ਜਲੰਧਰ: ਪਠਾਨਕੋਟ ਚੌਕ ਨੇੜੇ ਸੂਰਿਆ ਐਨਕਲੇਵ ਦੇ ਬਾਹਰ ਮੁੱਖ ਮਾਰਗ 'ਤੇ ਖ਼ਰਾਬ ਹੋਏ ਸਰੀਏ ਨਾਲ ਭਰੇ ਟਰੱਕ ਪਿੱਛੇ ਖੜ੍ਹੀ ਜੂਲੋ ਦੀ ਗੱਡੀ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਟੱਕਰ ਹੋਣ ਨਾਲ ਜੂਲੋ ਗੱਡੀ ਖੜ੍ਹੋ ਟਰੱਕ ਹੇਠਾਂ ਜਾ ਵੜੀ। ਸ਼ੁਕਰ ਇਹ ਹੋਇਆ ਕਿ ਗੱਡੀ 'ਚ ਕੋਈ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਸੀ। ਘਟਨਾ ਸਵੇਰੇ ਸੱਤ ਵਜੇ ਦੀ ਹੈ। ਥਾਣਾ ਰਾਮਾਮੰਡੀ ਦੇ ਇੰਚਾਰਜ ਸੁਲੱਖਣ ਸਿੰਘ ਨੇ ਦੱਸਿਆ ਕਿ ਜੂਲੋ ਗੱਡੀ 21 ਨਵੰਬਰ ਹਾਈਵੇ 'ਤੇ ਗਸ਼ਤ ਕਰ ਰਹੀ ਸੀ। ਸੂਰਿਆ ਐਨਕਲੇਵ ਦੇ ਬਾਹਰ ਸਰੀਏ ਨਾਲ ਲੱਦਿਆ ਟਰੱਕ ਵਿਚਕਾਰ ਸੜਕ ਦੇ ਖੜ੍ਹਾ ਸੀ।
ਸੰਬੰਧਿਤ ਖ਼ਬਰਾਂ
ਗੱਡੀ ਦੇ ਚਾਲਕ ਨੇ ਉੱਥੇ ਗੱਡੀ ਖੜ੍ਹੀ ਕੀਤੀ ਤੇ ਟਰੱਕ ਚਾਲਕ ਨਾਲ ਬੇਵਜ੍ਹਾ ਸੜਕ 'ਤੇ ਖੜ੍ਹੇ ਹੋਣ ਦਾ ਕਾਰਨ ਪੁੱਛਣ ਲੱਗਾ। ਇਸੇ ਦੌਰਾਨ ਪਿੱਛਿਓਂ ਆ ਰਹੀ ਬੱਸ ਨੇ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਜੂਲੋ ਟਰੱਕ 'ਚ ਜਾ ਧਸੀ। ਬੱਸ ਚਾਲਕ ਦਾ ਕਹਿਣਾ ਸੀ ਕਿ ਉਹ ਧੁੰਦ ਕਾਰਨ ਖੜ੍ਹੀ ਗੱਡੀ ਨੂੰ ਦੇਖ ਨਹੀਂ ਸਕਿਆ। ਹਾਲਾਂਕਿ ਜੂਲੋ ਗੱਡੀ ਪਿੱਛੇ ਰਿਫਲੈਕਟਰ ਲੱਗੇ ਸਨ ਪਰ ਟਰੱਕ ਦੇ ਪਿੱਛੇ ਰਿਫਲੈਕਟਰ ਨਹੀਂ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।






