ਮੀਡੀਆ ਡੈਸਕ , 05 ਜੁਲਾਈ ( NRI MEDIA )
ਬਾਲੀਵੁੱਡ ਦੀਆਂ ਅਦਾਕਾਰਾਂ ਜੈਕਲੀਨ ਫੇਰਨਾਂਡੇਜ਼ ਅਤੇ ਪ੍ਰਿਯੰਕਾ ਚੋਪੜਾ ਬਹੁਤ ਹੀ ਚੰਗੀਆਂ ਦੋਸਤ ਹਨ, ਦੋਵਾਂ ਨੂੰ ਕਾਫੀ ਵੇਲੇ ਇਕੱਠੇ ਵੇਖਿਆ ਜਾਂਦਾ ਹੈ, ਕਦੇ ਕਿਸੇ ਪਾਰਟੀ ਵਿਚ ਜਾਂ ਫਿਰ ਕਿਸੇ ਡਿਨਰ ਨਾਇਟ ਆਊਟ ਤੇ। ਹੁਣ ਜੈਕਲੀਨ ਫੇਰਨਾਂਡੇਜ਼ ਨੇ ਇਕ ਇੰਟਰਵਿਊ ਦੌਰਾਨ ਆਪਣੀ ਦੋਸਤ ਪ੍ਰਿਯੰਕਾ ਚੋਪੜਾ ਬਾਰੇ ਵੱਡਾ ਖੁਲਾਸਾ ਕੀਤਾ ਹੈ |
ਸੰਬੰਧਿਤ ਖ਼ਬਰਾਂ
ਦਰਅਸਲ ਜੈਕਲੀਨ ਨੇ ਦਸਿਆ ਕਿ ਉਹ ਪ੍ਰਿਯੰਕਾ ਦੇ ਨਾਲ ਇਕ ਬਹੁਤ ਹੀ ਖਾਸ ਰਿਸ਼ਤਾ ਸਾਂਝਾ ਕਰਦੀ ਹੈ , ਨਾਲ ਹੀ ਨਾਲ ਪੀ. ਸੀ. ਨੂੰ ਗਲੋਬਲ ਆਈਕਨ ਕਹਿੰਦੇ ਹੋਏ ਦਸਿਆ ਕਿ ਉਹ ਉਸਦੇ ਲਈ ਇਕ ਬਹੁਤ ਵੱਡੀ ਪ੍ਰੇਰਨਾ ਸਰੋਤ ਹੈ। ਜਦ ਵੀ ਜੈਕਲੀਨ ਨੇ ਕੋਈ ਫੈਸਲਾ ਲੈਣਾ ਹੁੰਦਾ ਹੈ ਤਾਂ ਬਾਲੀਵੁੱਡ ਦੀ ਦੇਸੀ ਗਰਲ ਦੀ ਸਲਾਹ ਉਹ ਜ਼ਰੂਰ ਲੈਂਦੀ ਹੈ ਕਿਉਕਿ ਉਹ ਜੈਕਲੀਨ ਨੂੰ ਹਮੇਸ਼ਾ ਸਹੀ ਰਸਤਾ ਵਿਖਾਉਂਦੀ ਹੈ।
ਹੁਣ ਜੇਕਰ ਗੱਲ ਕਰੀਏ ਤਾਂ ਦੋਵਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਬਾਰੇ ਤਾਂ ਪ੍ਰਿਯੰਕਾ ਆਪਣੀ ਆਉਣ ਵਾਲੀ ਫਿਲਮ 'ਦ ਸਕਾਈ ਇਜ਼ ਪਿੰਕ' ਵਿਚ ਨਜ਼ਰ ਆਏਗੀ ਅਤੇ ਉਥੇ ਹੀ ਜੈਕਲੀਨ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਫਿਲਮ 'ਡਰਾਈਵ' ਵਿਚ ਸਕਰੀਨ ਸਾਂਝੀ ਕਰਨਗੇ |



