|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਾਰਿਆ ਗਿਆ ISIS ਮੁਖੀ ਅਬੂ-ਵਾਲਿਦ-ਅਲ-ਸਾਹਰਾਵੀ : ਇਮੈਨੁਅਲ ਮੈਕਰੋਂ

ਫਰਾਂਸ (ਦੇਵ ਇੰਦਰਜੀਤ) : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਐਲਾਨ ਕੀਤਾ ਕਿ ਸਹਾਰਾ ਖੇਤਰ ਵਿਚ ਇਸਲਾਮਿਕ ਸਟੇਟ ਦਾ ਮੁਖੀ ਅਬੂ-ਵਾਲਿਦ-ਅਲ-ਸਾਹਰਾਵੀ ਬੁੱਧਵਾਰ ਦੇਰ ਰਾਤ ਮਾਰਿਆ ਗਿਆ। ਰਾਸ਼ਟਰਪਤੀ ਨੇ ਇਸ ਨੂੰ ਫਰਾਂਸ ਦੀ ਸੈਨਾ ਦੀ 'ਇਕ ਵੱਡੀ ਉਪਲਬਧੀ' ਕਰਾਰ ਦਿੱਤਾ ਹੈ। ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਸਾਹਰਾਵੀ ਨੂੰ 'ਫਰਾਂਸ ਦੇ ਬਲਾਂ ਨੇ ਢੇਰ ਕੀਤਾ' ਹੈ ਪਰ ਇਸ ਸੰਬ

NRI Post Desk · 1897 ਦਿਨ ਪਹਿਲਾਂ · ਅੱਪਡੇਟ 1897 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਾਰਿਆ ਗਿਆ ISIS ਮੁਖੀ ਅਬੂ-ਵਾਲਿਦ-ਅਲ-ਸਾਹਰਾਵੀ : ਇਮੈਨੁਅਲ ਮੈਕਰੋਂ
📷 NRI Post Desk

ਫਰਾਂਸ (ਦੇਵ ਇੰਦਰਜੀਤ) : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਐਲਾਨ ਕੀਤਾ ਕਿ ਸਹਾਰਾ ਖੇਤਰ ਵਿਚ ਇਸਲਾਮਿਕ ਸਟੇਟ ਦਾ ਮੁਖੀ ਅਬੂ-ਵਾਲਿਦ-ਅਲ-ਸਾਹਰਾਵੀ ਬੁੱਧਵਾਰ ਦੇਰ ਰਾਤ ਮਾਰਿਆ ਗਿਆ। ਰਾਸ਼ਟਰਪਤੀ ਨੇ ਇਸ ਨੂੰ ਫਰਾਂਸ ਦੀ ਸੈਨਾ ਦੀ 'ਇਕ ਵੱਡੀ ਉਪਲਬਧੀ' ਕਰਾਰ ਦਿੱਤਾ ਹੈ। ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਸਾਹਰਾਵੀ ਨੂੰ 'ਫਰਾਂਸ ਦੇ ਬਲਾਂ ਨੇ ਢੇਰ ਕੀਤਾ' ਹੈ ਪਰ ਇਸ ਸੰਬੰਧ ਵਿਚ ਉਹਨਾਂ ਨੇ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ।

ਸੰਬੰਧਿਤ ਖ਼ਬਰਾਂ

ਕੱਟੜ ਅੱਤਵਾਦੀ ਦੀ ਮੌਤ ਦੀਆਂ ਖ਼ਬਰਾਂ ਮਾਲੀ ਵਿਚ ਕਰੀਬ ਇਕ ਹਫ਼ਤੇ ਤੋਂ ਫੈਲ ਰਹੀਆਂ ਹਨ ਭਾਵੇਂਕਿ ਇਸ ਖੇਤਰ ਦੇ ਅਧਿਕਾਰੀਆਂ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਇਹ ਹਾਲੇ ਸਪਸ਼ੱਟ ਨਹੀਂ ਹੈ ਕਿ ਅਲ-ਸਾਹਰਾਵੀ ਕਿੱਥੇ ਮਾਰਿਆ ਗਿਆ। ਇਸਲਾਮਿਕ ਸਟੇਟ ਸਮੂਹ ਨੂੰ ਮਾਲੀ ਅਤੇ ਨਾਈਜ਼ਰ ਵਿਚਰਾਕ ਸਰਹੱਦ 'ਤੇ ਦਰਜਨਾਂ ਹਮਲਿਆਂ ਲਈ ਦੋਸ਼ੀ ਠਹਿਰਾਇਆ ਗਿਆ ਹੈ। ਹਾਲੇ ਇਹ ਸਪਸ਼ੱਟ ਨਹੀਂ ਹੈ ਕਿ ਲਾਸ਼ ਦੀ ਸ਼ਿਨਾਖਤ ਕਿਵੇਂ ਕੀਤੀ ਗਈ। ਫਰਾਂਸ ਦੀ ਸੈਨਾ ਸਾਹੇਲ ਖੇਤਰ ਵਿਚ ਇਸਲਾਮੀ ਕੱਟੜਪੰਥੀਆਂ ਨਾਲ ਲੰਬੇ ਸਮੇਂ ਤੋਂ ਲੜ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!