ਜਲਾਲਾਬਾਦ (ਇੰਦਰਜੀਤ ਸਿੰਘ ਚਾਹਲ) : ਲੋਕ ਸਭਾ ਚੋਣਾਂ ਦੇ ਮੱਦੇਨਜਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਥੋਂ ਦੀ ਆਈ.ਟੀ.ਆਈ ਵਿੱਚ ਈ.ਵੀ.ਐਮਜ਼ ਅਤੇ ਵੀ.ਵੀ.ਪੈਟ ਸਬੰਧੀ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ।
ਕੈਂਪ ਦੌਰਾਨ ਪ੍ਰੋਜਾਇਡਿੰਗ ਅਫਸਰਾਂ ਅਤੇ ਮਾਈਕਰੋ ਅਬਜ਼ਰਵਰਾਂ ਨੂੰ ਮਾਸਟਰ ਟ੍ਰੇਨਰਾਂ ਵੱਲੋਂ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਜ਼ਿਲਾ ਮਾਸਟਰ ਟ੍ਰੇਨਰ ਸ੍ਰੀ ਸੰਦੀਪ ਅਨੇਜਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਈਵੀਐਮ ਮਸ਼ੀਨ ਦੇ ਨਾਲ ਵੀਵੀ ਪੈਟ ਮਸ਼ੀਨ ਵੀ ਵਰਤੋਂ ਕੀਤੀ ਜਾ ਰਹੀ ਹੈ।
ਸੰਬੰਧਿਤ ਖ਼ਬਰਾਂ
ਇਸ ਮਸ਼ੀਨ ਨੂੰ ਰੱਖਣ ਦਾ ਮੁੱਖ ਮਕਸਦ ਵੋਟਰਾਂ ਦੇ ਅੰਦਰ ਪੱਕਾ ਵਿਸ਼ਵਾਸ਼ ਪੈਦਾ ਕਰਨਾ ਹੈ ਕਿ ਜੋ ਵੋਟ ਉਨ੍ਹਾਂ ਨੇ ਪਾਈ ਹੈ ਉਹ ਉਸ ਉਮੀਂਦਵਾਰ ਨੂੰ ਹੀ ਪਈ ਹੈ। ਇਸ ਤੋਂ ਇਲਾਵਾ ਮਾਸਟਰ ਟ੍ਰੇਨਰ ਸ. ਗੁਰਦੀਪ ਸਿੰਘ ਨੇ ਹੋਰ ਦੱਸਿਆ ਕਿ ਵੋਟਿੰਗ ਕਰਨ ਤੋਂ ਬਾਅਦ ਉਮੀਂਦਵਾਰ ਨੂੰ 7 ਸੈਕੰਡ ਲਈ ਪਰਚੀ ਵੀ ਦਿਖਾਈ ਦੇਵੇਗੀ। ਉਨ੍ਹਾਂ ਕਿਹਾ ਕਿ ਸਮੁੱਚੇ ਪ੍ਰੋਜਾਇਡਿੰਗ ਅਫਸਰ ਅਤੇ ਮਾਈਕਰੋ ਅਬਜ਼ਰਵਰ ਆਮ ਲੋਕਾਂ ਤੱਕ ਵੀਵੀ ਪੈਟ ਮਸ਼ੀਨ ਦੀ ਜਾਣਕਾਰੀ ਪਹੁੰਚਾਉਣ ਅਤੇ ਇਸ ਲਈ ਕੈਂਪ ਵੀ ਲਗਾਏ ਜਾਣ ਤਾਂ ਜੋ ਲੋਕਾਂ ਵਿੱਚ ਲੋਕਤੰਤਰ ਦਾ ਵਿਸ਼ਵਾਸ਼ ਕਾਇਮ ਰਹੇ।
ਕੈਂਪ ਦੌਰਾਨ ਬਲਾਕ ਮਾਸਟਰ ਟ੍ਰੇਨਰ ਸ੍ਰੀ ਪਵਨ ਅਰੋੜਾ, ਸ. ਅਮਰਜੀਤ ਸਿੰਘ ਅਤੇ ਪ੍ਰਿੰਸੀਪਲ ਸੁਭਾਸ਼ ਸਿੰਘ ਵੱਲੋਂ ਵੀ ਉਚੇਚੇ ਤੌਰ 'ਤੇ ਹਾਜਰ ਹੋ ਕੇ ਵੀਵੀ ਪੈਟ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਚੋਣਾਂ ਤਹਿਸੀਲਦਾਰ ਸ੍ਰੀ ਸਤਪਾਲ ਬਾਂਸਲ, ਚੋਣ ਕਾਨੂੰਗੋ ਸ. ਹਰਬੰਸ ਸਿੰਘ ਤੋਂ ਇਲਾਵਾ ਟ੍ਰੇਨਿੰਗ ਲੈਣ ਵਾਲੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।






