇਲੈਂਟ ਲੋਕ ਮਰਦ ਹੀ ਹੁੰਦੇ ਹਨ। ਉਹ ਦੱਸਦੇ ਹਨ ਕਿ ਅਸੀਂ ਇਹ ਗੱਲ ਤਜਰਬਿਆਂ ਤੋਂ ਵੀ ਜਾਣਦੇ ਹਾਂ ਕਿ ਮਰਦ ਔਰਤਾਂ ਤੋਂ ਜ਼ਿਆਦਾ ਹਿੰਸਕ ਹੁੰਦੇ ਹਨ|

ਸੰਬੰਧਿਤ ਖ਼ਬਰਾਂ

ਅਗ੍ਰੇਸ਼ਨ ਜ਼ਿਆਦਾ ਹੁੰਦਾ ਹੈ ਅਤੇ ਰਿਸਕ ਵੀ ਮਰਦ ਹੀ ਜ਼ਿਆਦਾ ਲੈਂਦੇ ਹਨ ਪਰ ਅਜਿਹਾ ਕਿਉਂ ਹੁੰਦਾ ਹੈ, ਇਹ ਨਹੀਂ ਦੱਸਿਆ ਜਾ ਸਕਦਾ। ਸਾਈਕਾਲੋਜਿਸਟ ਮੇਲ ਅਗ੍ਰੇਸ਼ਨ ਕਾਰਨ ਲੰਮੇ ਸਮੇਂ ਤੋਂ ਉਨ੍ਹਾਂ ਦਾ ਪਾਲਣ-ਪੋਸ਼ਣ ਅਤੇ ਮਾਹੌਲ ਨੂੰ ਦੱਸਦੇ ਰਹੇ ਹਨ। ਨਿਊਯਾਰਕ ਟਾਈਮਸ ਦੀ ਇਕ ਖਬਰ ਮੁਤਾਬਕ ਲੜਕੇ ਜ਼ਿਆਦਾ ਸਮੋਕਿੰਗ ਕਰਦੇ ਹਨ, ਝਗੜੇ ਕਰਦੇ ਹਨ ਅਤੇ ਲੜਕੀਆਂ ਦੀ ਤੁਲਨਾ 'ਚ ਘੱਟ ਉਮਰ 'ਚ ਮਰ ਜਾਂਦੇ ਹਨ ਪਰ ਹਿੰਸਕ ਹੋਣ ਦੀ ਪ੍ਰਵਿਰਤੀ ਉਨ੍ਹਾਂ 'ਚ ਜਮਾਂਦਰੂ ਨਹੀਂ ਹੁੰਦੀ ਪਰ ਸਟੇਵਾਰਟ ਵਿਲੀਅਮਸ ਇਸ ਗੱਲ ਤੋਂ ਸਹਿਮਤ ਨਹੀਂ ਹਨ। ਉਨ੍ਹਾਂ ਦਾ ਤਰਕ ਹੈ ਕਿ ਜੇ ਕਲਚਰ ਕਾਰਨ ਮਰਦ ਹਿੰਸਕ ਹੁੰਦੇ ਹਨ ਅਤੇ ਕਲਚਰ ਤਾਂ ਪੂਰੀ ਦੁਨੀਆ 'ਚ ਵੱਖ-ਵੱਖ ਹੈ ਤਾਂ ਹਰ ਥਾਂ ਜ਼ਿਆਦਾਤਰ ਹੱਤਿਆਰੇ ਮਰਦ ਹੀ ਕਿਉਂ ਹਨ ਅਤੇ ਜੋ ਲੋਕ ਬੁਰੀ ਤਰ੍ਹਾਂ ਮਰਦੇ ਹਨ, ਉਹ ਵੀ ਮਰਦ ਹਨ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!