ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਦੀ ਯੋਗ ਅਗਵਾਈ ਹੇਠ ਸੀ.ਐੱਚ.ਸੀ. ਕਾਲਾ ਸੰਘਿਆ ਵਿਖੇ ਬਲਾਕ ਪੱਧਰੀ ਕਿਸ਼ੋਰ ਸਿੱਖਿਆ ਸੰਬੰਧੀ ਆਈ.ਪੀ.ਸੀ. ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸ਼ੋਰ ਅਵਸਥਾ ਅਜਿਹੀ ਸਥਿਤੀ ਹੁੰਦੀ ਹੈ ਜਿਸ ਸੰਬੰਧੀ ਭਰਮ ਅਤੇ ਭੁਲੇਖੇ ਦੂਰ ਕਰਨਾ ਬਹੁਤ ਹੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਅਵਸਥਾ ਦੇ ਸੰਬੰਧ ਵਿੱਚ ਲੋਕਾਂ ਵਿੱਚ ਬਹੁਤ ਗਲਤ ਧਾਰਨਾਵਾਂ ਪ੍ਰਚਲਤ ਹੁੰਦੀਆਂ ਹਨ ਜੋ ਕਿ ਗਲਤ ਹੈ।
ਸੰਬੰਧਿਤ ਖ਼ਬਰਾਂ
ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਮੰਗ ਪ੍ਰੋਗਰਾਮ ਅਧੀਨ ਲੋਕਾਂ ਦੀਆਂ ਗਲਤ ਧਾਰਨਾਵਾਂ ਨੂੰ ਤਾਂ ਦੂਰ ਕੀਤਾ ਹੀ ਜਾਂਦਾ ਹੈ ਨਾਲ ਹੀ ਇਸ ਪ੍ਰੋਗਰਾਮ ਦੇ ਤਹਿਤ ਇਸ ਉਮਰ ਵਿੱਚ ਕਿਸ਼ੋਰਾਂ ਵਿੱਚ ਆਉਣ ਵਾਲੇ ਬਦਲਾਆਂ ਸੰਬੰਧੀ ਕਾਊਂਸਲ ਵੀ ਕੀਤਾ ਜਾਂਦਾ ਹੈ। ਸੀਨੀਅਰ ਮੈਡੀਕਲ ਅਫਸਰ ਇੰਚਾ. ਸੀ.ਐੱਚ.ਸੀ.ਕਾਲਾ ਸੰਘਿਆ ਡਾ. ਸੀਮਾ ਨੇ ਕਿਹਾ ਕਿ ਕਿਸ਼ੋਰਅਵਸਥਾ ਦੌਰਾਨ ਬੱਚਿਆਂ ਵਿੱਚ ਮਾਨਸਿਕ, ਸ਼ਰੀਰਕ, ਭਾਵਨਾਤਮਕ , ਵਿਹਾਰਿਕ ਤਬਦੀਲੀਆਂ ਆਊਨਦੀਆਂ ਹਨ ਜਿਵੇਂ ਕਦ ਵੱਧਣਾ, ਆਵਾਜ ਵਿੱਚ ਭਾਰੀਪਨ, ਮੂੰਹ ਤੇ ਦਾੜੀ ਅਤੇ ਮੁੱਛਾਂ ਆਉਣਾ ਆਦਿ। ਉਨਾਂ੍ਹ ਕਿਹਾ ਕਿ ਇਸ ਸੰਬੰਧੀ ਕਿਸ਼ੋਰਾਂ ਵਿੱਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਪੈਦਾ ਹੋ ਜਾਂਦੇ ਹਨ।
ਉਨ੍ਹਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸੁਆਲ ਉਠੱਦੇ ਹਨ। ਉਨ੍ਹਾਂ ਦੇ ਭਰਮ ਭੁਲੇਖੇ ਦੂਰ ਕਰਨਾ ਤੇ ਸੁਆਲਾਂ ਦੇ ਜੁਆਬ ਦੇਣਾ ਬਹੁਤ ਜਰੂਰੀ ਹੁੰਦਾ ਹੈ ਜਿਸ ਲਈ ਵਿਭਾਗ ਵੱਲੋਂ ਉਮੰਗ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਲਈ ਹਸਪਤਾਲਾਂ ਵਿੱਚ ਉਮੰਗ ਕਲੀਨਿਕ ਖੋਲੇ ਗਏ ਹਨ । ਜਿਨ੍ਹਾਂ ਰਾਹੀਂ ਕਿਸ਼ੋਰਅਵਸਥਾ ਦੇ ਲੜਕੇ ਅਤੇ ਲੜਕੀਆਂ ਨੂੰ ਇਸ ਅਵਸਥਾ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤੇ ਸਹੀ ਸੇਧ ਦਿੱਤੀ ਜਾਂਦੀ ਹੈ। ਇਸ ਮੌਕੇ ਤੇ ਮੰਚ ਸਚਾਲਨ ਰਵਿੰਦਰ ਜੱਸਲ ਬੀ.ਈ.ਈ. ਨੇ ਕੀਤਾ। ਇਸ ਵਰਕਸ਼ਾਪ ਵਿੱਚ ਡਾ. ਗਗਨ, ਹਰਪ੍ਰੀਤ ਕੌਰ, ਰਿਤੂ ਰੇਹਾਨ, ਐੱਲ.ਐਚ.ਵੀਜ, ਏ.ਐਨ.ਐਮਜ, ਆਸ਼ਾ ਵਰਕਰ, ਆਂਗਨਵਾੜੀ ਵਰਕਰ ਹਾਜਰ ਸਨ।






