ਜਲੰਧਰ : ਅਕਾਲੀ-ਭਾਜਪਾ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਵੱਲੋਂ ਸ਼ੁੱਕਰਵਾਰ ਨੂੰ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਲਈ ਦੋਵਾਂ ਪਾਰਟੀਆਂ ਦਾ ਕੋਈ ਵੱਡਾ ਲੀਡਰ ਨਹੀਂ ਪੁੱਜਾ। ਹਾਲਾਂਕਿ ਕਿਆਸ ਲਾਇਆ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਦਾ ਕਾਗਜ਼ ਦਾਖਲ ਕਰਵਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਪੁੱਜੇ ਸਨ, ਉਸੇ ਤਰ੍ਹਾਂ ਅਕਾਲੀ ਦਲ ਦਾ ਪ੍ਰਧਾਨ ਜਾਂ ਭਾਜਪਾ ਦਾ ਕੋਈ ਸੂਬਾ ਪੱਧਰੀ ਆਗੂ ਅਟਵਾਲ ਦੇ ਕਾਗਜ਼ ਦਾਖਲ ਕਰਵਾਉਣ ਲਈ ਪੁੱਜੇਗਾ। ਪਤਾ ਲੱਗਾ ਹੈ ਕਿ ਬਿਕਰਮ ਸਿੰਘ ਮਜੀਠੀਆ ਕਾਗਜ਼ ਦਾਖਲ ਕਰਵਾਉਣ ਤੋਂ ਪਹਿਲਾਂ ਅਕਾਲੀ-ਭਾਜਪਾ ਦੇ ਜ਼ਿਲ੍ਹਾ ਪੱਧਰੀ ਆਗੂ ਤੇ ਵਰਕਰ ਬਰਲਟਨ ਪਾਰਕ 'ਚ ਇਕੱਤਰ ਹੋਏ ਸਨ|
ਸੰਬੰਧਿਤ ਖ਼ਬਰਾਂ
ਜਿੱਥੋਂ ਵਾਹਨਾਂ ਦਾ ਕਾਫਲਾ ਲੈ ਕੇ ਡੀਸੀ ਦਫਤਰ ਪੁੱਜੇ। ਅਕਾਲੀ-ਭਾਜਪਾ ਦੇ ਕਾਫਲੇ ਦੌਰਾਨ ਕਾਫੀ ਲੰਮਾ ਜਾਮ ਲੱਗ ਗਿਆ।ਓਧਰ ਪੀਡੀਏ ਦੇ ਉਮੀਦਵਾਰ ਬਲਵਿੰਦਰ ਕੁਮਾਰ ਹਮਾਇਤੀਆਂ ਨਾਲ ਕਾਫਲੇ ਦੀ ਸ਼ਕਲ ਵਿਚ ਡੀਸੀ ਕੰਪਲੈਕਸ ਪੁੱਜੇ। ਇਸ ਸਮੇਂ ਬਲਵਿੰਦਰ ਨੇ ਨੀਲੀ ਪੱਗ ਬੰਨ੍ਹੀ ਹੋਈ ਸੀ। ਉਨ੍ਹਾਂ ਨਾਲ ਬਸਪਾ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ, ਬਲਵਿੰਦਰ ਦੀ ਪਤਨੀ ਮਨਜੀਤ ਕੌਰ ਤੇ ਹੋਰ ਹਾਜ਼ਰ ਸਨ।ਪੀਡੀਏ ਉਮੀਦਵਾਰ ਬਲਵਿੰਦਰ ਜਦੋਂ ਆਪਣੇ ਕਾਗਜ਼ ਦਾਖਲ ਕਰਵਾਉਣ ਲਈ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫਤਰ ਗਏ ਹੋਏ ਸਨ ਤਾਂ ਡੀਸੀ ਦਫਤਰ ਦੇ ਬਾਹਰ ਉਨ੍ਹਾਂ ਦੇ ਹਮਾਇਤੀ ਮੌਜੂਦ ਸਨ।
ਇਸੇ ਦੌਰਾਨ ਅਕਾਲੀ-ਭਾਜਪਾ ਉਮੀਦਵਾਰ ਡਾ. ਅਟਵਾਲ ਦਾ ਕਾਫਲਾ ਡੀਸੀ ਦਫਤਰ ਦੇ ਬਾਹਰ ਪੁੱਜ ਗਿਆ। ਕੁਝ ਸਮੇਂ ਬਾਅਦ ਅਟਵਾਲ, ਸਾਥੀਆਂ ਨਾਲ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ਨਾਮਜ਼ਦਗੀ ਫਾਰਮ ਜਮ੍ਹਾਂ ਕਰਵਾਉਣ ਚਲੇ ਗਏ। ਬਾਹਰ ਰੋਡ 'ਤੇ ਪੁੱਡਾ ਗਰਾਊਂਡ 'ਚ ਮੌਜੂਦ ਪੀਡੀਏ ਤੇ ਅਕਾਲੀ-ਭਾਜਪਾ ਹਮਾਇਤੀ ਬਹਿਸ ਪਏ ਤੇ ਆਹਮੋ-ਸਾਹਮਣੇ ਹੋ ਗਏ ਪਰ ਉਥੇ ਮੌਜੂਦ ਪੁਲਿਸ ਨੇ ਤੁਰੰਤ ਸਥਿਤੀ ਸੰਭਾਲ ਕਾਬੂ ਹੇਠ ਕਰ ਲਈ।






