|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਲੰਧਰ ਗੋਲੀ ਕਾਂਡ : ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਲੜਕੀ ਦੀ ਹੋਈ ਮੌਤ

ਜਲੰਧਰ : ਲਵਲੀ ਆਟੋਜ਼ 'ਚ ਗੋਲ਼ੀ ਲੱਗਣ ਨਾਲ ਗੰਭੀਰ ਹਾਲਤ 'ਚ ਸੱਤਿਅਮ ਹਸਪਤਾਲ 'ਚ ਦਾਖ਼ਲ ਸੀਮਾ ਉਰਫ਼ ਸਿਮੀ ਨੇ ਅੱਜ ਹਸਪਤਾਲ 'ਚ ਦਮ ਤੋੜ ਦਿੱਤਾ ਹੈ। ਸਿਰ 'ਚ ਗੋਲ਼ੀ ਲੱਗਣ ਕਾਰਨ ਸੀਮਾ ਕੋਮਾ 'ਚ ਸੀ। ਦੋ ਦਿਨ ਪਹਿਲਾਂ ਮਨਪ੍ਰੀਤ ਨਾਂ ਦੇ ਨੌਜਵਾਨ ਨੇ ਸ਼ੋਅਰੂਮ ਦੀ ਦੂਜੀ ਮੰਜ਼ਿਲ 'ਤੇ ਕੰਨਟੀਨ 'ਚ ਖਾਣਾ ਖਾਂਦੇ ਸਮੇਂ ਰਿਵਾਲਵਰ ਨਾਲ ਸੀਮਾ ਨੂੰ ਗੋਲ਼ੀਆਂ ਮਾਰਨ ਤੋਂ ਬਾਅਦ ਆਪਣ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ : ਲਵਲੀ ਆਟੋਜ਼ 'ਚ ਗੋਲ਼ੀ ਲੱਗਣ ਨਾਲ ਗੰਭੀਰ ਹਾਲਤ 'ਚ ਸੱਤਿਅਮ ਹਸਪਤਾਲ 'ਚ ਦਾਖ਼ਲ ਸੀਮਾ ਉਰਫ਼ ਸਿਮੀ ਨੇ ਅੱਜ ਹਸਪਤਾਲ 'ਚ ਦਮ ਤੋੜ ਦਿੱਤਾ ਹੈ। ਸਿਰ 'ਚ ਗੋਲ਼ੀ ਲੱਗਣ ਕਾਰਨ ਸੀਮਾ ਕੋਮਾ 'ਚ ਸੀ। ਦੋ ਦਿਨ ਪਹਿਲਾਂ ਮਨਪ੍ਰੀਤ ਨਾਂ ਦੇ ਨੌਜਵਾਨ ਨੇ ਸ਼ੋਅਰੂਮ ਦੀ ਦੂਜੀ ਮੰਜ਼ਿਲ 'ਤੇ ਕੰਨਟੀਨ 'ਚ ਖਾਣਾ ਖਾਂਦੇ ਸਮੇਂ ਰਿਵਾਲਵਰ ਨਾਲ ਸੀਮਾ ਨੂੰ ਗੋਲ਼ੀਆਂ ਮਾਰਨ ਤੋਂ ਬਾਅਦ ਆਪਣੇ ਸਿਰ 'ਚ ਗੋਲ਼ੀ ਮਾਰ ਲਈ ਸੀ। ਉਸ ਦੀ ਮੌਕੇ 'ਤੇ ਮੌਤ ਹੋ ਗਈ ਸੀ।

ਸੰਬੰਧਿਤ ਖ਼ਬਰਾਂ

ਸੱਤਿਅਮ ਹਸਪਤਾਲ ਦੇ ਡਾ.ਰਾਜੇਸ਼ ਪਸਰੀਚਾ ਮੁਤਾਬਿਕ ਸੀਮਾ ਦੇ ਦੋ ਗੋਲੀਆਂ ਲੱਗੀਆਂ ਸਨ। ਇਕ ਸਿਰ 'ਚ ਤੇ ਦੂਜੀ ਬਾਂਹ 'ਤੇ। ਥਾਂ-ਥਾਂ ਖ਼ੂਨ ਦੇ ਦਾਗ਼ ਪੈ ਗਏ ਸਨ ਤੇ ਗੋਲ਼ੀ ਵੀ ਦਿਮਾਗ ਅੰਦਰ ਫਸ ਗਈ ਸੀ। ਸੀਮਾ ਇਲਾਜ ਲਈ ਆਈਸੀਯੂ 'ਚ ਦਾਖਲ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!