|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਡੇਂਗੂ ਤੋਂ ਬਚਾਅ ਤੇ ਇਲਾਜ ਲਈ ਸਮੇਂ ਸਿਰ ਜਾਗਰੂਕ ਹੋਣਾ ਜਰੂਰੀ

ਕਪੂਰਥਲਾ : ਡੇਂਗੂ ਤੋਂ ਬਚਾਅ ਲਈ ਸਮੇਂ ਸਿਰ ਜਾਗਰੂਕ ਹੋਣਾ ਤੇ ਡੇਂਗੂ ਨਾਲ ਪੀੜਤ ਹੋਣ ਤੇ ਸਮੇਂ ਸਿਰ ਇਲਾਜ ਦੋਨੋਂ ਹੀ ਮਹੱਤਵਪੂਰਨ ਚੀਜਾਂ ਹਨ। ਇਹ ਸ਼ਬਦ ਡਿਪਟੀ ਕਮਿਸ਼ਨਰ ਇੰਜੀ. ਦਵਿੰਦਰਪਾਲ ਸਿੰਘ ਖਰਬੰਦਾ ਨੇ ਰਾਸ਼ਟਰੀ ਡੇਂਗੂ ਦਿਵਸ ਮੌਕੇ ਆਯੋਜਿਤ ਜਾਗਰੂਕਤਾ ਪ੍ਰੋਗਰਾਮ ਦੌਰਾਨ ਕਹੇ। ਸਿਵਲ ਸਰਜਨ ਦਫਤਰ ਦੇ ਟ੍ਰੇਨਿੰਗ ਹਾਲ ਵਿਖੇ ਆਯੋਜਿਤ ਇਸ ਜਾਗਰੂਕਤਾ ਸੈਮੀਨਾਰ ਦੌਰਾਨ ਉਨ੍ਹ

NRI Post Desk · 2261 ਦਿਨ ਪਹਿਲਾਂ · 4 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਡੇਂਗੂ ਤੋਂ ਬਚਾਅ ਲਈ ਸਮੇਂ ਸਿਰ ਜਾਗਰੂਕ ਹੋਣਾ ਤੇ ਡੇਂਗੂ ਨਾਲ ਪੀੜਤ ਹੋਣ ਤੇ ਸਮੇਂ ਸਿਰ ਇਲਾਜ ਦੋਨੋਂ ਹੀ ਮਹੱਤਵਪੂਰਨ ਚੀਜਾਂ ਹਨ। ਇਹ ਸ਼ਬਦ ਡਿਪਟੀ ਕਮਿਸ਼ਨਰ ਇੰਜੀ. ਦਵਿੰਦਰਪਾਲ ਸਿੰਘ ਖਰਬੰਦਾ ਨੇ ਰਾਸ਼ਟਰੀ ਡੇਂਗੂ ਦਿਵਸ ਮੌਕੇ ਆਯੋਜਿਤ ਜਾਗਰੂਕਤਾ ਪ੍ਰੋਗਰਾਮ ਦੌਰਾਨ ਕਹੇ। ਸਿਵਲ ਸਰਜਨ ਦਫਤਰ ਦੇ ਟ੍ਰੇਨਿੰਗ ਹਾਲ ਵਿਖੇ ਆਯੋਜਿਤ ਇਸ ਜਾਗਰੂਕਤਾ ਸੈਮੀਨਾਰ ਦੌਰਾਨ ਉਨ੍ਹਾਂ ਕਿਹਾ ਕਿ ਡੇਂਗੂ ਨਾਲ ਨਿਪਟਣਾ ਸਾਡੀ ਸਮੂਹਕ ਜਿੰਮੇਵਾਰੀ ਹੈ ਤਾਂ ਹੀ ਸ਼ਹਿਰ ਤੇ ਇਸ ਦੇ ਲੋਕਾਂ ਨੂੰ ਡੇਂਗੂ ਮੁਕਤ ਰਖਿਆ ਜਾ ਸਕਦਾ ਹੈ।

