|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਜਗਰਾਓਂ ਅਤੇ ਐਕਸਾਈਜ਼ ਪੁਲਿਸ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਵਿਚ 24 ਹਜ਼ਾਰ ਕਿਲੋ ਲਾਹਨ ਬਰਾਮਦ

ਜਗਰਾਓਂ : ਬੇਟ ਇਲਾਕੇ ਵਿਚ ਸਤਲੁਜ ਦਰਿਆ ਕੰਢੇ ਸ਼ਰਾਬ ਤਸੱਕਰਾਂ ਵੱਲੋਂ ਨਾਜਾਇਜ ਸ਼ਰਾਬ ਕੱਢਣ ਦਾ ਕਾਰੋਬਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੁਲਿਸ ਸਖ਼ਤੀ ਦੇ ਬਾਵਜੂਦ ਤਸਕਰ ਸ਼ਰਾਬ ਕੱਢ ਰਹੇ ਹਨ। ਸ਼ਨੀਵਾਰ ਨੂੰ ਮੁੜ ਜਗਰਾਓਂ ਅਤੇ ਐਕਸਾਈਜ਼ ਪੁਲਿਸ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਵਿਚ ਪੁੱਜੀ ਤਾਂ 24 ਹਜ਼ਾਰ ਕਿਲੋ ਲਾਹਨ ਬਰਾਮਦ ਹੋਇਆ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਗਰਾਓਂ : ਬੇਟ ਇਲਾਕੇ ਵਿਚ ਸਤਲੁਜ ਦਰਿਆ ਕੰਢੇ ਸ਼ਰਾਬ ਤਸੱਕਰਾਂ ਵੱਲੋਂ ਨਾਜਾਇਜ ਸ਼ਰਾਬ ਕੱਢਣ ਦਾ ਕਾਰੋਬਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੁਲਿਸ ਸਖ਼ਤੀ ਦੇ ਬਾਵਜੂਦ ਤਸਕਰ ਸ਼ਰਾਬ ਕੱਢ ਰਹੇ ਹਨ। ਸ਼ਨੀਵਾਰ ਨੂੰ ਮੁੜ ਜਗਰਾਓਂ ਅਤੇ ਐਕਸਾਈਜ਼ ਪੁਲਿਸ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਵਿਚ ਪੁੱਜੀ ਤਾਂ 24 ਹਜ਼ਾਰ ਕਿਲੋ ਲਾਹਨ ਬਰਾਮਦ ਹੋਇਆ।

ਸੰਬੰਧਿਤ ਖ਼ਬਰਾਂ

ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਡੀਐੱਸਪੀ ਦਿਲਬਾਗ ਸਿੰਘ ਦੀ ਅਗਵਾਈ ਵਿਚ ਸੀਆਈਏ ਸਟਾਫ਼ ਦੇ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਅਤੇ ਐਂਟੀ ਨਾਰਕੌਟਿਕ ਸੈਲ੍ਹ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਇੰਦਰਪਾਲ ਸਿੰਘ ਵੱਲੋਂ ਵੱਡੀ ਪੁਲਿਸ ਪਾਰਟੀ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਬੇਟ ਏਰੀਏ 'ਚ ਸਰਚ ਮੁਹਿੰਮ ਚਲਾਈ ਗਈ।

ਇਸ ਦੌਰਾਨ ਪਿੰਡ ਸ਼ੇਰੇਵਾਲ ਦੇ ਸਾਹਮਣੇ ਦਰਿਆ ਸਤਲੁਜ ਦੇ ਅੰਦਰ ਜ਼ਮੀਨ ਵਿਚ ਟੋਏ ਪੱਟ ਕੇ ਡਿੱਗੀਆਂ ਬਣਾ ਕੇ ਨਾਜਾਇਜ ਸ਼ਰਾਬ ਕਸੀਦ ਕਰਨ ਲਈ ਰੱਖਿਆ 11 ਹਜ਼ਾਰ ਕਿਲੋ ਲਾਹਨ ਅਤੇ ਇਸੇ ਥਾਂ ਨੇੜੇ 13 ਹਜ਼ਾਰ ਕਿਲੋ ਲਾਹਨ ਬਰਾਮਦ ਹੋਇਆ। ਐੱਸਐੱਸਪੀ ਬਰਾੜ ਅਨੁਸਾਰ ਉਕਤ ਇਲਾਕੇ ਵਿਚ ਸ਼ਰਾਬ ਦੇ ਧੰਦੇ ਨੂੰ ਰੋਕਣ ਲਈ ਇਸੇ ਤਰ੍ਹਾਂ ਮੁਹਿੰਮ ਜਾਰੀ ਰਹੇਗੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!