ਡੀ.ਸੀ. ਇੰਜੀ. ਖਰਬੰਦਾ ਨੇ ਇਹ ਵੀ ਕਿਹਾ ਕਿ ਸੰਬੰਧਤ ਵਿਭਾਗ ਸ਼ਹਿਰ ਨੂੰ ਡੇਂਗੂ ਮੁਕਤ ਰੱਖਣ ਲਈ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਤੇ ਕੋਈ ਵੀ ਕੋਤਾਹੀ ਨਾ ਵਰਤੀ ਜਾਏ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਡੇਂਗੂ ਮੁਕਤ ਕਰਨ ਵਿੱਚ ਪ੍ਰਸ਼ਾਸਨ ਤੇ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਇਹ ਦਿਨ ਮਣਾਉਣਾ ਤਾਂ ਹੀ ਸਾਰਥਕ ਹੈ ਜਦ ਅਸੀਂ ਸਾਰੇ ਰਲ ਕੇ ਡੇਂਗੂ ਦੇ ਡੰਕ ਦੇ ਵਿਰੁੱਧ ਹੰਭਲਾ ਮਾਰੀਏ ਤੇ ਇਸ ਦੇ ਮੱਛਰ ਨੂੰ ਪੈਦਾ ਹੀ ਨਾ ਹੋਣ ਦਿੱਤਾ ਜਾਏ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਕਲਾਤਮਕ ਆਈਡੀਆਜ ਵੀ ਡੇਂਗੂ ਸੰਬੰਧੀ ਜਾਗਰੂਕਤਾ ਫੈਲਾਉਣ ਵਿੱਚ ਸਹਾਈ ਹੋ ਸਕਦੇ ਹਨ।

ਡ੍ਰਾਈ ਡੇ ਦੀ ਪਾਲਣਾ ਯਕੀਨੀ ਬਣਾਉਣ ਲੋਕ : ਸਿਵਲ ਸਰਜਨ

ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਇਸ ਮੌਕੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਦੇ ਕਾਰਣਾਂ, ਲੱਛਣਾਂ ਤੇ ਬਚਾਅ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਘਰਾਂ ਵਿੱਚ, ਸਕੁਲਾਂ ਵਿੱਚ ਤੇ ਵੱਖ ਵੱਖ ਅਦਾਰਿਆਂ ਵਿੱਚ ਜਾ ਕੇ ਲੋਕਾਂ ਨੂੰ ਡੇਂਗੂ ਦੇ ਸੋਮਿਆਂ ਬਾਰੇ ਦੱਸ ਰਹੇ ਹਨ ਤੇ ਉਨ੍ਹਾਂ ਨੂੰ ਹਰ ਸ਼ੁੱਕਰਵਾਰ ਡ੍ਰਾਈ ਡੇ ਮਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਾ. ਬਲਵੰਤ ਸਿੰਘ ਨੇ ਕਿਹਾ ਕਿ ਜਾਗਰੂਕਤਾ ਵਿੱਚ ਹੀ ਬਚਾਅ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਡੇਂਗੂ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡੇਂਗੂ ਨਾਲ ਸੰਬੰਧੀ ਇਲਾਜ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫਤ ਹੈ।

ਸੰਬੰਧਿਤ ਖ਼ਬਰਾਂ

ਸਿਵਲ ਹਸਪਤਾਲ ਵਿਖੇ ਹੀ ਹੁੰਦੇ ਨੇ ਡੇਂਗੂ ਦੇ ਕੰਨਫਰਮੈਟਰੀ ਟੈਸਟ : ਡਾ.ਸਾਰਿਕਾ ਦੁੱਗਲ

ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਡੇਂਗੂ ਦੇ ਸੰਬੰਧ ਵਿੱਚ ਹੋਣ ਵਾਲੇ ਟੈਸਟਾਂ ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਦੀ ਪੁਸ਼ਟੀ ਕਰਨ ਵਾਲੇ ਐਨ.ਐੱਸ.ਵਨ ਐਂਟੀਜਨ ਤੇ ਮੈਕ ਅਲਾਈਜਾ ਟੈਸਟ (ਕੰਨਫਰਮੈਟਰੀ ਟੈਸਟ) ਸਿਰਫ ਸਿਵਲ ਹਸਪਤਾਲ ਵਿਖੇ ਮੁਫਤ ਹੁੰਦੇ ਹਨ। ਡਾ. ਸਾਰਿਕਾ ਨੇ ਇਹ ਵੀ ਕਿਹਾ ਕਿ ਪ੍ਰਾਈਵੇਟ ਲੈਬੋਰਟਰੀਜ ਵਿੱਚ ਹੋਣ ਵਾਲੇ ਰੈਪਿਡ ਟੈਸਟ ਡੇਂਗੂ ਦੀ ਪੁਸ਼ਟੀ ਨਹੀਂ ਕਰਦੇ। ਉਨ੍ਹਾਂ ਇਹ ਵੀ ਸਪਸ਼ੱਟ ਕੀਤਾ ਕਿ ਡੇਂਗੂ ਦੇ ਟੈਸਟ ਕਰਵਾਉਣ ਤੋਂ ਪਹਿਲਾਂ ਮਰੀਜ ਨੂੰ ਹੋਣ ਵਾਲੇ ਬੁਖਾਰ ਦੀ ਹਿਸਟਰੀ ਲੈਣਾ ਜਰੂਰੀ ਹੈ।

ਸੈੱਲ ਘੱਟਣਾ ਡੇਂਗੂ ਹੋਣ ਦੀ ਨਿਸ਼ਾਨੀ ਨਹੀਂ ਹੈ : ਡਾ. ਰਵਜੀਤ ਸਿੰਘ

ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਡਾ. ਰਵਜੀਤ ਸਿੰਘ ਨੇ ਦੱਸਿਆ ਕਿ ਡੇਂਗੂ ਬੁਖਾਰ ਏਡੀਜ ਐਜੀਪਟੀ ਨਾਂਅ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜਿਹੜਾ ਕਿ ਦਿਨ ਵੇਲੇ ਕੱਟਦਾ ਹੈ ਤੇ ਇਸ ਦਾ ਇੰਨਕਿਊਬੇਸ਼ਨ ਪੀਰੀਅਡ ੩ ਤੋਂ ੧੪ ਦਿਨ ਦਾ ਹੁੰਦਾ ਹੈ। ਉਂਨ੍ਹਾਂ ਡੇਂਗੂ ਬੁਖਾਰ ਦੀਆਂ ਕਿਸਮਾਂ ਕਲਾਸੀਕਲ ਡੇਂਗੂ ਫੀਵਰ, ਡੇਂਗੂ ਸ਼ਾੱਕ ਸਿਂਡ੍ਰੋਮ ਅਤੇ ਡੇਂਗੂ ਹੈਮਰੇਜਿਕ ਫੀਵਰ ਤੇ ਵੀ ਵਿਸਥਾਰ ਨਾਲ ਚਾਨਣਾ ਪਾਇਆ। ਡਾ. ਰਵਜੀਤ ਨੇ ਕਿਹਾ ਕਿ ਪਹਿਲੀ ਕਿਸਮ ਦੇ ਬੁਖਾਰ ਵਿੱਚ ਮਰੀਜ ਨੂੰ ੧੦੪ ਡਿਗਰੀ ਤੱਕ ਬੁਖਾਰ ਹੁੰਦਾ ਹੈ ਤੇ ਇਸ ਨੂੰ ਠੀਕ ਹੋਣ ਵਿੱਚ ੨ ਤੋਂ ੭ ਦਿਨ ਦਾ ਸਮਾਂ ਲੱਗਦਾ ਹੈ। ਡੇਂਗੂ ਸ਼ਾੱਕ ਸਿਂਡ੍ਰੋਮ ਵਿੱਚ ਮਰੀਜ ਦਾ ਬੀ.ਪੀ. ਤੇਜੀ ਨਾਲ ਡਿੱਗਦਾ ਹੈ ਤੇ ਡੇਂਗੂ ਹੈਮਰੇਜਿਕ ਫੀਵਰ ਵਿੱਚ ਖੁਨ ਦੀ ਉਲਟੀ,ਨੱਕ ਵਿੱਚੋਂ ਬਲੀਡਿੰਗ, ਮਸੂੜਿਆਂ ਵਿਚੋਂ ਖੂਨ ਵੀ ਆ ਸਕਦਾ ਹੈ। ਡਾ. ਰਵਜੀਤ ਨੇ ਡੇਂਗੂ ਸ਼ਾੱਕ ਸਿਂਡ੍ਰੋਮ ਤੇ ਡੇਂਗੂ ਹੈਮਰੇਜਿਕ ਫੀਵਰ ਨੂੰ ਡੇਂਗੂ ਬੁਖਾਰ ਦੀ ਖਤਰਨਾਕ ਅਵਸਥਾ ਦੱਸਿਆ। ਉਨ੍ਹਾਂ ਇਹ ਵੀ ਕਿਹਾ ਸੈੱਲ ਘੱਟਣਾ ਡੇਂਗੂ ਹੋਣ ਦੀ ਨਿਸ਼ਾਨੀ ਨਹੀਂ ਹੈ।ਉਨ੍ਹਾਂ ਇਹ ਵੀ ਕਿਹਾ ਕਿ ਪਲੈਟਲੈੱਟ ਘੱਟਣ ਦੀ ਸੂਰਤ ਵਿੱਚ ਲੋਕ ਬਹੁਤ ਜਿਆਦਾ ਘਬਰਾ ਜਾਂਦੇ ਹਨ ਤੇ ਡਾਕਟਰ ਤੇ ਪਲੈਟਲੈੱਟਸ ਚੜਾਉਣ ਲਈ ਦਬਾਅ ਪਾਇਆ ਜਾਂਦਾ ਹੈ ਜੋਕਿ ਗਲਤ ਧਾਰਨਾ ਹੈ।

ਉਨ੍ਹਾਂ ਦੱਸਿਆ ਕਿ ਪਲੈਟਲੈੱਟਸ ਘੱਟਣ ਦੀ ਸੂਰਤ ਵਿੱਚ ਪਲੈਟਲੈਟਸ ਚੜਾਉਣਾ ਹੀ ਇਲਾਜ ਨਹੀਂ ਬਲਕਿ ਤਰਲ ਪਦਾਰਥ (ਫਲੂਇਡਸ) ਜਿਵੇਂ ਕਿ ਨੀਂਬੂ ਪਾਣੀ ਆਦਿ ਲੈ ਕੇ ਵੀ ਇਨ੍ਹਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਤੇ ਡਾ. ਨਵਪ੍ਰੀਤ ਕੌਰ ਨੇ ਲੋਕਾਂ ਨੂੰ ਸੈਲਫ ਮੈਡੀਕੈਸ਼ਨ ਤੋਂ ਬਚਣ ਲਈ ਕਿਹਾ । ਉਨ੍ਹਾਂ ਕਿਹਾ ਕਿ ਡੇਂਗੂ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਲੱਛਣ ਨਜਰ ਆਉਣ ਤੇ ਸਿਵਲ ਹਸਪਤਾਲ ਦੇ ਮਾਹਰ ਡਾਕਟਰਾਂ ਨਾਲ ਸੰਪਰਕ ਕੀਤਾ ਜਾਏ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਕੀਤਾ ਜਾਏ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ.ਰਮੇਸ਼ ਕੁਮਾਰੀ ਬੰਗਾ, ਜਿਲਾ ਪਰਿਵਾਰ ਭਲਾਈ ਅਫਸਰ ਡਾ.ਗੁਰਮੀਤ ਕੌਰ ਦੁੱਗਲ, ਜਿਲਾ ਟੀਕਾਕਰਨ ਅਫਸਰ ਡਾ.ਆਸ਼ਾ ਮਾਂਗਟ, ਜਿਲਾ ਡੈਂਟਲ ਹੈਲਥ ਅਫਸਰ ਡਾ.ਸੁਰਿੰਦਰ ਮੱਲ, ਸੀਨੀਅਰ ਮੈਡੀਕਲ ਅਫਸਰ ਡਾ.ਰੀਟਾ ਬਾਲਾ, ਆਈ.ਐਮ.ਏ ਪ੍ਰਧਾਨ ਡਾ.ਸੁਰਜੀਤ ਕੌਰ, ਈ.ਓ ਕੁਲਭੂਸ਼ਣ ਗੋਇਲ, ਸੁਦੇਸ਼ ਸ਼ਰਮਾ ਤੋਂ ਇਲਾਵਾ ਹੋਰ ਵਿਭਾਗਾਂ ਦੇ ਨੁਮਾਂਇੰਦੇ ਹਾਜਰ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!